ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹਿਰੂ–ਗਾਂਧੀ ਪਰਿਵਾਰ ਵਿਰੁੱਧ ਟਿੱਪਣੀ: ਅਦਾਕਾਰਾ ਪਾਇਲ ਰੋਹਤਗੀ 24 ਦਸੰਬਰ ਤੱਕ ਪੁੱਜੀ ਜੇਲ੍ਹ

ਨਹਿਰੂ–ਗਾਂਧੀ ਪਰਿਵਾਰ ਵਿਰੁੱਧ ਟਿੱਪਣੀ: ਅਦਾਕਾਰਾ ਪਾਇਲ ਰੋਹਤਗੀ 24 ਦਸੰਬਰ ਤੱਕ ਪੁੱਜੀ ਜੇਲ੍ਹ

ਗਾਂਧੀ–ਨਹਿਰੂ ਪਰਿਵਾਰ ਵਿਰੁੱਧ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੀ ਗਈ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ 24 ਦਸੰਬਰ ਤੱਕ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ।

 

 

ਪਾਇਲ ਰੋਹਤਗੀ ਨੂੰ ਕੱਲ੍ਹ ਐਤਵਾਰ ਨੂੰ ਅਹਿਮਦਾਬਾਦ ਸਥਿਤ ਰਿਹਾਇਸ਼ਗਾਹ ਤੋਂ ਹਿਰਾਸਤ ’ਚ ਲੈ ਲਿਆ ਗਿਆ ਸੀ ਤੇ ਬਾਅਦ ’ਚ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਰਾਜਸਥਾਨ ਦੇ ਸ਼ਹਿਰ ਬੂੰਦੀ ਪੁਲਿਸ ਨੇ ਮੋਤੀ ਲਾਲ ਨਹਿਰੂ, ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਗਾਂਧੀ–ਨਹਿਰੂ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਿਰੁੱਧ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਬਦਲੇ ਪਾਇਲ ਵਿਰੁੱਧ ਬੀਤੀ 10 ਅਕਤੂਬਰ ਨੂੰ ਸੂਚਨਾ ਤਕਨਾਲੋਜੀ (IT) ਕਾਨੂੰਨ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ।

 

 

ਇਸ ਤੋਂ ਪਹਿਲਾਂ ਪਾਇਲ ਰੋਹਤਗੀ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਇੱਕ ਨੋਟਿਸ ਦਿੱਤਾ ਗਿਆਸੀ ਤੇ ਉਸ ਦਾ ਜਵਾਬ ਦੇਣ ਲਈ ਆਖਿਆ ਗਿਆ ਸੀ।

 

 

ਗੁਜਰਾਤ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਬੂੰਦੀ ਨਿਵਾਸੀ ਧਰਮੇਸ਼ ਸ਼ਰਮਾ ਨੇ ਇਤਰਾਜ਼ਯੋਗ ਸਮੱਗਰੀ ਦੀਆਂ ਨਾਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ; ਜਿਸ ਕਾਰਨ ਪਾਇਲ ਰੋਹਤਗੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਸੀ। ਰੋਹਤਗੀ ਨੇ ਛੇ ਸਤੰਬਰ ਤੇ 21 ਸਤੰਬਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਫ਼ੇਸਬੁੱਕ, ਇੰਸਟਾਗ੍ਰਾਮ ਅਤੇ ਟਵਿਟਰ ਉੱਤੇ ਇਤਰਾਜ਼ਯੋਗ ਸਮੱਗਰੀ ਪੋਸਟ ਕੀਤੀ ਸੀ।

 

 

ਧਰਮੇਸ਼ ਸ਼ਰਮਾ ਨੇ ਇਸ ਫ਼ਿਲਮ ਅਦਾਕਾਰਾ ਵਿਰੁੱਧ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਇਸ ਇਤਰਾਜ਼ਯੋਗ ਸਮੱਗਰੀ ਨਾਲ ਦੇਸ਼ ਦਾ ਅਕਸ ਵਿਗੜਿਆ ਸੀ, ਅਸ਼ਲੀਲਤਾ ਧਾਰਮਿਕ ਨਫ਼ਰਤ ਫੈਲੀ ਸੀ। ਇਸ ਦੇ ਨਾਲ ਇੱਕ ਔਰਤ ਦੇ ਅਕਸ ਨੂੰ ਵੀ ਨੁਕਸਾਨ ਪੁੱਜਾ ਸੀ।

 

 

ਪਾਇਲ ਰੋਹਤਗੀ ਨੇ ਇਸੇ ਮਹੀਨੇ ਦੇ ਅਰੰਭ ’ਚ ਟਵਿਟਰ ’ਤੇ ਦੋਸ਼ ਲਾਇਆ ਸੀ ਕਿ ਗਾਂਧੀ ਪਰਿਵਾਰ ਦੇ ਦਬਾਅ ਹੇਠ ਰਾਜਸਥਾਨ ਦੇ ਮੁੱਖ ਮੰਤਰੀ ਉਸ ਵਿਰੁੱਧ ਕੰਮ ਕਰ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Comment against Nehru-Gandhi Payal Rohtagi in jail till 24th December