ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕੰਮਲ ਲੌਕਡਾਊਨ ਨਾਲ 161 ਗੁਣਾ ਘਟ ਜਾਂਦਾ ਹੈ ਕੋਰੋਨਾ ਵਾਇਰਸ ਦਾ ਖ਼ਤਰਾ

ਮੁਕੰਮਲ ਲੌਕਡਾਊਨ ਨਾਲ 161 ਗੁਣਾ ਘਟ ਜਾਂਦਾ ਹੈ ਕੋਰੋਨਾ ਵਾਇਰਸ ਦਾ ਖ਼ਤਰਾ

ਹੋ ਸਕਦਾ ਹੈ ਕਿ 21 ਦਿਨਾਂ ਦਾ ਲੌਕਡਾਊਨ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੋਵੇ ਪਰ ਕੋਰੋਨਾ ਵਾਇਰਸ ਦੀ ਮਾਰੂ ਤੇ ਖ਼ਤਰਨਾਕ ਲਾਗ ਤੋਂ ਬਚਣ ਤੇ ਇਸ ਨੂੰ ਰੋਕਣ ਲਈ ਲੌਕਡਾਊਨ ਹੀ ਸਭ ਤੋਂ ਵਧੀਆ ਉਪਾਅ ਹੈ। ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੀ ਖੋਜ ਦੱਸਦੀ ਹੈ ਕਿ ਇੱਕ ਹਫ਼ਤੇ ਦੇ ਮੁਕੰਮਲ ਲੌਕਡਾਊਨ ਨਾਲ ਕੋਰੋਨਾ ਦੀ ਸੰਭਾਵੀ ਛੂਤ/ਲਾਗ ਦਾ ਖ਼ਤਰਾ 161 ਗੁਣਾ ਘਟ ਜਾਂਦਾ ਹੈ।

 

 

ਇਹ ਲੌਕਡਾਊਨ ਅਸਲ ’ਚ; ਆਵਾਜਾਈ ਰੋਕਣ ਤੇ ਸੋਸ਼ਲ ਕੁਆਰਨਟੀਨ ਜਿਹੇ ਕਦਮਾਂ ਤੋਂ ਕਿਤੇ ਜ਼ਿਆਦਾ ਕਾਰਗਰ ਹੈ। ਮਿਸ਼ੀਗਨ ਯੂਨੀਵਰਸਿਟਾ ਦੇ ਅਧਿਐਨ ’ਚ ਦੱਸਿਆ ਗਿਆ ਹੈ ਕਿ ਜੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੋਈ ਉਪਾਅ ਨਾ ਕੀਤੇ ਗਏ, ਤਾਂ 15 ਮਈ ਤੱਕ ਹਰੇਕ ਇੱਕ ਲੱਖ ਆਬਾਦੀ ’ਚੋਂ 161 ਵਿਅਕਤੀ ਕੋਰੋਨਾ ਦੀ ਛੂਤ ਦੇ ਸ਼ਿਕਾਰ ਹੋ ਜਾਣਗੇ।

 

 

ਜੇ ਦੇਸ਼ ’ਚ ਇਸ ਦੌਰਾਨ ਆਵਾਜਾਈ ਉੱਤੇ ਪਾਬੰਦੀ ਲਾ ਦਿੱਤੀ ਜਾਵੇ, ਤਾਂ ਇਹ ਗਿਣਤੀ ਘਟ ਕੇ ਪ੍ਰਤੀ ਲੱਖ ਆਬਾਦੀ 48 ਰਹਿ ਜਾਵੇਗੀ। ਆਵਾਜਾਈ ਉੱਤੇ ਰੋਕ ਨਾਲ ਜੇ ਲੋਕਾਂ ਨੂੰ ਸੋਸ਼ਲ ਕੁਆਰਨਟਾਇਨ ਕਰ ਦਿੱਤਾ ਜਾਵੇ, ਤਾਂ ਹਰੇਕ ਲੱਖ ਪਿੱਛੇ 4 ਵਿਅਕਤੀ ਹੀ ਇਸ ਛੂਤ ਦੇ ਸ਼ਿਕਾਰ ਹੋਣਗੇ।

