ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਕਿਹੜਾ ਰੱਬ ਐ, ਜੋ ਗੁਜਰਾਤ ’ਚ 70 ਲੱਖ ਲੋਕ ਸੁਆਗਤ ਕਰਨਗੇ: ਕਾਂਗਰਸ ਦਾ ਸੁਆਲ

ਟਰੰਪ ਕਿਹੜਾ ਰੱਬ ਐ, ਜੋ ਗੁਜਰਾਤ ’ਚ 70 ਲੱਖ ਲੋਕ ਸੁਆਗਤ ਕਰਨਗੇ: ਕਾਂਗਰਸ ਦਾ ਸੁਆਲ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ’ਤੇ ਕਾਂਗਰਸ ਪਾਰਟੀ ਨੇ ਸੁਆਲ ਖੜ੍ਹੇ ਕੀਤੇ ਹਨ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸ੍ਰੀ ਟਰੰਪ ਆਪਣੇ ਸੌੜੇ ਹਿਤਾਂ ਲਈ ਭਾਰਤ ਆ ਰਹੇ ਹਨ। ਸ੍ਰੀ ਟਰੰਪ ਨੇ ਭਾਰਤ ਦਾ ਹਿਤ ਨਹੀਂ ਵੇਖਣਾ ਹੈ। 70 ਲੱਖ ਲੋਕਾਂ ਵੱਲੋਂ ਸ੍ਰੀ ਟਰੰਪ ਦੇ ਸੁਆਗਤ ਦੀ ਗੱਲ ਉੱਤੇ ਸ੍ਰੀ ਅਧੀਰ ਰੰਜਨ ਨੇ ਸੁਆਲ ਕੀਤਾ ਕਿ ਕੀ ਟਰੰਪ ਰੱਬ ਹਨ ਜੋ ਉਨ੍ਹਾਂ ਦਾ ਅਜਿਹਾ ਸੁਆਗਤ ਹੋਵੇਗਾ।

 

 

ਸ੍ਰੀ ਚੌਧਰੀ ਨੇ ਕਿਹਾ ਕਿ ਸਾਡੇ ਲਈ ਤਾਂ ਟਰੰਪ ਸਿਰਫ਼ ਅਮਰੀਕਾ ਦੇ ਰਾਸ਼ਟਰਪਤੀ ਹਨ; ਤਦ ਉਨ੍ਹਾਂ ਲਈ 70 ਲੱਖ ਵਿਅਕਤੀਆਂ ਨੂੰ ਖੜ੍ਹਾ ਕਰਨ ਦੀ ਕੀ ਜ਼ਰੂਰਤ ਹੈ?

 

 

ਚੇਤੇ ਰਹੇ ਕਿ ਭਾਰਤ ਦੌਰੇ ਤੋਂ ਪਹਿਲਾਂ ਸ੍ਰੀ ਟਰੰਪ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਆਖਿਆ ਹੈ ਕਿ ਉਹ ਸ੍ਰੀ ਮੋਦੀ ਨੂੰ ਬਹੁਤ ਪਸੰਦ ਕਰਦੇ ਹਨ। ‘PM ਮੋਦੀ ਨੇ ਮੈਨੂੰ ਦੱਸਿਆ ਹੈ ਕਿ ਹਵਾਈ ਅੱਡੇ ਤੋਂ ਸਟੇਡੀਅਮ ਤੱਕ 70 ਲੱਖ ਲੋਕ ਮੌਜੂਦ ਰਹਿਣਗੇ। ਇਹ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਬਣਨ ਜਾ ਰਿਹਾ ਹੈ। ਇਹ ਬਹੁਤ ਹੀ ਰੋਮਾਂਚਕ ਹੋਵੇਗਾ।’

 

 

ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਸ੍ਰੀ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਮਰੀਕਾ ਦੇ ਬਾਜ਼ਾਰ ’ਚ ਉਹ ਸਾਨੂੰ ਨਹੀਂ ਜਾਣ ਦੇਣਾ ਚਾਹੁੰਦੇ ਹਨ। ਇਸੇ ਲਈ ਅਮਰੀਕਾ ਨੇ ਹੁਣ ਵਪਾਰਕ ਸੌਦਾ ਨਾ ਕਰਨ ਦਾ ਐਲਾਨ ਕੀਤਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਐਲਾਨ ਕਰ ਦਿੱਤਾ ਹੈ ਕਿ ਭਾਰਤ ਹੁਣ ਵਿਕਸਤ ਦੇਸ਼ ਬਣ ਗਿਆ ਹੈ।

 

 

ਉਨ੍ਹਾਂ ਕਿਹਾ – ‘ਅਮਰੀਕਾ ਦੀ ਦਲੀਲ ਹੈ ਕਿ ਅਸੀਂ ਰਾਜੇ ਹਾਂ, ਤਸੀਂ ਵੀ ਰਾਜੇ ਹੋ। ਤਦ ਸਾਡੇ ਤੋਂ ਕੀ ਮੰਗ ਰਹੇ ਹੋ? ਟਰੰਪ ਦੀ ਕੋਸ਼ਿਸ਼ ਹੈ ਕਿ ਅਮਰੀਕਾ ਭਾਰਤ ’ਚ ਵੱਧ ਤੋਂ ਵਧ ਮਾਲ ਵੇਚੇ। ਅਮਰੀਕਾ ’ਚ ਚੋਣਾਂ ਸਾਹਮਣੇ ਹਨ, ਮੋਦੀ ਜੀ ਨੂੰ ਸਾਹਮਣੇ ਰੱਖ ਕੇ ਉਹ ਪ੍ਰਵਾਸੀ ਭਾਰਤੀਆਂ ਦੀਆਂ ਵੱਧ ਤੋਂ ਵੱਧ ਵੋਟਾਂ ਲੈਣੀਆਂ ਚਾਹੁੰਦੇ ਹਨ।’

 

 

ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੀ ‘ਹਿੰਦੂ ਅੱਤਵਾਦ’ ਵਾਲੀ ਟਿੱਪਣੀ ਬਾਰੇ ਸ੍ਰੀ ਅਧੀਰ ਰੰਜਨ ਨੇ ਕਿਹਾ ਕਿ ਜਦੋਂ ‘ਹਿੰਦੂ ਅੱਤਵਾਦ’ ਸ਼ਬਦ ਘੜਿਆ ਗਿਆ, ਤਦ ਉਸ ਦਾ ਇੱਕ ਵੱਖਰਾ ਪਿਛੋਕੜ ਸੀ। ਮੱਕਾ ਮਸਜਿਦ ’ਚ ਧਮਾਕਾ ਹੋਇਆ ਸੀ ਤੇ ਪ੍ਰੱਗਿਆ ਠਾਕੁਰ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Asks Is Trump a god that 70 lakh people would going to welcome him