ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ’ਚ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੀ ਹਾਲਤ ਪਤਲੀ

ਹਰਿਆਣਾ ’ਚ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੀ ਹਾਲਤ ਪਤਲੀ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

ਉੱਧਰ ਹਰਿਆਣਾ ਕਾਂਗਰਸ ਦੇ ਆਪਣੇ ਕਈ ਅੰਦਰੂਨੀ ਮਸਲੇ ਰਹੇ ਹਨ। ਇੱਕ ਤਾਂ ਕਾਂਗਰਸ ਨੇ ਨਵਾਂ ਸੂਬਾ ਪ੍ਰਧਾਨ ਨਿਯੁਕਤ ਕਰਨ ਵਿੱਚ ਬਹੁਤ ਦੇਰੀ ਕਰ ਦਿੱਤੀ। ਹੁਣ ਰਾਜ ਸਭਾ ਮੈਂਬਰ ਤੇ ਦਲਿਤ ਆਗੂ ਕੁਮਾਰੀ ਸ਼ੈਲਜਾ ਨੂੰ ਅਸ਼ੋਕ ਤੰਵਰ ਦੀ ਥਾਂ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਨਾਲ ਜਾਟ ਆਗੂ ਭੁਪਿੰਦਰ ਸਿੰਘ ਹੁੱਡਾ ਨੂੰ ਚੋਣ ਪ੍ਰਬੰਧ ਵੇਖਣ ਵਾਲੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੇਰੀ ਨਾਲ ਲਏ ਗਏ ਫ਼ੈਸਲੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਦੇ ਨਹੀਂ ਦਿਸਦੇ।

 

 

ਕਾਂਗਰਸ ਪਾਰਟੀ ਦੀ ਯੋਜਨਾ ਦਲਿਤ ਤੇ ਜਾਟ ਵੋਟਰਾਂ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ ਹੈ ਕਿਉਂਕਿ ਉਨ੍ਹਾਂ ਦੋਵਾਂ ਦੀ ਆਬਾਦੀ ਮਿਲਾ ਕੇ 46 ਫ਼ੀ ਸਦੀ ਬਣਦੀ ਹੈ।

 

 

ਹਰਿਆਣਾ ਦੇ ਸਿਆਸੀ ਮਾਹੌਲ ਦੇ ਜਾਣਕਾਰ ਇੱਕ ਉੱਚ–ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਆਮ ਜਨਤਾ ਵਿੱਚ ਭਰੋਸਾ ਮੁੜ ਹਾਸਲ ਕਰਨਾ ਹੈ। ਅਜਿਹੇ ਹਾਲਾਤ ਵਿੱਚ ਭਾਜਪਾ ਦਾ ਹੱਥ ਉੱਤੇ ਵਿਖਾਈ ਦੇ ਰਿਹਾ ਹੈ। ਕਾਂਗਰਸ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਤੁਰੰਤ ਬਾਅਦ ਕੋਈ ਫ਼ੈਸਲਾ ਲੈਣਾ ਚਾਹੀਦਾ ਸੀ; ਤਦ ਜ਼ਰੂਰ ਉਸ ਦਾ ਕੁਝ ਭਰੋਸਾ ਬਣ ਸਕਦਾ ਸੀ।

 

 

ਕਿਸੇ ਵੇਲੇ ਹਰਿਆਣਾ ਦੇ ਕਿਸਾਨਾਂ ਦੀ ਝੰਡਾ–ਬਰਦਾਰ ਰਹੀ ਤੇ ਵਿਧਾਨ ਸਭਾ ਵਿੱਚ ਪ੍ਰਮੁੱਖ ਵਿਰੋਧੀ ਪਾਰਟੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੀ ਇੰਡੀਅਨ ਨੈਸ਼ਨਲ ਲੋਕ ਦਲ (INLD) ਇਸ ਵੇਲੇ ਆਪਣੇ ਸਿਆਸੀ ਵਿਰੋਧੀਆਂ ਤੋਂ ਪੱਛੜੀ ਹੋਈ ਹੈ। ਚੌਟਾਲਾ ਪਰਿਵਾਰ ਵਿੱਚ ਫੁੱਟ ਕਾਰਨ ਹੁਣ ਇਹ ਹਾਸ਼ੀਏ ਉੱਤੇ ਜਾ ਚੁੱਕੀ ਹੈ। ਉਸੇ ਵਿੱਚੋਂ ਹੁਣ ਨਵੀਂ ਜਨਨਾਇਕ ਜਨਤਾ ਪਾਰਟੀ (JJP) ਬਣ ਗਈ ਹੈ। ਵੋਟ–ਬੈਂਕ ਹੱਥੋਂ ਖੁੱਸਦਾ ਜਾ ਰਿਹਾ ਹੈ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਾਲਤ ਹੁਣ ਸੱਚਮੁਚ ਪਤਲੀ ਹੈ।

 

 

ਜੇਜੇਪੀ ਹੁਣ ਸਿਰਫ਼ INLD ਦੀ ਹੀ ਇੱਕ ਸ਼ਾਖਾ ਵਜੋਂ ਉੱਭਰੀ ਹੈ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤਰੇ ਦੁਸ਼ਯੰਤ ਚੌਟਾਲਾ ਇਸ ਦੇ ਮੁਖੀ ਹਨ। ਦੁਸ਼ਯੰਤ ਦਾ ਛੋਟਾ ਭਰਾ ਦਿਗਵਿਜੇ ਚੌਟਾਲਾ ਜੀਂਦ ਹਲਕੇ ’ਚ ਭਾਵੇਂ ਹਾਰ ਗਿਆ ਸੀ ਪਰ ਉਹ ਵੋਟਾਂ ਦੀ ਗਿਣਤੀ ਦੇ ਮਾਮਲੇ ਵਿੱਚ ਦੂਜੇ ਨੰਬਰ ਉੱਤੇ ਰਿਹਾ ਸੀ।

 

 

ਭਾਜਪਾ ਨੂੰ ਸੱਤਾ ਤੋਂ ਲਾਂਭੇ ਰੱਖਣ ਲਈ ਵਿਰੋਧੀ ਪਾਰਟੀਆਂ ਕੋਈ ਗੱਠਜੋੜ ਵੀ ਕਾਇਮ ਨਹੀਂ ਕਰ ਸਕੀਆਂ। ਇੰਡੀਅਨ ਨੈਸ਼ਨਲ ਲੋਕ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਲਾ ਗੱਠਜੋੜ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਟੁੱਟ ਗਿਆ ਸੀ। ਆਮ ਆਦਮੀ ਪਾਰਟੀ ਦਾ ਹਾਲੇ ਹਰਿਆਣਾ ’ਚ ਕੋਈ ਆਧਾਰ ਨਹੀਂ ਹੈ। ਉਸ ਦਾ ਜੇਜੇਪੀ ਨਾਲ ਗੱਠਜੋੜ ਵੀ ਲੋਕ ਸਭਾ ਚੋਣਾਂ ਦੌਰਾਨ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਖ਼ਤਮ ਹੋ ਕੇ ਰਹਿ ਗਿਆ ਸੀ। ਉੱਧਰ ਬਸਪਾ ਤੇ ਕਾਂਗਰਸ ਦੋਵੇਂ ਹੀ ਕਿਸੇ ਤਰ੍ਹਾਂ ਦੇ ਚੋਣ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress and other rival parties are not having good position in Haryana