ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਐੱਸਟੀ ਘਟਿਆ, ਫਿਰ ਵੀ ਕੀਮਤਾਂ ਨਾ ਘਟਾਉਣ ਦੇ ਬਹਾਨੇ ਬਣਾ ਰਹੀਆਂ ਕੰਪਨੀਆਂ

ਜੀਐੱਸਟੀ ਘਟਿਆ, ਫਿਰ ਵੀ ਕੀਮਤਾਂ ਨਾ ਘਟਾਉਣ ਦੇ ਬਹਾਨੇ ਬਣਾ ਰਹੀਆਂ ਕੰਪਨੀਆਂ

ਜੀਐੱਸਟੀ ਅਧੀਨ 300 ਤੋਂ ਵੱਧ ਉਤਪਾਦਾਂ `ਤੇ ਟੈਕਸਾਂ ਵਿੱਚ ਕਟੌਤੀ ਦੇ ਬਾਵਜੂਦ ਦੇਸੀ ਤੇ ਬਹੁ-ਕੌਮੀੀ ਕੰਪਨੀਆਂ ਕੀਮਤਾਂ ਵਿੱਚ ਕਮੀ ਨਾ ਕਰਨ ਦੇ ਅਜੀਬ ਜਿਹੇ ਬਹਾਨੇ ਘੜ ਰਹੀਆਂ ਹਨ। ਰਾਸ਼ਟਰੀ ਮੁਨਾਫ਼ਾਖੋਰੀ ਰੋਕੂ ਅਥਾਰਟੀ ਨੂੰ ਨੋਟਿਸ ਦੇ ਜਵਾਬ `ਚ ਕੰਪਨੀਆਂ ਦੀ ਇਹ ਹੇਰਾਫੇਰੀ ਸਾਹਮਣੇ ਆਈ ਹੈ।


ਅਥਾਰਟੀ ਨੂੰ ਇਹ ਜਿ਼ੰਮੇਵਾਰੀ ਦਿੱਤੀ ਗਈ ਹੈ ਕਿ ਮੁਨਾਫ਼ਾਖੋਰੀ ਕਰਨ ਵਾਲੀਆਂ ਕੰਪਨੀਆਂ ਖਿ਼ਲਾਫ਼ ਸਿ਼ਕਾਇਤਾਂ ਸੁਣੇ, ਉਨ੍ਹਾਂ ਤੋਂ ਜਵਾਬ ਮੰਗੇ ਅਤੇ ਨਿਯਮ ਅਨੁਸਾਰ ਕਾਰਵਾਈ ਕਰੇ। ਜੀਐੱਸਟੀ ਅਧੀਨ ਕਿਸੇ ਕੰਪਨੀ ਖਿ਼ਲਾਫ਼ ਵੱਧ ਟੈਕਸ ਵਸੂਲਣ ਜਾਂ ਮੁਨਾਫ਼ਾਖੋਰੀ ਦੀ ਸਿ਼ਕਾਇਤ ਪਹਿਲਾਂ ਰਾਜ ਪੱਧਰੀ ਸਕ੍ਰੀਨਿੰਗ ਕਮੇਟੀ ਕੋਲ ਜਾਂਦੀ ਹੈ। ਜੋ ਮਾਮਲੇ ਰਾਸ਼ਟਰੀ ਪੱਧਰ ਦੇ ਹੁੰਦੇ ਹਨ, ਉਨ੍ਹਾਂ ਕੋਲ ਸਥਾਈ ਕਮੇਟੀ ਕੋਲ ਭੇਜ ਦਿੱਤਾ ਜਾਂਦਾ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿ਼ਪਿੰਗ (ਡੀਜੀਐੱਸ) ਵੱਲੋਂ ਇਨ੍ਹਾਂ ਦੀ ਜਾਂਾਚ ਕੀਤੀ ਜਾਂਦੀ ਹੈ। ਡੀਜੀਐੱਸ ਤਿੰਨ ਮਹੀਨਿਆਂ `ਚ ਜਾਂਚ ਮੁਕੰਮਲ ਕਰ ਕੇ ਅਥਾਰਟੀ ਨੂੰ ਆਪਣੀ ਰਿਪੋਰਟ ਦਿੰਦਾ ਹੈ।


ਕਿਹੜੇ ਬਹਾਨੇ ਲਾ ਰਹੀਆਂ ਹਨ ਕੰਪਨੀਆਂ?


