ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਮਿੰਟਾਂ 'ਚ ਭਰੋ ਆਪਣੀ ਇਨਕਮ ਟੈਕਸ ਰਿਟਰਨ, ਇਹ ਹੈ ਆਸਾਨ ਨੁਸਖਾ

15 ਮਿੰਟਾਂ 'ਚ ਭਰੋ ਆਪਣੀ ਇਨਕਮ ਟੈਕਸ ਰਿਟਰਨ

ਅੱਧੀ ਜੁਲਾਈ ਲੰਘ ਚੁੱਕੀ ਹੈ। ਹੁਣ ਇਨਕਮ ਟੈਕਸ ਰਿਟਰਨ ਫ਼ਾਈਲ ਕਰਨ ਲਈ ਸਿਰਫ 10 ਦਿਨਾਂ ਦਾ ਸਮਾਂ ਬਚਿਆ ਹੈ। ਜੇਕਰ ਤੁਸੀਂ ਵੀ ਆਪਣੀ ਰਿਟਰਨ ਫ਼ਾਈਲ ਨਹੀਂ ਕੀਤੀ ਹੈ ਤਾਂ ਤੁਹਾਡੀਆਂ ਮੁਸ਼ਕਲਾਂ ਆਸਾਨੀ ਨਾਲ ਹੱਲ ਕਰਨ ਲਈ ਇੱਥੇ ਕੁੱਝ ਨੁਸਖੇ ਹਨ ਜਿਨ੍ਹਾਂ ਨੂੰ ਵਰਤ ਕੇ ਤੁਸੀਂ 15 ਮਿੰਟਾਂ 'ਚ ਟੈਕਸ ਰਿਟਰਨ ਫ਼ਾਈਲ ਕਰ ਸਕਦੇ ਹੋ।

 

ਇਨਕਮ ਟੈਕਸ ਰਿਟਰਨ ਭਰਨ ਲਈ IncomeTaxIndiaeFiling.gov.in 'ਤੇ ਕਲਿੱਕ ਕਰੋ ਤੇ ਖੁੱਦ ਨੂੰ ਰਜਿਸਟਰ ਕਰਕੇ ਆਪਣਾ ਪ੍ਰੋਫ਼ਾਈਲ ਅਤੇ ਪਾਸਵਰਡ ਬਣਾ ਲਓ ਜਿਸ ਲਈ ਤੁਹਾਡੇ ਕੋਲ ਤੁਹਾਡਾ ਦੁਰੁਸਤ ਈਮੇਲ ਆਈਡੀ ਤੇ ਪੱਕਾ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ।

 

ਰਜਿਸਟਰ ਕਰਨ ਵੇਲੇ ਮੋਬਾਈਲ ਨੰਬਰ 'ਤੇ ਵਨ ਟਾਈਮ ਪਾਰਵਰਡ ਆਵੇਗਾ ਅਤੇ ਈਮੇਲ ਆਈਡੀ 'ਤੇ ਐਕਟੀਫੇਸ਼ਨ ਲਿੰਕ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਹੀ ਤੁਹਾਡਾ ਰਿਟਰਨ ਦੀ ਵੈਬਸਾਈਟ 'ਤੇ ਲਾਗਈਨ ਹੋਵੇਗਾ।

 

ਜੇਕਰ ਤੁਸੀਂ ਪਹਿਲਾਂ ਤੋਂ ਹੀ ਰਜਿਸਟਰ ਹੋ ਤਾਂ ਰਜਿਸਟਰਡ ਯੂਜ਼ਰ ਦਾ ਬਟਨ ਦੱਬ ਦਿਓ। ਲਾਗਈਨ ਬਟਨ 'ਤੇ ਕਲਿੱਕ ਕਰੋ ਅਤੇ ਮੰਗੀ ਗਈ ਜ਼ਰੂਰੀ ਜਾਣਕਾਰੀ ਯੂਜ਼ਰ ਆਈਡੀ, ਪੈਨ ਕਾਰਡ ਨੰਬਰ, ਪਾਸਵਰਡ, ਜਨਮ ਮਿਤੀ ਅਤੇ ਕੈਪਚਾ ਕੋਡ ਭਰੋ।

 

ਸਾਈਨ ਈਨ ਕਰਨ ਮਗਰੋਂ, ਤੁਹਾਡਾ ਅਕਾਊਂਟ ਡੈਸ਼ਬੋਰਡ ਖੁੱਲ੍ਹ ਜਾਵੇਗਾ। ਹੁਣ ਈ੍ਫ਼ਾਈਲ ਬਟਨ 'ਤੇ ਕਲਿੱਕ ਕਰੋ ਅਤੇ ਪ੍ਰੀਪੇਅਰ ਐਂਡ ਸਬਮਿੱਟ ਆਈਟੀਆਰ ਦਾ ਆਪਸ਼ਨ ਚੁਣੋ।

 

ਹੁਣ ਆਪਣਾ ਸਬੰਧਿਤ ਫ਼ਾਰਮ ਅਤੇ ਜਿਸ ਸਾਲ ਲਈ ਰਿਟਰਨ ਫ਼ਾਈਲ ਕਰਨੀ ਹੋਵੇ (ਅਸੈਸਮੈਂਟ ਈਅਰ) ਦੀ ਚੋਣ ਕਰੋ।

 

ਫਿਰ ਆਪਣਾ ਪਤਾ ਭਰਨ ਮਗਰੋ ਡਿਜੀਟਲ ਸਾਈਨ ਕਰਨ ਬਾਰੇ ਪੁੱਛਿਆ ਜਾਂਦਾ ਹੈ। ਜੇਕਰ ਤੁਸੀਂ ਯੈੱਸ ਚੁਣਦੇ ਹੋ ਤਾਂ ਤੁਹਾਨੂੰ ਆਪਣੇ ਹਸਤਾਖਰ ਅਪਲੋਡ ਕਰਨ ਦੀ ਲੋੜ ਪਵੇਗੀ ਜਿਸਨੂੰ ਇਨਕਮ ਟੈਕਸ ਦੀ ਵੈਬਸਾਈਟ 'ਤੇ ਪਹਿਲਾਂ ਹੀ ਰਜਿਸਟਰ ਹੋਣਾ ਲਾਜ਼ਮੀ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Complete your income tax return in 15 minutes