ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੂੰ ਦਿੱਲੀ ’ਚ ਸ਼ਾਂਤੀ ਦੀ ਅਪੀਲ ਕਰਨ ’ਚ 69 ਘੰਟੇ ਕਿਉਂ ਲੱਗੇ: ਕਾਂਗਰਸ

PM ਮੋਦੀ ਨੂੰ ਦਿੱਲੀ ’ਚ ਸ਼ਾਂਤੀ ਦੀ ਅਪੀਲ ਕਰਨ ’ਚ 69 ਘੰਟੇ ਕਿਉਂ ਲੱਗੇ: ਕਾਂਗਰਸ

ਕਾਂਗਰਸੀ ਆਗੂ ਕਪਿਲ ਸਿੱਬਲ ਨੇ ਦਿੱਲੀ ਦੰਗਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਜ਼ੋਰਦਾਰ ਸਿਆਸੀ ਹਮਲਾ ਬੋਲਿਆ ਹੈ। ਅੱਜ ਸ਼ੁੱਕਰਵਾਰ ਨੂੰ ਸ੍ਰੀ ਸਿੱਬਲ ਨੇ ਹਿਕਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੰਗਿਆਂ ਉੱਤੇ 69 ਘੰਟਿਆਂ ਬਾਅਦ ਦਿੱਲੀ ’ਚ ਸ਼ਾਂਤੀ ਦੀ ਅਪੀਲ ਕੀਤੀ ਹੈ।

 

 

ਸ੍ਰੀ ਸਿੱਬਲ ਨੇ ਸੁਆਲ ਕੀਤਾ ਕਿ ਜਦੋਂ ਦੰਗਾਕਾਰੀ ਦਿੱਲੀ ’ਚ ਲੋਕਾਂ ਦਾ ਕਤਲੇਆਮ ਕਰ ਰਹੇ ਸਨ; ਤਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਕੋਈ ਬਿਆਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੂੰ ਸ਼ਾਂਤੀ ਦੀ ਅਪੀਲ ਪਹਿਲਾਂ ਹੀ ਕਰਨੀ ਚਾਹੀਦੀ ਸੀ।

 

 

ਸ੍ਰੀ ਸਿੱਬਲ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਵੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸ੍ਰੀ ਸ਼ਾਹ ਨੇ ਤਾਂ ਸ਼ਾਂਤੀ ਦੀ ਕੋਈ ਅਪੀਲ ਕੀਤੀ ਹੀ ਨਹੀਂ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੂੰ ਦਿੱਲੀ ਦੰਗਿਆਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਚਾਹੀਦਾ ਸੀ।

 

 

ਚੇਤੇ ਰਹੇ ਕਿ ਸੋਮਵਾਰ ਤੋਂ ਸ਼ੁਰੂ ਹੋਈ ਦਿੱਲੀ ਹਿੰਸਾ ਵਿੱਚ ਹੁਣ ਤੱਕ ਕੁੱਲ 39 ਵਿਅਕਤੀ ਮਾਰੇ ਜਾ ਚੁੱਕੇ ਹਨ; ਜਦ ਕਿ 200 ਤੋਂ ਵੱਧ ਹਿੰਸਾ ਵਿੱਚ ਜ਼ਖ਼ਮੀ ਹੋ ਗਏ ਹਨ। ਨਾਗਰਿਕਤਾ ਕਾਨੁੰਨ ਦੇ ਵਿਰੋਧ ਵਿੱਚ ਉੱਤਰੇ ਪ੍ਰਦਰਸ਼ਨਕਾਰੀ ਵੇਖਦੇ ਹੀ ਵੇਖਦੇ ਹਿੰਸਕ ਹੋਣ ਲੱਗ ਪਏ ਸਨ। ਉਨ੍ਹਾਂ ਦਾ ਇਹ ਅੰਦੋਲਨ ਦਿੱਲੀ ਦੰਗਿਆਂ ’ਚ ਤਬਦੀਲ ਹੋ ਗਿਆ।

 

 

ਆਈਬੀ ਆਫ਼ੀਸਰ ਅੰਕਿਤ ਸ਼ਰਮਾ ਦੀ ਮੌਤ ਪਿੱਛੇ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦੀ ਭੂਮਿਕਾ ਸ਼ੱਕੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਤਾਹਿਰ ਵਿਰੁੱਧ ਧਾਰਾ 302 ਅਧੀਨ ਐੱਫ਼ਆਈਆਰ ਵੀ ਦਰਜ ਕਰ ਲਈ ਹੈ। ਤਾਹਿਰ ਦੇ ਘਰ ਦੀ ਛੱਤ ਤੋਂ ਭਾਰੀ ਮਾਤਰਾ ’ਚ ਪੈਟਰੋਲ ਬੰਬ, ਪੱਥਰ ਤੇ ਗੁਲੇਲ ਪਏ ਮਿਲੇ ਹਨ।

 

 

ਇਸ ਤੋਂ ਇਲਾਵਾ ਉੱਥੇ ਬੋਤਲਾਂ ਅਤੇ ਦੰਗਾਕਾਰਆਂ ਵੱਲੋਂ ਹਮਲੇ ਲਈ ਵਰਤੀਆਂ ਜਾਣ ਵਾਲੀਆਂ ਹੋਰ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।

 

 

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਕੱਲ੍ਹ ਵੀਰਵਾਰ ਰਾਤ ਤੋਂ ਹੀ ਸ਼ੁਰੂ ਕਰ ਦਿੱਤੀ ਹੈ। ਜਿਸ ਕਿਸੇ ਕੋਲ ਵੀ ਕੋਈ ਤਸਵੀਰਾਂ, ਵਿਡੀਓ ਫ਼ੁਟੇਜ ਜਾਂ ਹੋਰ ਕੋਈ ਸਬੂਤ ਹੋਣ, ਉਹ 7 ਦਿਨਾਂ ਅੰਦਰ ਪੁਲਿਸ ਨੂੰ ਮੁਹੱਈਆ ਕਰਵਾ ਕੇ ਜਾਂਚ ਵਿੱਚ ਮਦਦ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress asks why PM Modi waited for 69 hours to appeal for peace in Delhi