ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਪਾਊਂਡਰ ਨੇ ਕਰਵਾਏ ਤਿੰਨ ਨਿਕਾਹ, ਹੁਣ ਇਕੱਠੀਆਂ ਰਹਿਣਗੀਆਂ ਸਾਰੀਆਂ ਪਤਨੀਆਂ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਕੰਪਾਊਂਡਰ ਪਤੀ ਅਤੇ ਸੌਤਨਾਂ ਵਿਰੁੱਧ ਸ਼ਿਕਾਇਤ ਕਰਨ ਵਾਲੀ ਮਹਿਲਾ ਦਾ ਆਖ਼ਰਕਾਰ ਸਮਝੌਤੇ ਹੋ ਗਿਆ। ਹੁਣ ਤਿੰਨੋਂ ਪਤਨੀਆਂ ਕੰਪਾਊਂਡਰ ਪਤੀ ਦੇ ਨਾਲ ਹੀ ਰਹਿਣਗੀਆਂ। ਨਾਰੀ ਕੇਂਦਰ ਵਿਖੇ ਸਮਝੌਤੇ ਤੋਂ ਬਾਅਦ ਮਹਿਲਾ ਦੀ ਫ਼ਾਈਲ ਬੰਦ ਕਰ ਦਿੱਤੀ ਗਈ ਹੈ।

 

ਸਿਵਲ ਲਾਈਨ ਥਾਣਾ ਖੇਤਰ ਵਿੱਚ ਰਹਿਣ ਵਾਲੀ ਔਰਤ ਨੇ ਪਿਛਲੇ ਦਿਨੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਕਿ ਮਾਰਚ 2019 ਵਿੱਚ ਉਸ ਦਾ ਨਿਕਾਹ ਮੁਗਲਪੁਰਾ ਥਾਣਾ ਖੇਤਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋਇਆ ਸੀ। ਜੋ ਕਿ ਇਕ ਨਿੱਜੀ ਹਸਪਤਾਲ ਵਿੱਚ ਇਕ ਕੰਪਾਊਂਡਰ ਹੈ। ਉਸ ਦੇ ਪਹਿਲਾਂ ਹੀ ਦੋ ਪਤਨੀਆਂ ਸਨ। ਇਸ ਦੇ ਬਾਵਜੂਦ ਔਰਤ ਨੇ ਉਸ ਨਾਲ ਵਿਆਹ ਕਰਵਾ ਲਿਆ। ਔਰਤ ਅਨੁਸਾਰ ਪਤੀ ਨੇ ਉਸ ਸਮੇਂ ਕਿਹਾ ਸੀ ਕਿ ਉਸ ਦੀ ਪਹਿਲੀ ਪਤਨੀ ਦੇ ਕੋਈ ਔਲਾਦ ਨਹੀਂ ਹੈ, ਇਸ ਲਈ ਨਿਕਾਹ ਕੀਤਾ ਹੈ।

 


ਮਹਿਲਾ ਨੇ ਦੋਸ਼ ਲਾਇਆ ਕਿ ਨਿਕਾਹ ਦੇ ਕੁਝ ਸਮੇਂ ਤੋਂ ਬਾਅਦ ਹੀ ਕੰਪਾਊਂਡਰ ਦੀ ਦੂਜੀ ਪਤਨੀ ਲੜਾਈ ਝਗੜਾ ਕਰਨ ਲੱਗੀ। ਦਬਾਅ ਬਣਾਉਣ ਲੱਗੀ ਕਿ ਪਤੀ ਤੋਂ ਤਲਾਕ ਲੈ ਕੇ ਵੱਖ ਹੋ ਜਾ। ਅਜਿਹਾ ਨਾ ਕਰਨ 'ਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

 

ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਸਪੀ ਨੇ ਕਾਉਂਸਲਿੰਗ ਲਈ ਨਾਰੀ ਕੇਂਦਰ ਨੂੰ ਭੇਜ ਦਿੱਤਾ। ਨਾਰੀ ਕੇਂਦਰ ਦੀ ਇੰਚਾਰਜ ਸੰਧਿਆ ਰਾਵਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਕੰਪਾਊਂਡਰ ਅਤੇ ਉਸ ਦੀਆਂ ਤਿੰਨ ਪਤਨੀਆਂ ਨੂੰ ਬੁਲਾਇਆ ਗਿਆ ਸੀ।

 

ਸਮਝਾਉਣ ਤੋਂ ਬਾਅਦ ਤਿੰਨੋਂ ਪਤਨੀਆਂ ਨੇ ਮਤਭੇਦ ਭੁਲਾ ਕੇ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ। ਕਾਉਂਸਲਿੰਗ ਦੌਰਾਨ ਤਿੰਨਾਂ ਨੇ ਕਿਹਾ ਕਿ ਗ਼ਲਤਫਹਿਮੀ ਕਾਰਨ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਕੋਈ ਝਗੜਾ ਨਹੀਂ ਹੋਵੇਗਾ। 

 

ਕੰਪਾਊਂਡਰ ਅਤੇ ਉਸ ਦੀਆਂ ਪਤਨੀਆਂ ਨੇ ਲਿਖਤੀ ਤੌਰ 'ਤੇ ਦੇ ਦਿੱਤਾ ਕਿ ਉਹ ਫਿਰ ਝਗੜਾ ਨਹੀਂ ਕਰਨਗੇ ਜਿਸ ਤੋਂ ਬਾਅਦ ਇਸ ਕੇਸ ਦੀ ਫਾਈਲ ਨਾਰੀ ਕੇਂਦਰ ਤੋਂ ਬੰਦ ਕਰ ਦਿੱਤੀ ਗਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:compounder gets three marriages and now all the wives are together know how love continues to grow in them