ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ’ਚ ਸਰਕਾਰ ਨੂੰ ਲੈ ਕੇ ਭੰਬਲ਼ਭੂਸਾ ਕਾਇਮ

ਕਰਨਾਟਕ ਵਿਧਾਨ ਸਭਾ

ਕਰਨਾਟਕ ਦੇ ਡੂੰਘੇ ਹੁੰਦੇ ਜਾ ਰਹੇ ਸਿਆਸੀ ਸੰਕਟ ਵਿੱਚ ਕਾਂਗਰਸ ਤੇ ਜੇਡੀਐੱਸ ਦੀ ਗੱਠਜੋੜ ਸਰਕਾਰ ਨੂੰ ਲੈ ਕੇ ਸਥਿਤੀ ਕੁਝ ਅਜੀਬ ਜਿਹੀ ਅਤੇ ਭੰਬਲ਼ਭੂਸੇ ਵਾਲੀ ਬਣੀ ਹੋਈ ਹੈ। ਗੱਠਜੋੜ ਦੇ 13 ਵਿਧਾਇਕਾਂ ਦੇ ਅਸਤੀਫ਼ੇ ਤੇ ਇੱਕ ਆਜ਼ਾਦ ਵਿਧਾਇਕ ਦੇ ਭਾਜਪਾ ਨੂੰ ਹਮਾਇਤ ਦੇ ਦੇਣ ਨਾਲ ਕੁਮਾਰਸਵਾਮੀ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ।

 

 

ਹੁਣ ਅਗਲੇ ਇੱਕ–ਦੋ ਦਿਨ ਬਹੁਤ ਅਹਿਮ ਮੰਨੇ ਜਾ ਰਹੇ ਹਨ ਕਿਉਂਕਿ ਸੂਬੇ ਦੀਆਂ ਸਾਰੀਆਂ ਪਾਰਟੀਆਂ ਆਪੋ–ਆਪਣੀ ਥਾਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ।

 

 

ਉੱਧਰ ਭਾਜਪਾ ਇਸ ਵਿੱਚ ਆਪਣਾ ਹੱਥ ਹੋਣ ਤੋਂ ਸਾਫ਼ ਇਨਕਾਰ ਕਰ ਰਹੀ ਹੈ ਪਰ ਉਸ ਦੇ ਆਗੂ ਪੂਰੀ ਤਰ੍ਹਾਂ ਸਰਗਰਮ ਹਨ। ਸਰਕਾਰ ਡਿੱਗਣ ਦੀ ਹਾਲਤ ਵਿੱਚ ਭਾਜਪਾ ਆਗੂ ਪੂਰੀ ਤਰ੍ਹਾਂ ਸਰਗਰਮ ਹਨ।

 

 

ਜੇ ਸਰਕਾਰ ਡਿੱਗਦੀ ਹੈ, ਤਾਂ ਭਾਜਪਾ ਆਪਣੀ ਸਰਕਾਰ ਬਣਾਉਣ ਦੇ ਨਾਲ–ਨਾਲ ਕਰਨਾਟਕ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।

 

 

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਸੂਬਿਆਂ ਦੀ ਸਥਿਤੀ ਉੱਤੇ ਪੂਰੀ ਚੌਕਸ ਨਜ਼ਰ ਰੱਖੀ ਹੋਈ ਹੈ, ਜਦ ਕਿ ਸੂਬੇ ਦੇ ਨੇਤਾ ਆਪੋ–ਆਪਣੇ ਵਿਧਾਇਕਾਂ ਨੂੰ ਲਾਮਬੰਦ ਕਰਨ ਦੇ ਨਾਲ ਕਾਂਗਰਸ ਤੇ ਜੇਡੀਐੱਸ ਦੇ ਬਾਗ਼ੀ ਆਗੂਆਂ ਦੇ ਅਸਤੀਫ਼ਿਆਂ ਪਿੱਛੋਂ ਆਪਣੀ ਸਰਕਾਰ ਦੀਆਂ ਸੰਭਾਵਨਾਵਾਂ ਤਲਾਸ਼ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Confusion over Karnatka Govt deepens more