 

 

ਇੰਝ ਹੀ ਇੱਕ ਹਫ਼ਤੇ ਦਾ ਮੁਕੰਮਲ ਲੌਕਡਾਊਨ ਕੋਰੋਨਾ ਦੀ ਛੂਤ ਨੂੰ ਇੱਕ ਵਿਅਕਤੀ ਪ੍ਰਤੀ ਲੱਖ ਆਬਾਦੀ ’ਤੇ ਲਿਆ ਸਕਦਾ ਹੈ। ਮਾਹਿਰਾਂ ਦੀ ਮੰਨੀਏ, ਤਾਂ ਤਿੰਨ ਹਫ਼ਤਿਆਂ ਦਾ ਲੌਕਡਾਊਨ ਕੋਰੋਨਾ ਵਾਇਰਸ ਦੀ ਛੂਤ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦਾ ਹੈ।

 

 

ਅਧਿਐਨ ’ਚ ਕਿਹਾ ਗਿਆ ਹੈ ਕਿ ਜੇ ਸਖ਼ਤ ਕਦਮ ਨਹੀਂ ਚੁੱਕੇ ਜਾਂਦੇ, ਤਾਂ ਦੇਸ਼ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਅਗਲੇ ਢਾਈ ਮਹੀਨਿਆਂ ’ਚ ਵਧ ਕੇ 16 ਤੋਂ ਵਧ ਜਾਵੇਗੀ। ਤਦ ਇਸ ਵਾਇਰਸ ਦੇ ਮਾਰੂ ਖ਼ਤਰਿਆਂ ਨੂੰ ਰੋਕਣਾ ਅਸੰਭਵ ਹੋ ਜਾਵੇਗਾ।

 

 

ਅਧਿਐਨ ’ਚ ਕਿਹਾ ਗਿਆ ਹੈ ਕਿ ਮੌਜੂਦਾ ਦਰ ਦੇ ਹਿਸਾਬ ਨਾਲ 15 ਅਪ੍ਰੈਲ ਤੱਕ ਕੋਰੋਨਾ ਦੀ ਛੂਤ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 4,800 ਤੱਕ ਪੁੱਜ ਜਾਵੇਗੀ। ਉਸ ਤੋਂ ਅਗਲੇ ਇੱਕ ਮਹੀਨੇ ’ਚ ਭਾਵ 15 ਮਈ ਤੱਕ 9.5 ਲੱਖ, ਇੰਕ ਜੂਨ ਤੱਕ 14.60 ਲੱਖ ਤੇ 15 ਜੂਨ ਤੱਕ 16.30 ਲੱਖ ਨੂੰ ਪਾਰ ਕਰ ਜਾਵੇਗਾ।

 

 

ਇਸ ਅਧਿਐਨ ਦੇ ਅੰਕੜੇ ਹੁਣ ਤੱਕ ਕਾਫ਼ੀ ਸਹੀ ਸਿੱਧ ਹੋਏ ਹਨ। ਅਧਿਐਨ ’ਚ 17, 18 ਅਤੇ 19 ਮਾਰਚ ਲਈ ਭਾਰਤ ਵਿੱਚ 119, 126 ਤੇ 133 ਮਾਮਲਿਆਂ ਦੀ ਭਵਿੱਖਬਾਣੀ ਕੀਤੀ ਗਈ ਸੀ। ਅਸਲ ’ ਇਨ੍ਹਾਂ ਤਰੀਕਾਂ ਨੂੰ ਕ੍ਰਮਵਾਰ 142, 156 ਅਤੇ 194 ਕੋਰੋਨਾ–ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Complete Lockdown can curtail the danger of Corona Virus by 161 times