ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ – ‘ਆਪ’ ’ਚ ਗਠਜੋੜ ਲਗਭਗ ਤੈਅ, ਦੋ ਦਿਨ ਤੱਕ ਹੋ ਸਕਦਾ ਐਲਾਨ

ਕਾਂਗਰਸ – ‘ਆਪ’ ’ਚ ਗਠਜੋੜ ਲਗਭਗ ਤੈਅ, ਦੋ ਦਿਨ ਤੱਕ ਹੋ ਸਕਦਾ ਐਲਾਨ

ਦਿੱਲੀ ਵਿਚ ਆਗਾਮੀ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਗਠਜੋੜ ਉਤੇ ਦੋ ਦਿਨ ਵਿਚ ਤਸ਼ਵੀਰ ਸਾਫ ਹੋ ਜਾਵੇਗੀ। ਸੂਤਰਾਂ ਦੀ ਮੰਨੀ ਜਾਵੇ ਤਾਂ ਦਿੱਲੀ ਕਾਂਗਰਸ ਵਿਚ ‘ਆਪ’ ਨਾਲ ਗਠਜੋੜ ਉਤੇ ਲਗਭਗ ਸਹਿਮਤੀ ਬਣ ਚੁੱਕੀ ਹੈ ਅਤੇ ਦੋ ਦਿਨ ਵਿਚ ਇਸਦਾ ਐਲਾਨ ਹੋ ਸਕਦਾ ਹੈ।

 

ਰਾਜਧਾਨੀ ਦੀਆਂ ਦੋ ਪ੍ਰਮੁੱਖ ਪਾਰਟੀਆਂ ਭਾਵ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਨੂੰ ਲੈ ਕੇ ਕੋਸ਼ਿਸ਼ਾਂ ਤਾਂ ਡੇਢ ਮਹੀਨੇ ਤੋਂ ਹੋ ਰਹੀਆਂ ਹਨ, ਪ੍ਰੰਤੂ ਆਮ ਤੌਰ ਉਤੇ ਕਾਂਗਰਸ ਵੱਲੋਂ ਇਸ ਤੋਂ ਇਨਕਾਰ ਹੀ ਕੀਤਾ ਜਾਂਦਾ ਰਿਹਾ ਹੈ। ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਿਸ਼ਤ ਖੁੱਲ੍ਹਕੇ ਇਸਦੇ ਖਿਲਾਫ ਆਪਣਾ ਰੁਖ ਦਿਖਾ ਚੁੱਕੀ ਹੈ।  ਹਾਲਾਂਕਿ, ਸਾਬਕਾ ਪ੍ਰਧਾਨ ਅਜੈ ਮਾਕਨ ਅਤੇ ਪਾਰਟੀ ਦੇ ਦਿੱਲੀ ਇੰਚਾਰਜ ਪੀ ਸੀ ਚਾਕੋ ਗਠਜੋੜ ਦੇ ਪੱਖ ਵਿਚ ਆਪਣੀ ਰਾਏ ਪ੍ਰਗਟ ਕਰ ਚੁੱਕੇ ਹਨ। ਉਥੇ ਕੇਂਦਰੀ ਆਗੂਆਂ ਵੱਲੋਂ ਇਸ ਮੁੱਦੇ ਉਤੇ ਕਾਂਗਰਸ ਵਰਕਰਾਂ ਨਾਲ ਵੀ ਰਾਏਸੁਮਾਰੀ ਕੀਤੀ ਗਈ ਹੈ।

 

ਐਪ ਰਾਹੀਂ ਕੀਤੀ ਰਾਏਸ਼ੁਮਾਰੀ : ਕਾਂਗਰਸ ਨੇ ਸ਼ਕਤੀ ਮੋਬਾਇਲ ਐਪ ਰਾਹੀਂ ਦਿੱਲੀ ਦੇ ਵਰਕਰਾਂ ਤੋਂ ਗਠਜੋੜ ਨੂੰ ਲੈ ਕੇ ਸਵਾਲ ਪੁੱਛੇ ਸਨ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਬੁੱਧਵਾਰ ਤੇ ਵੀਰਵਾਰ ਨੂੰ ਇਸ ਮੁੱਦੇ ਉਤੇ ਪਾਰਟੀ ਵਰਕਰਾਂ ਨੇ ਆਪਣੀ ਰਾਏ ਨਾਲ ਕੇਂਦਰੀ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਹੈ।

 

ਜ਼ਿਲ੍ਹਾ ਪ੍ਰਧਾਨਾਂ ਦੀ ਰਾਏ ਵੀ ਲਈ ਜਾ ਚੁੱਕੀ ਹੈ

 

ਬੇਸ਼ੱਕ ਸ਼ਕਤੀ ਐਪ ਰਾਹੀਂ ਕਰਾਏ ਗਏ ਸਰਵੇ ਨੂੰ ਕੇਂਦਰੀ ਆਗੂਆਂ ਵੱਲੋਂ ਗੁਪਤ ਰੱਖਿਆਂ ਜਾਂਦਾ ਰਿਹਾ ਹੈ। ਪ੍ਰੰਤੂ, ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਆਮ ਤੌਰ ਉਤੇ ਵਰਕਰਾਂ ਨੇ ਗਠਜੋੜ ਦੇ ਪੱਖ ਵਿਚ ਆਪਣੀ ਰਾਏ ਪ੍ਰਗਟ ਕੀਤੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੋਂ ਵੀ ਗਠਜੋੜ ਉਤੇ ਰਾਏ ਲਈ ਜਾ ਚੁੱਕੀ ਹੈ।  ਜਿਸ ਵਿਚ ਇਹ ਕਿਹਾ ਗਿਆ ਸੀ ਕਿ ਪਹਿਲਾਂ ਦੇ ਮੁਕਾਬਲੇ ਕਾਂਗਰਸ ਦਾ ਆਧਾਰ ਤਾਂ ਵਧਿਆ ਹੈ, ਪ੍ਰੰਤੂ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਸਥਿਤੀ ਵਿਚ ਲੋਕ ਸਭਾ ਚੋਣਾਂ ਵਿਚ ਜਿੱਤ ਦੀ ਸੰਭਾਵਨਾ ਵਧ ਜਾਵੇਗੀ। ਇਸ ਚਲਦਿਆਂ ਮੰਨਿਆ ਜਾ ਰਿਹਾ ਹੈ ਕਿ ਆਪ ਨਾਲ ਗਠਜੋੜ ਦਾ ਫੈਸਲਾ ਅਗਲੇ ਦੋ ਦਿਨਾਂ ਵਿਚ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress AAP alliance almost fixed for lok sabha Election announcement in two days