ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਨੇ ਦੇਸ਼ ਨੂੰ ਆਰਥਿਕ ਐਮਰਜੈਂਸੀ ਵਿਚ ਧੱਕਿਆ : ਕਾਂਗਰਸ

ਕੇਂਦਰ ਨੇ ਦੇਸ਼ ਨੂੰ ਆਰਥਿਕ ਐਮਰਜੈਂਸੀ ਵਿਚ ਧੱਕਿਆ : ਕਾਂਗਰਸ

ਭਾਰਤੀ ਰਜਿਰਵ ਬੈਂਕ ਵੱਲੋਂ ਕੇਂਦਰ ਸਰਕਾਰ ਨੂੰ ਲਾਭਾਂਸ਼ ਅਤੇ ਸਰਪਲਸ ਫੰਡ ਦੇ ਮਦ ਵਿਚੋਂ 1.76 ਲੱਖ ਕਰੋੜ ਰੁਪਏ ਤਬਦੀਲ ਕਰਾਉਣ ਦੇ ਫੈਸਲੇ ਨੂੰ ਲੈ ਕੇ ਕਾਂਗਰਸ ਨੇ ਸ਼ੁੱਕਰਵਾਰ ਨੁੰ ਕੇਂਦਰ ਸਰਕਾਰ ਉਤੇ ‘ਘੋਰ ਮੰਦੀ’ ਲੁਕਾਉਣ ਲਈ ਆਰਬੀਆਈ ਤੋਂ ਜਬਰੀ ਪੈਸੇ ਲੈ ਕੇ ਦੇਸ਼ ਨੂੰ ਆਰਥਿਕ ਐਮਰਜੈਂਸੀ ਵੱਲ ਧੱਕਣ ਦਾ ਦੋਸ਼ ਲਗਾਇਆ।

 

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਆਰਬੀਆਈ ਦਾ ‘ਐਮਰਜੈਂਸੀ ਫੰਡ ਹੇਠਾਂ ਆ ਕੇ 6 ਸਾਲ ਦੇ ਹੇਠਲੇ ਪੱਧਰ ਉਤੇ ਪਹੁੰਚ ਗਿਆ, ਕਿਉਂਕਿ ਆਪਣੀਆਂ ਨਾਕਾਮੀਆਂ ਤੇ ਘੋਰ ਆਰਥਿਕ ਮੰਦੀ ਨੂੰ ਲੁਕਾਉਣ ਲਈ ਭਾਜਪਾ ਸਰਕਾਰ ਨੇ ਜਬਰੀ ਆਰਬੀਆਈ ਤੋਂ 1,76,000 ਕਰੋੜ ਰੁਪਏ ਲਏ ਹਨ।

 

ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ ਦੇਸ਼ ਨੂੰ ਆਰਥਿਕ ਐਮਰਜੈਂਸੀ ਵਿਚ ਧੱਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰਜਿਰਵ ਬੈਂਕ ਨੇ ਕੇਂਦਰ ਸਰਕਾਰ ਨੂੰ ਲਾਭਪਾਤਰੀ ਅਤੇ ਸਰਪਲਸ ਫੰਡ ਦੇ ਮਦ ਵਿਚੋਂ 1.76 ਲੱਖ ਕਰੋੜ ਰੁਪਏ ਤਬਦੀਲ ਕਰਨ ਦਾ ਸੋਮਵਾਰ ਨੂੰ ਫੈਸਲਾ ਕੀਤਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress attacks central government over rbi issue