ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਵਿਧਾਨ ਸਭਾ ਚੋਣਾਂ : ਕਾਂਗਰਸ-ਭਾਜਪਾ ਸਮਰਥਕਾਂ ਵਿਚਕਾਰ ਝੜਪ

ਝਾਰਖੰਡ ਵਿਧਾਨ ਸਭਾ ਦੇ ਪਹਿਲੇ ਗੇੜ ਦੀ ਵੋਟਿੰਗ ਦੌਰਾਨ ਚੈਨਪੁਰ ਦੇ ਕੋਸ਼ਿਆਰਾ ਪਿੰਡ 'ਚ ਭਾਜਪਾ ਅਤੇ ਕਾਂਗਰਸੀ ਸਮਰਥਕਾਂ ਵਿਚਕਾਰ ਝੜਪ ਦੀ ਸੂਚਨਾ ਮਿਲੀ ਹੈ। ਇੱਥੇ ਕਾਂਗਰਸੀ ਉਮੀਦਵਾਰ ਕੇ.ਐਨ. ਤ੍ਰਿਪਾਠੀ ਨੇ ਭਾਜਪਾ ਉਮੀਦਵਾਰ ਆਲੋਕ ਚੌਰਸੀਆ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਬੂਥ ਕੈਪਚਰਿੰਗ ਦਾ ਦੋਸ਼ ਲਗਾਇਆ ਹੈ। ਉਧਰ ਡਾਲਟਨਗੰਜ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੇ.ਐਨ. ਤ੍ਰਿਪਾਠੀ ਵੱਲੋਂ ਕਥਿਤ ਤੌਰ 'ਤੇ ਵੋਟਿੰਗ ਵਾਲੇ ਦਿਨ ਪਿਸਤੌਲ ਲਗਾਉਣ ਦੇ ਮਾਮਲੇ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ।
 

ਸੂਬੇ ਦੇ ਮੁੱਖ ਚੋਣ ਅਧਿਕਾਰੀ ਵਿਨੇ ਕੁਮਾਰ ਚੌਬੇ ਨੇ ਕਿਹਾ ਕਿ ਇਸ ਘਟਨਾ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸਬੰਧਤ ਵੀਡੀਓ ਕਲਿੱਪ ਭੇਜ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਪ੍ਰਕਿਰਿਆਵਾਂ ਮੁਤਾਬਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
 

 

ਪਾਲਮੂ 'ਚ ਕਥਿਤ ਤੌਰ 'ਤੇ ਕਾਂਗਰਸ ਅਤੇ ਭਾਜਪੀ ਉਮੀਦਵਾਰਾਂ ਨੇ ਇੱਕ-ਦੂਜੇ ਨੂੰ ਧਮਕਾਉਣ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ ਕਾਂਗਰਸੀ ਉਮੀਦਵਾਰ ਤ੍ਰਿਪਾਠੀ ਵੱਲੋਂ ਪਿਸਤੌਲ ਕੱਢ ਕੇ ਹਵਾ 'ਚ ਲਹਿਰਾਉਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਡਾਲਟਨਗੰਜ ਤੋਂ ਕਾਂਗਰਸੀ ਉਮੀਦਵਾਰ ਕੇ.ਐਨ. ਤ੍ਰਿਪਾਠੀ ਰਿਵਾਲਵਰ ਲਹਿਰਾਉਂਦੇ ਨਜ਼ਰ ਆ ਰਹੇ ਹਨ।
 

ਜ਼ਿਕਰਯੋਗ ਹੈ ਕਿ ਪਹਿਲੇ ਗੇੜ ਦੀਆਂ ਚੋਣਾਂ 'ਚ ਜ਼ਿਲ੍ਹਾ ਚਤਰਾ, ਗੁਮਲਾ, ਬਿਸ਼ੁਨਪੁਰ, ਲੋਹਰਦਗਾ, ਮਨਿਕਾ, ਲਾਤੇਹਾਰ, ਪਾਂਕੀ, ਡਾਲਟਨਗੰਜ, ਵਿਸ਼ਰਾਮਪੁਰ, ਛਤਰਪੁਰ, ਹੁਸੈਨਾਬਾਦ, ਗੜਵਾ ਅਤੇ ਭਵਨਾਥਪੁਰ ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਕੁੱਲ 189 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚ 15 ਮਹਿਲਾ ਉਮੀਦਵਾਰ ਹਨ। ਸੱਭ ਤੋਂ ਵੱਧ 28 ਉਮੀਦਵਾਰ ਭਵਨਾਥਪੁਰ ਸੀਟ 'ਤੇ ਹਨ, ਜਦਕਿ ਚਤਰਾ 'ਚ ਸੱਭ ਤੋਂ ਘੱਟ ਸਿਰਫ 9 ਉਮੀਦਵਾਰ ਚੋਣ ਲੜ ਰਹੇ ਹਨ। ਨਤੀਜੇ 23 ਦਸੰਬਰ ਨੂੰ ਆਉਣਗੇ। ਕੁੱਲ 4892 ਵੋਟਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ 'ਚੋਂ 1262 ਵੋਟਿੰਗ ਕੇਂਦਰ ਤੋਂ ਵੈਬਕਾਸਟਿੰਗ ਕੀਤੀ ਜਾ ਰਹੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress candidate KN Tripathi brandishes a gun during clash between supporters of BJP candidate Alok Chaurasia