ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਿਰੁੱਧ ਅਦਾਲਤ ’ਚ ਕੋਰੋਨਾ–ਲਾਪਰਵਾਹੀ ਦੀ ਸ਼ਿਕਾਇਤ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਿਰੁੱਧ ਅਦਾਲਤ ’ਚ ਕੋਰੋਨਾ–ਲਾਪਰਵਾਹੀ ਦੀ ਸ਼ਿਕਾਇਤ

ਬਿਹਾਰ ਦੇ ਮੁਜ਼ੱਫ਼ਰਪੁਰ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇੱਕ ਸਮਾਜਕ ਕਾਰਕੁੰਨ ਤਮੰਨਾ ਹਾਸ਼ਮੀ ਨੇ ਵਿਵਹਾਰਕ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਹੈ।

 

 

ਸ੍ਰੀਮਤੀ ਤਮੰਨਾ ਦਾ ਦੋਸ਼ ਹੈ ਕਿ ਪੂਰੀ ਦੁਨੀਆ ’ਚ ਇਸ ਵੇਲੇ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਪਰ ਭਾਰਤ ’ਚ ਅਜਿਹੇ ਲੋਕ ਉਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਹਵਾਈ ਅੱਡਿਆਂ ’ਤੇ ਵਿਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਕ੍ਰੀਨਿੰਗ ਨਹੀਂ ਹੋ ਰਹੀ।

 

 

ਸ਼ਿਕਾਇਤਕਰਤਾ ਨੇ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਕਰਵਾਉਣ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਲਾਪਰਵਾਹੀ ਵਰਤ ਰਹੇ ਹਨ। ਫ਼ਿਲਹਾਲ ਅਦਾਲਤ ਨੇ ਇਹ ਸ਼ਿਕਾਇਤ ਆਪਣੇ ਕੋਲ ਰੱਖ ਲਈ ਹੈ।

 

 

ਇਸ ਤੋਂ ਪਹਿਲਾਂ ਲਖਨਊ ’ਚ ਬਾਲੀਵੁੱਡ ਦੀ ਗਾਇਕਾ ਕਨਿਕਾ ਕਪੂਰ ਵਿਰੁੱਧ ਕੇਸ ਦਾਇਰ ਕੀਤਾ ਗਿਆ ਸੀ। ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਵਿਰੁੱਧ ਲਾਪਰਵਾਹੀ ਦੇ ਦੋਸ਼ ਹੇਠ ਲਖਨਊ ਦੇ ਸਰੋਜਨੀ ਨਗਰ ਥਾਣੇ ’ਚ ਕੱਲ੍ਹ ਸ਼ੁੱਕਰਵਾਰ ਨੂੰ ਐੱਫ਼ਆਈਆਰ ਦਰਜ ਕੀਤੀ ਗਈ। ਲਖਨਉ ਦੇ ਪੁਲਿਸ ਕਮਿਸ਼ਨਰ ਸੁਜੀਤ ਪਾਂਡੇ ਨੇ ਦੱਸਿਆ ਕਿ ਕਨਿਕਾ ਵਿਰੁੱਧ ਖ਼ਤਰਨਾਕ ਬੀਮਾਰੀ ਫੈਲਾਉਣ ਦੀ ਸੰਭਾਵਨਾ ਵਾਲੀ ਹਰਕਤ ਕਰਨ ਦੇ ਮੁੱਖ ਦੋਸ਼ ਅਧੀਨ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 269, 270 ਤੇ 188 ਅਧੀਨ ਸਰੋਜਿਨੀ ਨਗਰ ਥਾਣੇ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ।

 

 

ਕਨਿਕਾ ਵਿਰੁੱਧ ਹਜ਼ਰਤਗੰਜ ਤੇ ਗੋਮਤੀ ਨਗਰ ਥਾਣਿਆਂ ’ਚ ਦੋ ਹੋਰ ਮੁਕੱਦਮੇ ਦਰਜ ਹੋ ਸਕਦੇ ਹਨ। ਬਾਲੀਵੁੱਡ ਗਾਇਕਾ ਨੇ ਸ਼ੁੱਕਰਵਾਰ 20 ਮਾਰਚ ਨੂੰ ਦੱਸਿਆ ਸੀ ਕਿ ਉਹ ਕੋਵਿਡ–19 ਤੋਂ ਗ੍ਰਸਤ ਪਾਈ ਗਈ ਹੈ।

