ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਮੈਟਰੋ ਰੇਲ ’ਚ ਅੰਗੂਠੇ ਦੇ ਨਿਸ਼ਾਨ ਨਾਲ ਕੀਤਾ ਜਾ ਸਕੇਗਾ ਰਿਆਇਤੀ ਸਫ਼ਰ

ਦਿੱਲੀ ਮੈਟਰੋ ਰੇਲ ’ਚ ਅੰਗੂਠੇ ਦੇ ਨਿਸ਼ਾਨ ਨਾਲ ਕੀਤਾ ਜਾ ਸਕੇਗਾ ਰਿਆਇਤੀ ਸਫ਼ਰ

ਦਿੱਲੀ ਦੀ ਮੈਟਰੋਲ ਰੇਲ ’ਚ ਔਰਤਾਂ, ਬਜ਼ੁਰਗਾਂ ਤੇ ਵਿਦਿਆਰਥੀਆਂ ਲਈ ਕੁਝ ਮਹੀਨਿਆਂ ਅੰਦਰ ਰਿਆਇਤੀ ਸਫ਼ਰ ਦੀ ਸ਼ੁਰੂਆਤ ਹੋ ਸਕਦੀ ਹੈ। DMRC ਨੇ ਇਸ ਦੀ ਤਕਨੀਕੀ ਤਿਆਰੀ ਕਰ ਲਈ ਹੈ। ਰਿਆਇਤੀ ਕਿਰਾਏ ’ਤੇ ਸਫ਼ਰ ਲਈ ਤੁਹਾਨੂੰ KYC (ਨੋਅ ਯੂਅਰ ਕਸਟਮਰ) ਕਰਵਾਉਣੀ ਹੋਵੇਗੀ।

 

 

ਇਸ ਲਈ ਮੈਟਰੋ ਸਟੇਸ਼ਨ ’ਤੇ ਦਾਖ਼ਲ ਹੁੰਦੇ ਸਮੇਂ ਸਮਾਰਟ ਕਾਰਡ ਨਾਲ ਅੰਗੂਠੇ ਦੀ ਛਾਪ ਦੇਣੀ ਹੋਵੇਗੀ। KYC ਅਤੇ ਬਾਇਓਮੀਟ੍ਰਿਕ ਰਾਹੀਂ ਇਹ ਪਤਾ ਚੱਲ ਜਾਵੇਗਾ ਕਿ ਯਾਤਰੀ ਕੌਣ ਹੈ ਤੇ ਉਸ ਦੀ ਉਮਰ ਕਿੰਨੀ ਹੈ।

 

 

ਜੇ ਉਹ ਰਿਆਇਤੀ ਦੀ ਕਿਸੇ ਸ਼੍ਰੇਣੀ ਭਾਵ ਔਰਤ, ਬਜ਼ੁਰਗ ਜਾਂ ਵਿਦਿਆਰਥੀ ਵਿੱਚੋਂ ਕੋਈ ਹੋਵੇਗੀ/ਹੋਵੇਗਾ, ਤਾਂ ਉਸ ਨੂੰ ਕਿਰਾਏ ’ਚ ਛੋਟ ਮਿਲ ਸਕੇਗੀ। ਦਿੱਲੀ ਸਰਕਾਰ ਨੇ DTC ਦੇ ਨਾਲ–ਨਾਲ ਮੈਟਰੋ ਰੇਲਾਂ ਵਿੱਚ ਵੀ ਔਰਤਾਂ ਦੇ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਸੀ।

 

 