1. ਦਸ਼ਮਲਵ ਦੇ ਅੰਕਾਂ ਵਿੱਚ ਤਬਦੀਲੀ ਔਖੀ
ਕੰਪਨੀਆਂ ਦਾ ਕਹਿਣਾ ਹੈ ਕਿ ਦਸ਼ਮਲਵ ਦੇ ਅੰਕ ਵਿੱਚ ਕੀਮਤਾਂ ਘਟਾਉਣਾ ਔਖਾ ਹੈ। ਇਸ `ਤੇ ਅਥਾਰਟੀ ਨੇ ਕੰਪਨੀਆਂ ਨੂੰ ਲੀਗਲ ਮੈਟ੍ਰੋਲੌਜੀ ਐਕਟ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਕਿ ਦਸ਼ਮਲਵ ਅੰਕ ਤੱਕ ਵੀ ਕਮੀ ਕਰਨ ਦੀ  ਹਦਾਇਤ ਜਾਰੀ ਕੀਤੀ।


2. ਵੱਡੇ ਪੈਕੇਟ `ਤੇ ਕਮੀ ਕੀਤੀ, ਛੋਟੇ `ਤੇ ਨਹੀਂ
ਕੁਝ ਕੰਪਨੀਆਂ ਨੇ ਉਤਪਾਦਾਂ ਦੇ ਵੱਡੇ ਪੈਕੇਟਾਂ ਦੀਆਂ ਕੀਮਤਾਂ ਤਾਂ ਘਟਾ ਦਿੱਤੀਆਂ ਪਰ ਛੋਟੇ ਪੈਕੇਟ, ਸੈਸ਼ੇ ਦੀਆਂ ਕੀਮਤਾਂ ਨਹੀਂ ਘਟਾਈਆਂ। ਅਜਿਹੇ ਸਾਰੇ ਮਾਮਲੇ ਰਾਸ਼ਟਰੀ ਮੁਨਾਫ਼ਾਖੋਰੀ ਰੋਕੂ ਡਾਇਰੈਕਟੋਰੇਟ ਜਨਰਲ ਦੀ ਜਾਂਚ ਦੌਰਾਨ ਸਾਹਮਣੇ ਆਏ।


3. ਕਿਸੇ ਇੱਕ ਬ੍ਰਾਂਡ `ਤੇ ਕੀਮਤਾਂ ਘਟਾਈਆਂ

ਕੁਝ ਬਹੁ-ਰਾਸ਼ਟਰੀ ਕੰਪਨੀਆਂ ਨੇ ਕਿਸੇ ਇੱਕ ਬ੍ਰਾਂਡ `ਤੇ ਕੀਮਤਾਂ ਘਟਾਈਆਂ ਪਰ ਦੂਜੇ `ਤੇ ਗਾਹਕਾਂ ਨੂੰ ਰਾਹਤ ਨਹੀਂ ਦਿੱਤੀ। ਜਿਵੇਂ ਬਿਸਕੁਟਾਂ ਦੇ ਇੱਕ ਬ੍ਰਾਂਡ ਦੀ ਕੀਮਤ ਤਾਂ ਘਟਾ ਦਿੱਤੀ ਪਰ ਦੂਜੇ ਦੀ ਨਹੀਂ।


ਕੀ ਕਹਿੰਦਾ ਹੈ ਸੀਜੀਐੱਸਟੀ ਕਾਨੂੰਨ
ਕੇਂਦਰੀ ਜੀਐੱਸਟੀ (ਸੀਜੀਐੱਸਟੀ) ਕਾਨੂੰਨ ਦੀ ਧਾਰਾ 171 ਅਨੁਸਾਰ ਕਿਸੇ ਉਤਪਾਦ ਜਾਂ ਸੇਵਾ `ਤੇ ਟੈਕਸ ਵਿੱਂਚ ਕਮੀ ਕੀਤੀ ਜਾਂਦੀ ਹੈ ਜਾਂ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਕੰਪਨੀ ਨੂੰ ਦਿੱਤਾ ਜਾਂਦਾ ਹੈ, ਤਾਂ ਉਸ ਬਦਲੇ ਗਾਹਕਾਂ ਨੂੰ ਵੀ ਕੀਮਤ ਵਿੱਚ ਰਾਹਤ ਦਿੱਤੀ ਜਾਣੀ ਚਾਹੀਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:companies making excuses not to reduce price