ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਆਰਥਿਕ ਹਾਲਤ ਨਾਜ਼ੁਕ, ਉੱਘੇ ਅਰਥ–ਸ਼ਾਸਤਰੀ ਦਾ ਦਾਅਵਾ

ਭਾਰਤ ਦੀ ਆਰਥਿਕ ਹਾਲਤ ਨਾਜ਼ੁਕ, ਉੱਘੇ ਅਰਥ–ਸ਼ਾਸਤਰੀ ਦਾ ਦਾਅਵਾ

ਭਾਰਤ ਦੀ ਆਰਥਿਕ ਹਾਲਤ ਨੂੰ ਲੈ ਕੇ ਦੁਨੀਆ ਦੇ ਪ੍ਰਸਿੱਧ ਅਰਥ–ਸ਼ਾਸਤਰੀ ਨੇ ਬਹੁਤ ਹੈਰਾਨਕੁੰਨ ਅਨੁਮਾਨ ਪ੍ਰਗਟਾਇਆ ਹੈ। ਇਸ ਉੱਘੇ ਅਰਥ–ਸ਼ਾਸਤਰੀ ਜਿਆਂ ਦ੍ਰੇਜ ਦਾ ਕਹਿਣਾ ਹੈ ਕਿ ਭਾਰਤ ਦੀ ਆਰਥਿਕ ਹਾਲਤ ਇਸ ਵੇਲੇ ਬਹੁਤ ਕਮਜ਼ੋਰ ਹੈ ਤੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਜੇ ਲੌਕਡਾਊਨ ਜਾਰੀ ਰਹਿੰਦਾ ਹੈ, ਤਾਂ ਇਹ ਹਾਲਤ ਹੋਰ ਵੀ ਮਾੜੀ ਹੋਣ ਦੀ ਸੰਭਾਵਨਾ ਹੈ।

 

 

ਸ੍ਰੀ ਦ੍ਰੇਜ ਨੇ ਕਿਹਾ ਕਿ ਦੇਸ਼–ਪੱਧਰੀ ਜਨਤਕ ਪਾਬੰਦੀ ਦੇ ਚੱਲਦਿਆਂ ਦੇਸ਼ ਦੇ ਕਈ ਹਿੱਸਿਆਂ ’ਚ ਸਮਾਜਕ ਅਸ਼ਾਂਤੀ ਵੇਖੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਆਮ ਲੋਕਾਂ ’ਚ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ 14 ਅਪ੍ਰੈਲ ਤੱਕ ਲਈ ਦੇਸ਼ ’ਚ ਜਨਤਕ ਪਾਬੰਦੀਆਂ ਲਾਈਆਂ ਹੋਈਆਂ ਹਨ।

 

 

ਬੈਲਜੀਅਮ ’ਚ ਜਨਮੇ ਭਾਰਤੀ ਮੂਲ ਦੇ ਅਰਥ–ਸ਼ਾਸਤਰੀ ਦ੍ਰੇਜ ਨੇ ਕਿਹਾ ਹੈ ਕਿ ਭਾਰਤ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੈ ਤੇ ਹਾਲੇ ਇਹ ਹਾਲਤ ਹੋਰ ਵੀ ਭੈੜੀ ਹੋ ਸਕਦੀ ਹੈ। ਜੇ ਸਥਾਨਕ ਜਾਂ ਦੇਸ਼–ਪੱਧਰੀ ਜਨਤਕ ਪਾਬੰਦੀ (ਲੌਕਡਾਊਨ) ਜਾਰੀ ਰਹਿੰਦੀ ਹੈ, ਤਾਂ ਅਸਰ ਹੋਰ ਵੀ ਭੈੜੇ ਵਿਖਾਈ ਦੇਣਗੇ ਅਤੇ ਅਜਿਹੀ ਸੰਭਾਵਨਾ ਬਹੁਤ ਜ਼ਿਆਦਾ ਹੈ।

 

 

ਸ੍ਰੀ ਦ੍ਰੇਜ ਨੇ ਕਿਹਾ ਕਿ ਦੁਨੀਆ ਭਰ ’ਚ ਆਉਣ ਵਾਲੀ ਮੰਦੀ ਭਾਰਤੀ ਅਰਥ–ਵਿਵਸਥਾ ਉੱਤੇ ਮਾੜਾ ਅਸਰ ਪਾਏਗੀ। ਕੋਰੋਨਾ ਵਾਇਰਸ ਸੰਕਟ ਦੇ ਨੌਕਰੀਆਂ ਤੇ ਅਰਥਚਾਰੇ ਉੱਤੇ ਅਸਰ ਬਾਰੇ ਸ੍ਰੀ ਦ੍ਰੇਜ ਨੇ ਕਿਹਾ ਕਿ ਕੁਝ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।

 

 

ਉਨ੍ਹਾਂ ਕਿਹਾ ਕਿ ਅਰਥ–ਵਿਵਸਥਾ ਦੇ ਹਾਲਾਤ ਹੁਣ ਅਜਿਹੇ ਬਣੇ ਹੋਏ ਹਨ, ਜਿਵੇਂ ਸਾਇਕਲ ਦਾ ਇੱਕ ਟਾਇਰ ਪੰਕਚਰ ਹੋ ਗਿਆ ਹੋਵੇ ਤੇ ਤੁਸੀਂ ਇੱਕ ਪਹੀਏ ਦੇ ਸਹਾਰੇ ਅੱਗੇ ਨਹੀਂ ਵਧ ਸਕਦੇ। ਇਸ ਲਈ ਕੋਰੋਨਾ ਵਾਇਰਸ ਦੇ ਸੰਕਟ ਦਾ ਅਸਰ ਅਰਥ–ਵਿਵਸਥਾ ਦੇ ਜ਼ਿਆਦਾਤਰ ਹਿੱਸਿਆਂ ਤੱਕ ਫੈਲੇਗਾ।

 

 

ਬੈਂਕਿੰਗ ਵਿਵਸਥਾ ਵੀ ਬਚੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਲੌਕਡਾਊਨ ਖ਼ਤਮ ਹੋਵੇਗਾ, ਤਾਂ ਜਿਹੜੇ ਪ੍ਰਵਾਸੀ ਮਜ਼ਦੂਰ ਹਾਲੇ ਫਸੇ ਹੋਏ ਹਨ, ਉਹ ਆਪਣੇ ਘਰਾਂ ਨੂੰ ਪਰਤਣਗੇ। ਸੰਭਵ ਹੈ ਕਿ ਉਹ ਹੁਣ ਪਰਤਣ ਤੋਂ ਕੁਝ ਸੰਕੋਚ ਕਰਨ ਪਰ ਉਨ੍ਹਾਂ ਕੋਲ ਘਰ ’ਚ ਵੀ ਕੋਈ ਖਾਸ ਕੰਮ ਨਹੀਂ ਹੋਵੇਗਾ।

 

 

ਹੋ ਸਕਦਾ ਹੈ ਕਿ ਪੰਜਾਬ ਵਰਗੇ ਖੇਤੀ–ਪ੍ਰਧਾਨ ਸੂਬਿਆਂ ’ਚ ਐਤਕੀਂ ਵਾਢੀ ਲਈ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਬਣੀ ਰਹੇ। ਅਜਿਹੇ ਹਾਲਾਤ ਬਹੁਤੇ ਸੂਬਿਆਂ ਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Condition of India s Economy very critical says Renowned Economist