ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦਾ ਦੋਸ਼: ਹਰਿਆਣਾ ’ਚ ਖ਼ਰੀਦੋ–ਫ਼ਰੋਖ਼ਤ ਕਰ ਕੇ ਸਰਕਾਰ ਬਣਾ ਰਹੀ ਭਾਜਪਾ

ਕਾਂਗਰਸ ਦਾ ਦੋਸ਼: ਹਰਿਆਣਾ ’ਚ ਖ਼ਰੀਦੋ–ਫ਼ਰੋਖ਼ਤ ਕਰ ਕੇ ਸਰਕਾਰ ਬਣਾ ਰਹੀ ਭਾਜਪਾ

ਕਾਂਗਰਸ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਉੱਤੇ ਹਰਿਆਣਾ ’ਚ ਵਿਧਾਇਕਾਂ ਦੀ ਖ਼ਰੀਦੋ–ਫ਼ਰੋਖ਼ਤ ਕਰ ਕੇ ਸਰਕਾਰ ਬਣਾਉਣ ਦਾ ਦੋਸ਼ ਲਾਇਆ। ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਦਿੱਲੀ ’ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਭਾਜਪਾ ਦੇ ਮੰਤਰੀਆਂ ਤੇ ਵੱਡੇ ਆਗੂਆਂ ਦੇ ਹਾਰਨ ਤੋਂ ਸਿੱਧ ਹੋ ਗਿਆ ਹੈ ਕਿ ਭਾਜਪਾ ਨੂੰ ਜਨਤਾ ਨੇ ਨਕਾਰ ਦਿੱਤਾ ਹੈ।

 

 

ਸ੍ਰੀ ਸੁਰਜੇਵਾਲਾ ਨੇ ਸ਼ੁੱਕਰਵਾਰ 25 ਅਕਤੂਬਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਸੀਨੀਅਰ ਆਗੂਆਂ ਦੇ ਇੱਕ ਖ਼ਾਸ ਗਰੁੱਪ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਭਾਜਪਾ ਦਾ ਦੋਗਲਾ ਚਿਹਰਾ ਉਜਾਗਰ ਹੋ ਗਿਆ ਹੈ।

 

 

ਕਾਂਗਰਸੀ ਬੁਲਾਰੇ ਨੇ ਕਿਹਾ ਕਿ ਖ਼ਾਸ ਸਮੂਹ ਦੀ ਮੀਟਿੰਗ ’ਚ ਸੋਨੀਆ ਗਾਂਧੀ ਦੀ ਅਗਵਾਈ ਹੇਠ ਵੱਖੋ–ਵੱਖਰੇ ਵਿਸ਼ਿਆਂ ’ਤੇ ਨਿੱਠ ਕੇ ਚਰਚਾ ਹੋਈ। ਇਨ੍ਹਾਂ ਵਿੱਚ ਕਿਸਾਨਾਂ, ਛੋਟੇ ਦੁਕਾਨਦਾਰਾਂ ਤੇ ਉਦਯੋਗ ਜਗਤ ਦੇ ਹਿਤਾਂ ਨਾਲ ਹੋ ਰਹੇ ਖਿਲਵਾੜ ਜਿਹੇ ਅਹਿਮ ਵਿਸ਼ੇ ਸ਼ਾਮਲ ਹਨ।

 

 

ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੇ ਹਿਤਾਂ ਦੀ ਖੁੱਲ੍ਹੀ ਬੋਲੀ ਲਾ ਰਹੀ ਹੈ। ਕਾਂਗਰਸ ਹੁਣ ਚੁੱਪ ਨਹੀਂ ਬੈਠੇਗੀ। ਹਰਿਆਣਾ ’ਚ ਆਜ਼ਾਦ ਵਿਧਾਇਕ ਗੋਪਾਲ ਕਾਂਡਾ ਸਮੇਤ ਹੋਰ ਆਜ਼ਾਦ ਵਿਧਾਇਕਾਂ ਦੀ ਹਮਾਇਤ ਨਾਲ ਭਾਜਪਾ ਦੇ ਸਰਕਾਰ ਬਣਾਉਣ ਦੀ ਕੋਸ਼ਿਸ਼ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜਦੋਂ ਕਾਂਡਾ ਹਰਿਆਣਾ ਸਰਕਾਰ ਵਿੱਚ ਮੰਤਰੀ ਸਨ, ਤਦ ਉਸ ਵੇਲੇ ਦੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਬਿਆਨ ਵੇਖੋ। ਉਦੋਂ ਭਾਜਪਾ ਦਾ ਕੀ ਰੁਖ਼ ਸੀ?

 

 

ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਉਦੋਂ ਦੀ ਕਾਂਗਰਸ ਸਰਕਾਰ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਕਾਂਡਾ ਨੂੰ ਹਟਾ ਦਿੱਤਾ ਸੀ। ਇਹ ਭਾਜਪਾ ਦਾ ਦੋਹਰਾ ਮਾਪਦੰਡ ਹੈ। ਚੋਣ ਨਤੀਜਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਹੁਣ ਖ਼ਰੀਦੋ–ਫ਼ਰੋਖ਼ਤ ਰਾਹੀਂ ਸਰਕਾਰ ਬਣਾਉਣ ਦੀ ਹੀ ਕੋਸ਼ਿਸ਼ ਹੋ ਰਹੀ ਹੈ। ਖੱਟਰ ਸਰਕਾਰ ਦੇ ਜ਼ਿਆਦਾਤਰ ਮੰਤਰੀ ਹਾਰ ਗਏ ਹਨ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress alleges BJP doing horse trading in Haryana