ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਘੇਰਿਆ

1 / 2ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਘੇਰਿਆ

2 / 2ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਘੇਰਿਆ

PreviousNext

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਮੌਕੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਤੇ ਨਿਸ਼ਾਨਾ ਲਗਾਇਆ ਅਤੇ ਕਿਹਾ ਕਿ ਅਰਥਵਿਵਸਥਾ ਦੀ ਤਬਾਹੀ ਵਾਲੇ ਇਸ ਕਦਮ ਦਾ ਅਸਰ ਸਪੱਸ਼ਟ ਹੋ ਚੁੱਕਾ ਹੈ ਤੇ ਇਸ ਨਾਲ ਦੇਸ਼ ਦਾ ਹਰੇਕ ਵਿਅਕਤੀ ਪ੍ਰਭਾਵਿਤ ਹੋਇਆ।

 

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇੱਕ ਬਿਆਨ ਚ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਅਜਿਹਾ ਕੋਈ ਆਰਥਿਕ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਅਰਥਵਿਵਸਥਾ ਸਬੰਧੀ ਕੋਈ ਵੀ ਡਰ ਪੈਦਾ ਹੋਵੇ। ਮੋਦੀ ਸਰਕਾਰ ਨੇ ਸਾਲ 2016 ਚ ਅਚਨਚੇਤ ਢੰਗ ਨਾਲ ਅਤੇ ਬਿਨਾ ਸੋਚ ਵਿਚਾਰ ਮਗਰੋਂ ਨੋਟਬੰਦੀ ਦਾ ਕਦਮ ਚੁੱਕਿਆ ਸੀ। ਅੱਜ ਨੋਟਬੰਦੀ ਨੂੰ ਦੋ ਸਾਲ ਪੂਰੇ ਹੋ ਗਏ ਹਨ। ਭਾਰਤੀ ਅਰਥਵਿਵਸਥਾ ਅਤੇ ਸਮਾਜ ਨਾਲ ਕੀਤੀ ਗਈ ਇਸ ਤਬਾਹੀ ਦਾ ਅਸਰ ਹੁਣ ਸਾਰਿਆਂ ਸਾਹਮਣੇ ਸਪੱਸ਼ਟ ਹੈ।

 

 

ਮਨਮੋਹਨ ਸਿੰਘ ਨੇ ਕਿਹਾ ਕਿ ਨੋਟਬੰਦੀ ਨਾਲ ਹਰੇਕ ਵਿਅਕਤੀ ਪ੍ਰਭਾਵਿਤ ਹੋਇਆ, ਭਾਵੇਂ ਉਹ ਕਿਸੇ ਵੀ ਉਮਰ ਦਾ ਹੋਵੇ, ਕਿਸੇ ਜਾਤ ਜਾਂ ਵਰਗ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਵੀ ਪੇਸ਼ੇ ਦਾ ਹੋਵੇ, ਹਰੇਕ ਕਿਸੇ ਤੇ ਇਸਦਾ ਪ੍ਰਭਾਵ ਪਿਆ। ਦੇਸ਼ ਦੇ ਮੱਧ ਵਰਗੀ ਅਤੇ ਛੋਟੇ ਕਾਬੋਬਾਰੀ ਹਾਲੇ ਵੀ ਨੋਟਬੰਦੀ ਦੀ ਮਾਰ ਝੱਲ ਰਹੇ ਹਨ।

 

 

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ ਜਿਸ ਵਿਚ ਉਸ ਸਮੇਂ ਚੱਲਣ ਵਾਲੇ 500 ਅਤੇ 1000 ਰੁਪਏ ਦੇ ਨੋਟ ਚੱਲਣ ਤੋਂ ਬੰਦ ਕਰ ਦਿੱਤੇ ਗਏ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:completion of two years of demonetization Manmohan Singh surrounded the Modi government