ਅਗਲੀ ਕਹਾਣੀ

ਐਚਆਈਵੀ ਪੀੜਤਾ ਨੂੰ ਨੌਕਰੀਓ ਕੱਢਣ `ਤੇ ਅਦਾਲਤ ਵੱਲੋਂ ਮੁੜ ਰੱਖਣ ਦੇ ਹੁਕਮ

ਐਚਆਈਵੀ ਪੀੜਤਾ ਨੂੰ ਨੌਕਰੀ ਤੋਂ ਕੱਢੇ ਜਾਣ `ਤੇ ਮੁੜ ਰੱਖਣ ਦੇ ਹੁਕਮ

ਪੁਣੇ ਦੀ ਇਕ ਲੇਬਰ ਅਦਾਲਤ ਨੇ ਐਚਆਈਵੀ (ਐਚਆਈਵੀ) ਹੋਣ ਕਾਰਨ ਨੌਕਰੀ ਤੋਂ ਕੱਢੀ ਗਈ ਮਹਿਲਾ ਨੂੰ ਵਾਪਸ ਨੌਕਰੀ `ਤੇ ਰੱਖਣ ਅਤੇ ਉਸਦੀ ਕੰਪਨੀ ਨੂੰ ਮਹਿਲਾ ਨੂੰ ਹੁਣ ਤੱਕ ਦਾ ਸਾਰਾ ਵੇਤਨ ਦੇਣ ਦਾ ਆਦੇਸ਼ ਦਿੱਤਾ ਹੈ। ਕਰੀਬ ਤਿੰਨ ਸਾਲ ਪਹਿਲਾਂ ਐਚਆਈਵੀ ਹੋਣ ਬਾਅਦ ਕੰਪਨੀ ਨੇ ਮਹਿਲਾ ਤੋਂ ਜਬਰਦਸਤੀ ਅਸਤੀਫਾ ਲੈ ਲਿਆ ਸੀ।


ਭਾਸ਼ਾ ਅਨੁਸਾਰ ਕਿਰਤ ਅਦਾਲਤ ਦੇ ਬੈਂਚ ਅਧਿਕਾਰੀ ਕਲਪਨਾ ਫਟਾਂਗਰੇ ਨੇ ਅਕਤੂਬਰ `ਚ ਇਹ ਆਦੇਸ਼ ਸੁਣਾਉਂਦੇ ਹੋਏ ਫਾਰਮਾ ਕੰਪਨੀ ਨੂੰ ਮਹਿਲਾ ਦੀ ਨੌਕਰੀ ਬਹਾਲ ਕਰਨ ਅਤੇ ਉਸਦਾ ਹੁਣ ਤੱਕ ਦਾ ਪੂਰਾ ਵੇਤਨ ਅਤੇ ਹੋਰ ਲਾਭ ਮੁਹੱਈਆ ਕਰਾਉਣ ਲਈ ਕਿਹਾ ਸੀ। ਵਕੀਲ ਵਿਸ਼ਾਲ ਜਾਧਵ ਰਾਹੀਂ ਮਹਿਲਾ ਨੇ ਅਦਾਲਤ ਦਾ ਰੁੱਖ ਕੀਤਾ ਸੀ।


ਅਦਾਲਤ `ਚ ਦਿੱਤੀ ਜਾਣਕਾਰੀ ਅਨੁਸਾਰ ਮਹਿਲਾ ਨੇ ਮੈਡੀਕਲ ਲਾਭ ਹਾਸਲ ਕਰਨ ਲਈ ਬਿਮਾਰੀ ਦੇ ਦਸਤਾਵੇਜ਼ ਕੰਪਨੀ `ਚ ਜਮ੍ਹਾਂ ਕਰਾਉਣ ਦੇ ਬਾਅਦ ਸਾਲ 2015 `ਚ ਉਸ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਿਲਾ ਨੂੰ ਐਚਆਈਵੀ ਹੋਣ ਦੀ ਗੱਲ ਪਤਾ ਚੱਲਣ ਦੇ ਬਾਅਦ ਐਚਆਰ ਅਧਿਕਾਰੀਆਂ ਨੇ ਉਸ `ਤੇ ਅਸਤੀਫਾ ਦੇਣ ਲਈ ਦਬਾਅ ਪਾਇਆ, ਜਦੋਂਕਿ ਉਸਨੇ ਕਈ ਬਾਰ ਕਿਹਾ ਕਿ ਉਹ ਕੰਮ ਕਰਨ ਲਈ ਮਾਨਸਿਕ ਅਤੇ ਸ਼ਰੀਰਕ ਤੌਰ `ਤੇ ਤੰਦਰੁਸਤ ਹੈ ਅਤੇ ਕੰਮ ਕਰਦੇ ਸਮੇਂ ਸਹੀ ਸਾਵਧਾਨੀ ਵਰਤ ਰਹੀ ਹੈ।


ਮਹਿਲਾ ਨੇ ਅਦਾਲਤ ਨੂੰ ਕਿਹਾ ਕਿ ਉਹ ਵਿਧਵਾ ਹੈ ਅਤੇ ਉਸ ਨੂੰ ਨੌਕਰੀ ਦੀ ਜ਼ਰੂਰਤ ਹੈ। ਉਸਦੇ ਬਿਨੈ ਪੱਤਰ `ਚ ਕਿਹਾ ਗਿਆ ਕਿ ਉਸ ਨੂੰ ਨੌਕਰੀ, ਸਮਾਜਿਕ, ਆਰਥਿਕ ਸਹਿਯੋਗ ਅਤੇ ਗੈਰ ਪੱਖਪਾਤੀ ਰਵੱਈਆ ਦੀ ਜ਼ਰੂਰਤ ਹੈ, ਪ੍ਰੰਤੂ ਮਹਿਲਾ ਦੇ ਐਚਆਈਵੀ ਪੀੜਤ ਹੋਣ ਬਾਅਦ ਕੰਪਨੀ ਨੇ ਉਸ ਨਾਲ ਭੇਦਭਾਵ ਕੀਤਾ।


ਮਹਿਲਾ ਅਨੁਸਾਰ ਉਸਦੇ ਪਤੀ ਨੂੰ ਸਾਲ 2004 `ਚ ਐਚਆਈਵੀ ਹੋਇਆ ਸੀ ਜਿਸਦੇ ਦੋ ਸਾਲ ਉਨ੍ਹਾਂ ਦੀ ਮੌਤ ਹੋ ਗਈ। ਮੈਡੀਕਲ ਜਾਂਚ ਦੇ ਬਾਅਦ ਉਸ ਨੂੰ ਵੀ ਐਚਆਈਵੀ ਹੋਣ ਦੀ ਗੱਲ ਸਾਹਮਣੇ ਆਈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:company fires hiv positive woman from job court asks firm to let her resume