DTC ਵਿੱਚ ਮੁਫ਼ਤ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਮੈਟਰੋ ਵਿੱਚ ਮੁਫ਼ਤ ਸਫ਼ਰ ਦੀ ਰਾਹ ਵਿੱਚ ਕੋਈ ਤਕਨੀਕੀ ਗੁੰਝਲ ਪੈਦਾ ਹੋ ਗਈ ਸੀ; ਜਿਸ ਕਾਰਨ ਥੋੜ੍ਹੀ ਦੇਰੀ ਹੋ ਗਈ। ਔਰਤਾਂ ਦੀ ਸ਼ਨਾਖ਼ਤ ਵਾਲਾ ਸਾਫ਼ਟਵੇਅਰ ਠੀਕ ਤਰੀਕੇ ਕੰਮ ਨਹੀਂ ਕਰ ਰਿਹਾ ਸੀ। ਉੱਧਰ ਸ਼ਹਿਰੀ ਵਿਕਾਸ ਮੰਤਰਾਲਾ ਵੀ ਮੈਟਰੋ ਰੇਲਾਂ ਵਿੱਚ ਬਜ਼ੁਰਗਾਂ ਤੇ ਵਿਦਿਆਰਥੀਆਂ ਨੂੰ ਛੋਟ ਦੇਣ ਦੇ ਜਤਨ ਕਰ ਰਿਹਾ ਹੈ।

 

 

ਇੱਥੇ ਵੀ ਯਾਤਰੀ ਦੀ ਸ਼ਨਾਖ਼ਤ ਉੱਤੇ ਮਾਮਲਾ ਫ਼ਸਿਆ ਹੋਇਆ ਸੀ। ਹੁਣ ਮੈਟਰੋ ਨੇ ਇਸ ਦਾ ਰਾਹ ਵੀ ਕੱਢ ਲਿਆ ਹੈ। DMRC ਦੇ ਮੈਨੇਜਿੰਗ ਡਾਇਰੈਕਟਰ ਮੰਗੂ ਸਿੰਘ ਨੇ ਦੱਸਿਆ ਕਿ ਰਿਆਇਤੀ ਸਫ਼ਰ ਲਈ ਮੈਟਰੋ ਕਾਰਡ ਦਾ KYC ਕਰਵਾਉਣਾ ਹੋਵੇਗਾ; ਜਿਸ ਵਿੱਚ ਯਾਤਰੀ ਦੀ ਬਾਇਓ–ਮੀਟ੍ਰਿਕ ਸ਼ਨਾਖ਼ਤ ਵੀ ਹੋਵੇਗੀ।

 

 

ਇਹ ਛੋਟ ਕਦੋਂ ਲਾਗੂ ਹੋਵੇਗੀ; ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ।

 

 

ਦਿੱਲੀ ਦਾ ਮੈਟਰੋ ਰੇਲ ਨੈੱਟਵਰਕ ਕੁੱਲ 391 ਕਿਲੋਮੀਟਰ ਲੰਮਾ ਹੈ। ਇਸ ਦੇ 285 ਮੈਟਰੋ ਸਟੇਸ਼ਨ ਹਨ। ਮੈਟਰੋ ਰੇਲਾਂ ਦੇ ਦਿੱਲੀ ਵਿੱਚ ਰੋਜ਼ਾਨਾ 5,031 ਚੱਕਰ ਲੱਗਦੇ ਹਨ ਅਤੇ 28 ਲੱਖ ਲੋਕ ਰੋਜ਼ਾਨਾ ਯਾਤਰਾ ਕਰਦੇ ਹਨ। ਉਨ੍ਹਾਂ ਵਿੱਚੋਂ 70 ਫ਼ੀ ਸਦੀ ਯਾਤਰੀ ਮੈਟਰੋ ਸਮਾਰਟ ਕਾਰਡ ਦੀ ਵਰਤੋਂ ਕਰਦੇ ਹਨ। ਹਾਲੇ ਬਿਨਾ ਰੁਝੇਵਿਆਂ ਵਾਲੇ ਸਮੇਂ ਦੌਰਾਨ 10 ਫ਼ੀ ਸਦੀ ਛੋਟ ਮਿਲਦੀ ਹੈ।  30 ਫ਼ੀ ਸਦੀ ਔਰਤ ਯਾਤਰੀ ਮੈਟਰੋ ਵਿੱਚ ਸਫ਼ਰ ਕਰਦੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Concessional travel to be allowed in Delhi Metro by thumb impression