 

 

ਇਸ ਤੋਂ ਬਾਅਦ ਕਨਿਕਾ ਕਪੂਰ ਦੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਦੁਸ਼ਯੰਤ ਸਿੰਘ, ਉਨ੍ਹਾਂ ਦੀ ਮਾਂ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਸੰਸਦ ਭਵਨ ’ਚ ਉਨ੍ਹਾਂ ਕੋਲ ਬੈਠੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓਬ੍ਰਾਇਨ ਤੇ ਅਨੁਪ੍ਰਿਆ ਪਟੇਲ ਨੇ ਖੁਦ ਨੂੰ ਆਈਸੋਲੇਟ (ਵੱਖ) ਕਰ ਲਿਆ ਹੈ।

 

 

ਸ੍ਰੀਮਤੀ ਵਸੁੰਧਰਾ ਰਾਜੇ ਤੇ ਉਨ੍ਹਾਂ ਦੇ ਪੁੱਤਰ ਬੀਤੇ ਦਿਨੀਂ ਲਖਨਊ ਦੀ ਇੱਕ ਡਿਨਰ ਪਾਰਟੀ ’ਚ ਸ਼ਾਮਲ ਹੋਏ ਸਨ; ਜਿੱਥੇ ਕਨਿਕ ਵੀ ਮਹਿਮਾਨ ਸੀ। ਸ੍ਰੀ ਓਬ੍ਰਾਇਨ ਨੇ ਕਿ ਕਿ ਉਹ ਬੁੱਧਾਵਰ 18 ਮਾਰਚ ਨੂੰ ਸੰਸਦ ਵਿੱਚ ਦੋ ਘੰਟਿਆਂ ਲਈ ਸਿੰਘ ਕੋਲ ਬੈਠੇ ਸਨ।

 

 

ਅਪਨਾ ਦਲ ਦੀ ਨੇਤਾ ਪਟੇਲ ਨੇ ਕਿਹਾ ਕਿ ਉਹ ਵੀਰਵਾਰ 19 ਮਾਰਚ ਨੂੰ ਇੱਕ ਪ੍ਰੋਗਰਾਮ ’ਚ ਮੌਜੂਦ ਸਨ; ਜਿਸ ਵਿੱਚ ਸਿੰਘ ਵੀ ਸ਼ਾਮਲ ਸਨ। ਜ਼ਿਲ੍ਹਾ ਮੈਜਿਸਟ੍ਰੇਟ ਅਭਿਸ਼ੇਕ ਪ੍ਰਕਾਸ਼ ਨੇ ਅਗਲੇ ਹੁਕਮਾਂ ਤੱਕ ਲਖਨਊ ’ਚ ਤਾਜ ਮਹੱਲ ਹੋਟਲ ਬੰਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਕਨਿਕਾ ਇਸੇ ਹੋਟਲ ’ਚ ਇੱਕ ਪਾਰਟੀ ਵਿੱਚ ਸ਼ਾਮਲ ਹੋਈ ਸੀ।

 

 

ਕਨਿਕਾ ਕਪੂਰ ਦੇ ਪਿਤਾ ਰਾਜੀਵ ਕਪੂਰ ਅਨੁਸਾਰ ਉਹ 13 ਤੇ 15 ਮਾਰਚ ਨੂੰ ਕੁਝ ਪਾਰਟੀਆਂ ’ਚ ਸ਼ਾਮਲ ਹੋਈ ਸੀ। ਇਨ੍ਹਾਂ ਪਾਰਟੀਆਂ ’ਚ ਲਗਭਗ 300 ਵਿਅਕਤੀ ਸ਼ਾਮਲ ਹੋਏ ਸਨ।

 

 

ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਗਾਇਕਾ ‘ਬੇਬੀ ਡੌਲ’ ਪਹਿਲੀ ਬਾਲੀਵੁੱਡ ਸੈਲੀਬ੍ਰਿਟੀ ਹੈ, ਜੋ ਕੋਰੋਨਾ ਵਾਇਰਸ ਤੋਂ ਪੀੜਤ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Complaint against Corona carelessness against Union Minister Hardeep Singh Puri