ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਵਿਰੁੱਧ ਟਿੱਪਣੀ ਕਾਰਨ ਸ਼ਸ਼ੀ ਥਰੂਰ ਵਿਰੁੱਧ ਮਾਣਹਾਨੀ ਦੀ ਸਿ਼ਕਾਇਤ

ਮੋਦੀ ਵਿਰੁੱਧ ਟਿੱਪਣੀ ਕਾਰਨ ਸ਼ਸ਼ੀ ਥਰੂਰ ਵਿਰੁੱਧ ਮਾਣਹਾਨੀ ਦੀ ਸਿ਼ਕਾਇਤ

ਕਾਂਗਰਸੀ ਆਗੂ ਸ੍ਰੀ ਸ਼ਸ਼ੀ ਥਰੂਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਕੀਤੀ ਗਈ ਕਥਿਤ ‘ਬਿੱਛੂ` ਵਾਲੀ ਟਿੱਪਣੀ ਨੂੰ ਲੈ ਕੇ ਇੱਥੇ ਇੱਕ ਅਦਾਲਤ `ਚ ਉਨ੍ਹਾਂ ਵਿਰੁੱਧ ਅਪਰਾਧਕ ਮਾਣਹਾਨੀ ਦੀ ਸਿ਼ਕਾਇਤ ਦਰਜ ਕੀਤੀ ਗਈ। ਦਿੱਲੀ ਭਾਜਪਾ ਦੇ ਆਗੂ ਰਾਜੀਵ ਬੱਬਰ ਨੇ ਆਪਣੀ ਸਿ਼ਕਾਇਤ `ਚ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।


ਸਿ਼ਕਾਇਤ ਵਿੱਚ ਕਿਹਾ ਗਿਆ ਹੈ: ‘ਮੈਂ ਭਗਵਾਨ ਸਿ਼ਵ ਦਾ ਭਗਤ ਹਾਂ। ਮੁਲਜ਼ਮ ਥਰੂਰ ਨੇ ਕਰੋੜਾਂ ਸਿ਼ਵ ਭਗਤਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪ੍ਰੋਖੇ ਕਰਦਿਆਂ ਇਹ ਬਿਆਨ ਦਿੱਤਾ ਜੋ ਭਾਰਤ ਅਤੇ ਦੇਸ਼ ਦੇ ਬਾਹਰ ਵੱਸਦੇ ਸਾਰੇ ਸਿ਼ਵ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।` ਉਸ ਵਿੱਚ ਕਿਹਾ ਗਿਆ ਹੈ,‘ਸਿ਼ਕਾਇਤਕਰਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤੇ ਮੁਲਜ਼ਮ ਨੇ ਜਾਣਬੁੱਝ ਕੇ ਅਜਿਹੀ ਟਿੱਪਣੀ ਕੀਤੀ ਹੈ; ਜਿਸ ਦੀ ਮਨਸ਼ਾ ਭਗਵਾਨ ਸਿ਼ਵ ਦੇ ਭਗਤਾਂ ਦੀਆਂ ਧਾਰਮਿਕ ਮਾਨਤਾਵਾਂ ਦਾ ਅਪਮਾਨ ਕਰ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ।`


ਵਕੀਲ ਨੀਰਜ ਰਾਹੀਂ ਦਾਇਰ ਸਿ਼ਕਾਇਤ ਵਿੱਚ ਬਿਆਨ ਨੂੰ ਅਸਹਿਣਸ਼ੀਲ ਦੁਰਵਿਹਾਰ ਤੇ ਲੱਖਾਂ ਲੋਕਾਂ ਦੀ ਆਸਥਾ ਦਾ ਪੂਰੀ ਤਰ੍ਹਾਂ ਅਪਮਾਨ ਦੱਸਿਆ। ਮਾਣਹਾਨੀ ਨਾਲ ਸਬੰਧਤ ਭਾਰਤੀ ਦੰਡ ਸੰਘਤਾ (ਆਈਪੀਸੀ) ਦੀ ਧਾਰਾ 499 ਅਤੇ ਧਾਰਾ 500 ਅਧੀਨ ਇਹ ਸਿ਼ਕਾਇਤ ਦਾਇਰ ਕੀਤੀ ਗਈ ਹੈ। ਮਾਮਲੇ `ਤੇ ਅੱਜ ਹੀ ਸੁਣਵਾਈ ਹੋਣ ਦੀ ਸੰਭਾਵਨਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Complaint against Tharoor over comment on Modi