ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA : ਦਿੱਲੀ 'ਚ ਹਿੰਸਾ ਲਈ 'ਆਪ' ਤੇ ਕਾਂਗਰਸ ਜਿੰਮੇਵਾਰ : ਪ੍ਰਕਾਸ਼ ਜਾਵੇਡਕਰ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਦਿੱਲੀ 'ਚ ਹੋਈ ਹਿੰਸਾ ਅਤੇ ਪ੍ਰਦਰਸ਼ਨਾਂ ਲਈ ਭਾਜਪਾ ਆਗੂ ਤੇ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਸ਼ਬਦੀ ਹਮਲਾ ਕੀਤਾ। ਸੀਏਏ ਵਿਰੁੱਧ ਜਾਰੀ ਰੋਸ ਪ੍ਰਦਰਸ਼ਨ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ ਜਿਹੇ ਸ਼ਾਂਤ ਸ਼ਹਿਰ 'ਚ ਸੀਏਏ ਬਾਰੇ ਗਲਤ ਸੂਚਨਾ ਫੈਲਾ ਕੇ ਜਿਹੜਾ ਮਾਹੌਲ ਬਣਾਇਆ ਗਿਆ ਅਤੇ ਜਾਇਦਾਦ ਦਾ ਨੁਕਸਾਨ ਕੀਤਾ, ਉਸ ਦੇ ਲਈ ਕਾਂਗਰਸ ਅਤੇ ਆਪ ਦੋਵੇਂ ਜਿੰਮੇਵਾਰ ਹਨ। ਉਨ੍ਹਾਂ ਨੂੰ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।
 

ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਅੱਜ ਦਿੱਲੀ ਦੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਆਮ ਆਮਦੀ ਪਾਰਟੀ ਸਾਢੇ 4 ਸਾਲ ਤਕ ਸੁੱਤੀ ਰਹੀ, ਪਰ ਚੋਣਾਂ ਤੋਂ 6 ਮਹੀਨੇ ਪਹਿਲਾਂ ਜਾਗ ਗਈ ਤੇ ਇੱਕ ਤੋਂ ਬਾਅਦ ਇੱਕ ਐਲਾਨ ਕੀਤੇ ਜਾਣ ਲੱਗੇ। ਇਸ ਰਾਹੀਂ ਉਹ ਲੋਕਾਂ ਨੂੰ ਵਿਖਾਉਣ ਦੀ ਕੋਸ਼ਿਸ਼ 'ਚ ਜੁਟੇ ਹਨ ਕਿ ਕੇਜਰੀਵਾਲ ਸਰਕਾਰ ਨੇ ਜਨਤਾ ਦੇ ਹਿੱਤ 'ਚ ਕਿੰਨੇ ਕਦਮ ਚੁੱਕੇ ਹਨ ਅਤੇ ਫੈਸਲੇ ਲਏ ਹਨ। ਜਦਕਿ ਇਸ ਤੋਂ ਪਹਿਲਾਂ ਉਹ ਕਹਿੰਦੇ ਰਹੇ ਕਿ ਮੋਦੀ ਸਰਕਾਰ ਕੰਮ ਨਹੀਂ ਕਰਨ ਦੇ ਰਹੀ। ਆਖਰ ਹੁਣ ਕੀ ਬਦਲ ਗਿਆ? ਹੁਣ ਉਹ ਕਿਵੇਂ ਇੱਕ ਤੋਂ ਬਾਅਦ ਇੱਕ ਲੋਕ ਲੁਭਾਵਨੇ ਐਲਾਨ ਕਰ ਰਹੇ ਹਨ?

 

 

ਕੇਂਦਰੀ ਮੋਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ। ਇਹ ਚੋਣ ਫੈਸਲਾ ਨਹੀਂ ਹੈ, ਇਹ ਜਨਤਾ ਨੂੰ ਨਿਆਂ ਦਿਵਾਉਣ ਦਾ ਫੈਸਲਾ ਹੈ। ਦਿੱਲੀ ਚੋਣ ਪ੍ਰਬੰਧਨ ਕਮੇਟੀ ਦੇ ਕਨਵੀਨਰ ਤਰੁਣ ਚੁੱਘ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਦੇਸ਼ ਮਹਾਮੰਤਰੀ ਕੁਲਜੀਤ ਸਿੰਘ ਚਹਿਲ, ਰਵਿੰਦਰ ਗੁਪਤਾ, ਰਾਜੇਸ਼ ਭਾਟੀਆ, ਆਦੇਸ਼ ਗੁਪਤਾ, ਉੱਪ ਪ੍ਰਧਾਨ ਯੋਗਿਤਾ ਸਿੰਘ ਅਤੇ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਵੀ ਹਾਜ਼ਰ ਸਨ।
 

ਜ਼ਿਕਰਯੋਗ ਹੈ ਕਿ ਦਿੱਲੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਛੇਤੀ ਹੀ ਹੋ ਸਕਦਾ ਹੈ ਅਤੇ ਇਸੇ ਕਾਰਨ ਭਾਜਪਾ ਹੁਣ ਪੂਰੀ ਤਰ੍ਹਾਂ ਚੋਣ ਪ੍ਰਚਾਰ ਅਤੇ ਚੋਣ ਰਣਨੀਤੀ ਬਣਾਉਣ 'ਚ ਜੁੱਟ ਗਈ ਹੈ। ਇਸ ਸਮੇਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਚੋਂ 67 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and AAP Should apologize for violence in Delhi against CAA says Prakash Javadekar