ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਉੱਤਰ-ਪੂਰਬੀ ਦਿੱਲੀ ਜ਼ਿਲ੍ਹੇ ਦੇ ਡੀਐਸਪੀ ਨੂੰ ਚਿੱਠੀ ਲਿਖ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਲੋਕਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਦੱਸਣਯੋਗ ਹੈ ਕਿ 4 ਨਵੰਬਰ ਨੂੰ ਦਿੱਲੀ 'ਚ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਰੋਹ ਦੌਰਾਨ ਬਣਾਈ ਗਈ ਵੀਡੀਓ 'ਚ ਅਮਾਨਤੁੱਲਾ ਖਾਨ ਵੱਲੋਂ ਮਨੋਜ ਤਿਵਾੜੀ ਨੂੰ ਧੱਕਾ ਦਿੰਦਿਆਂ ਦੇਖਿਆ ਗਿਆ ਸੀ। ਸਿਗਨੇਚਰ ਪੁੱਲ ਦੇ ਉਦਘਾਟਨੀ ਸਮਾਗਮ ਦੌਰਾਨ ਭਾਜਪਾ ਇਕਾਈ ਪ੍ਰਮੁੱਖ ਮਨੋਜ ਤਿਵਾੜੀ ਅਤੇ ਆਪ ਵਿਧਾਇਕ ਅਮਾਨਤੁੱਲਾ ਖ਼ਾਨ ਵਿਚਾਲੇ ਹੋਈ ਧੱਕਾਮੁੱਕੀ ਦੌਰਾਨ ਅਮਾਨਤੁੱਲਾ ਖ਼ਾਨ ਨੇ ਸਫਾਈ ਦਿੱਤੀ ਸੀ। ਅਮਾਨਤੁੱਲਾ ਖ਼ਾਨ ਨੇ ਕਿਹਾ ਕਿ ਮਨੋਜ ਤਿਵਾੜੀ ਨੂੰ ਉਦਘਾਟਨੀ ਸਮਾਗਮ ਦੌਰਾਨ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ ਇਸਦੇ ਬਾਵਜੂਦ ੳੋੁਹ ਆਪਣੇ ਸਮਰਥਕਾਂ ਨਾਲ ਨੂੰ ਮੌਕੇ ਤੇ ਲੈ ਕੇ ਪੁੱਜੇ ਅਤੇ ਉਨ੍ਹਾਂ ਨੇ ਉੱਥੇ ਪੋਸਟਰ ਪਾੜੇ, ਕਾਲੇ ਝੰਡੇ ਦਿਖਾਏ ਅਤੇ ਸਾਡੇ ਵਲੰਟੀਅਰਾਂ ਤੇ ਹਮਲਾ ਕੀਤਾ।
BJP Delhi Chief M Tiwari writes to DCP northeast Delhi&files complaint against AAP MLA Amanatullah Khan, Delhi CM&unknown persons. A Khan was seen pushing M Tiwari during Signature Bridge's inauguration on Nov 4;M Tiwari,his supporters&AAP supporters had also entered into scuffle pic.twitter.com/YCD7OSb6Bq
— ANI (@ANI) November 6, 2018
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਪੁੱਜੇ ਤਾਂ ਮਨੋਜ ਤਿਵਾੜੀ ਨੇ ਸਟੇਜ ਕੋਲ ਆ ਗਏ ਅਤੇ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਰੋਕਿਆ। ਜਦੋਂ ਉਨ੍ਹਾਂ ਨੇ ਸਟੇਜ ਤੇ ਚੜ੍ਹਨ ਦੀ ਕੋਸਿ਼ਸ਼ ਕੀਤੀ ਤਾਂ ਮੈਂ ਉਨ੍ਹਾਂ ਰੋਕਿਆ ਪਰ ਮੈਂ ਉਨ੍ਹਾਂ ਨੂੰ ਧੱਕਾ ਨਹੀਂ ਮਾਰਿਆ।
ਅਮਾਨਤੁੱਲਾ ਨੇ ਸਫਾਈ ਦਿੰਦਿਆਂ ਕਿਹਾ ਕਿ ਇਹ ਇੱਕ ਕੁਦਰਤੀ ਪ੍ਰਤੀਕਰਮ ਹੈ। ਜੇਕਰ ਮਨੋਜ ਤਿਵਾੜੀ ਸਟੇਜ ਤੇ ਚੜ੍ਹਨ ਚ ਕਾਮਯਾਬ ਹੋ ਜਾਂਦੇ ਤਾਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰ ਸਕਦੇ ਸਨ। ਉਨ੍ਹਾਂ ਤੇ ਹਮਲਾ ਕਰ ਸਕਦੇ ਸਨ।