ਆਮ ਬਜਟ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਰਿਕਾਰਡ 224.98 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਕਾਰੋਬਾਰੀਆਂ ਲਈ ਹੁਣ 19 ਕਿਲੋਗ੍ਰਾਮ ਵਾਲਾ ਕਮਰਸ਼ੀਅਲ ਸਿਲੰਡਰ 1550.02 ਰੁਪਏ ਦਾ ਹੋ ਗਿਆ ਹੈ; ਜਦ ਕਿ 14.2 ਕਿਲੋਗ੍ਰਾਮ ਵਾਲਾ ਆਮ ਸਿਲੰਡਰ ਹੁਣ 749 ਰੁਪਏ ਦਾ ਮਿਲੇਗਾ।
ਵਪਾਰਕ ਗੈਸ–ਸਿਲੰਡਰ ਦੀ ਵਧੀ ਹੋਈ ਕੀਮਤ ਅੱਜ ਸਨਿੱਚਰਵਾਰ ਸਵੇਰ ਤੋਂ ਲਾਗੂ ਹੋ ਗਈ ਹੈ।
ਉੱਧਰ ਘਰੇਲੂ ਗੈਸ ਰਸੋਈ ਖਪਤਕਾਰਾਂ ਲਈ ਕੁਝ ਰਾਹਤ ਦੀ ਖ਼ਬਰ ਹੈ। ਲਗਾਤਾਰ ਪਿਛਲੇ ਪੰਜ ਮਹੀਨਿਆਂ ਤੋਂ ਵਧ ਰਹੀਆਂ ਕੀਮਤਾਂ ’ਤੇ ਰੋਕ ਲੱਗੀ ਹੈ। 14.2 ਕਿਲੋਗ੍ਰਾਮ ਵਜ਼ਨੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਫ਼ਰਵਰੀ ਮਹੀਨੇ ਲਈ ਖਪਤਕਾਰਾਂ ਦੇ ਖਾਤੇ ’ਚ 238.10 ਰੁਪਏ ਦੀ ਸਬਸਿਡੀ ਆਵੇਗੀ।
LPG ਸਿਲੰਡਰ ਦਾ ਵਜ਼ਨ |
ਜਨਵਰੀ 2020 |
ਦਸੰਬਰ 2019 |
ਨਵੰਬਰ 2019 |
14.2 ਕਿਲੋਗ੍ਰਾਮ |
749.00 ਰੁਪਏ |
730.00 ਰੁਪਏ |
716.50 ਰੁਪਏ |
19 ਕਿਲੋਗ੍ਰਾਮ |
1325.00 ਰੁਪਏ |
1295.50 ਰੁਪਏ |
716.50 ਰੁਪਏ |
5 ਕਿਲੋਗ੍ਰਾਮ |
276.00 ਰੁਪਏ |
269.00 ਰੁਪਏ |
264.50 ਰੁਪਏ |
ਇਸ ਵੇਲੇ ਸਰਕਾਰ ਇੱਕ ਸਾਲ ’ਚ ਹਰੇਕ ਘਰ ਲਈ 14.2 ਕਿਲੋਗ੍ਰਾਮ ਵਜ਼ਨੀ 12 ਸਿਲੰਡਰਾਂ ਉੱਤੇ ਸਬਸਿਡੀ ਦਿੰਦੀ ਹੈ। ਜੇ ਇਸ ਤੋਂ ਵੱਧ ਸਿਲੰਡਰ ਚਾਹੀਦੇ ਹੁੰਦੇ ਹਨ, ਤਾਂ ਬਾਜ਼ਾਰੀ–ਕੀਮਤ ਉੱਤੇ ਖ਼ਰੀਦਦਾਰੀ ਕਰਨੀ ਹੁੰਦੀ ਹੈ। ਹਰ ਸਾਲ 12 ਸਿਲੰਡਰਾਂ ਉੱਤੇ ਜੋ ਸਬਸਿਡੀ ਮਿਲਦੀ ਹੈ, ਉਸ ਦੀ ਕੀਮਤ ਵੀ ਹਰ ਮਹੀਨੇ ਬਦਲਦੀ ਰਹਿੰਦੀ ਹੈ।