ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਥਿਕ ਮੰਦਹਾਲੀ ਦੇ ਬਾਵਜੂਦ ਭਾਰਤ ’ਚ ਘਟ ਨਹੀਂ ਰਹੇ ਵਪਾਰਕ ਕਿਰਾਏ

ਆਰਥਿਕ ਮੰਦਹਾਲੀ ਦੇ ਬਾਵਜੂਦ ਭਾਰਤ ’ਚ ਘਟ ਨਹੀਂ ਰਹੇ ਵਪਾਰਕ ਕਿਰਾਏ

ਭਾਰਤ ’ਚ ਆਰਥਿਕ ਵਾਧੇ ਦੀ ਦਰ ਵਿੱਚ ਨਰਮੀ ਦੇ ਬਾਵਜੂਦ ਵੱਡੇ ਸ਼ਹਿਰਾਂ ’ਚ ਕੰਮਕਾਜੀ ਸਥਾਨਾਂ ਦੇ ਕਿਰਾਏ ਘਟਣ ਦਾ ਨਾਂਅ ਨਹੀਂ ਲੈ ਰਹੇ। ਏਸ਼ੀਆ–ਪ੍ਰਸ਼ਾਂਤ ਖੇਤਰ ’ਚ ਤੇਜ਼ੀ ਨਾਲ ਮਹਿੰਗੇ ਹੁੰਦੇ ਜਾ ਰਹੇ 20 ਕੰਮਕਾਜੀ (ਬਾਜ਼ਾਰੀ) ਸਥਾਨਾਂ ’ਚ ਭਾਰਤੀ ਸ਼ਹਿਰਾਂ ਦੀ ਵੱਡੀ ਮੌਜੂਦਗੀ ਬਣੀ ਰਹੀ ਹੈ।

 

 

ਬੈਂਗਲੁਰੂ ਕੇਂਦਰੀ ਵਪਾਰਕ ਜ਼ਿਲ੍ਹਾ (CBD) ਸਭ ਤੋਂ ਅੱਗੇ ਰਿਹਾ ਹੈ। ਉੱਥੇ ਰਾਸ਼ਟਰੀ ਰਾਜਧਾਨੀ ਖੇਤਰ ਦਾ ਕਨਾਟ ਪਲੇਸ ਸੂਚੀ ਵਿੱਚ ਸੱਤਵੇਂ ਤੇ ਮੁੰਬਹੀ ਦਾ ਬਾਂਦਰਾ ਕੁਰਲਾ ਕੰਪਲੈਕਸ 11ਵੇਂ ਸਥਾਨ ’ਤੇ ਰਿਹਾ ਹੈ। ਕੌਮਾਂਤਰੀ ਸੰਪਤੀ ਸਲਾਹਕਾਰ ਨਾਈਟ ਫ਼ਰੈਂਕ ਦੀ ਤਾਜ਼ਾ ਤਿਮਾਹੀ ਰਿਪੋਰਟ ਦੇ ਏਸ਼ੀਆ–ਪੈਸੀਫ਼ਿਕ ਪ੍ਰਾਈਮ ਆਫ਼ਿਸ ਰੈਂਟਲ ਇੰਡੈਕਸ–2019 ਮੁਤਾਬਕ ਬੈਂਗਲੁਰੂ ’ਚ ਐੱਮਜੀ ਰੋਡ, ਇਨਫ਼ੈਂਟ੍ਰੀ ਰੋਡ ਤੇ ਰੈਜ਼ੀਡੈਂਸੀ ਰੋਡ ਜਿਹੇ ਇਲਾਕਿਆਂ ਵਾਲੇ ਕੇਂਦਰੀ ਵਪਾਰਕ ਖੇਤਰ ਵਿੱਚ ਕੰਮਕਾਜੀ ਸਥਾਨਾਂ ਦੇ ਕਿਰਾਏ ਵਿੱਚ ਸਭ ਤੋਂ ਵੱਧ 17.6 ਫ਼ੀ ਸਦੀ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ।

 

 

ਨਾਈਟ ਫ਼ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਦਫ਼ਤਰ ਦੀ ਜਗ੍ਹਾ ਦਾ ਬਾਜ਼ਾਰ ਭਾਰਤ ਵਿੱਚ ਲਗਾਤਾਰ ਵਧ ਰਿਹਾ ਹੈ ਤੇ ਇਹ ਸਭ ਕਿਰਾਇਆ ਦਰ ਵਿੱਚ ਝਲਕਦਾ ਹੈ।

 

 

ਰਿਪੋਰਟ ਅਨੁਸਾਰ ਦਿੱਲੀ ਦਾ ਕਨਾਟ ਪਲੇਸ ਅਤੇ ਮੁੰਬਈ ’ਚ ਬਾਂਦਰਾ ਕੁਰਲਾ ਕੰਪਲੈਕਸ ਬਾਜ਼ਾਰਾਂ ’ਚ 2019 ਦੀ ਤੀਜੀ ਤਿਮਾਹੀ ਵਿੱਚ ਤੁਲਨਾਤਮਕ ਕਿਰਾਇਆ ਵਾਧਾਾ 4.4 ਫ਼ੀ ਸਦੀ ਅਤੇ 2 ਫ਼ੀ ਸਦੀ ਸਾਲਾਨਾ ਸੀ। ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਮੁੰਬਈ ਦੇ ਕੇਂਦਰੀ ਵਪਾਰਕ ਇਲਾਕਿਆਂ ਨੂੰ ਦਫ਼ਤਰ ਦੇ ਕਿਰਾਏ ਦੇ ਲਿਹਾਜ਼ ਨਾਲ 5ਵੇਂ ਅਤੇ 7ਵੇਂ ਸਭ ਤੋਂ ਮਹਿੰਗੇ ਬਾਜ਼ਾਰ ਦੇ ਤੌਰ ’ਤੇ ਰੱਖਿਆ ਗਿਆ।

 

 

ਇਸ ਵਿੱਚ ਔਸਤ ਮਾਸਿਕ ਕਿਰਾਇਆ ਲਗਭਗ 3,626 ਰੁਪਏ ਪ੍ਰਤੀ ਵਰਗ ਮੀਟਰ ਅਤੇ 3,223 ਰੁਪਏ ਪ੍ਰਤੀ ਵਰਗ ਮੀਟਰ ਹੈ। ਰਿਪੋਰਟ ਮੁਤਾਬਕ ਬੈਂਗਲੁਰੂ ਤੋਂ ਬਾਅਦ ਦੂਜੇ ਤੇ ਤੀਜੇ ਸਥਾਨ ਉੱਤੇ ਮੈਲਬੌਰਨ ਤੇ ਬੈਂਕਾਕ ਦੇ ਸੀਬੀਡੀ ਦਾ ਸਥਾਨ ਰਿਹਾ, ਜਿੱਥੇ ਦਫ਼ਤਰੀ ਕਿਰਾਇਆਂ ਵਿੱਚ ਕ੍ਰਮਵਾਰ 15.5 ਫ਼ੀ ਸਦੀ ਅਤੇ 9.4 ਫ਼ੀ ਸਦੀ ਦਾ ਸਾਲਾਨਾ ਵਾਧਾ ਵੇਖਿਆ ਗਿਅ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Commercial Rents not decreasing despite economic recession