ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਰਜਿਤ ਦੇ ਅਸਤੀਫੇ `ਤੇ ਬੋਲੇ ਰਾਹੁਲ ਇਹ ਭਾਜਪਾ-ਆਰਐਸਐਸ ਦਾ ਏਜੰਡਾ

ਉਰਜਿਤ ਦੇ ਅਸਤੀਫੇ `ਤੇ ਬੋਲੇ ਰਾਹੁਲ ਇਹ ਭਾਜਪਾ-ਆਰਐਸਐਸ ਦਾ ਏਜੰਡਾ

ਰਿਜ਼ਰਵ ਬੈਂਕ ਦੇ ਗਵਰਨਰ ਦੇ ਅਹੁਦੇ ਤੋਂ ਉਰਜਿਤ ਪਟੇਲ ਦੇ ਅਸਤੀਫੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਇਸ ਨੂੰ ਭਾਜਪਾ, ਆਰਐਸਐਸ ਦਾ ਏਜੰਡਾ ਕਰਾਰ ਦਿੱਤਾ ਹੈ।


ਦਿੱਲੀ `ਚ ਵਿਰੋਧੀ ਦਲ ਦੀ ਮੀਟਿੰਗ ਬਾਅਦ ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੀਟਿੰਗ `ਚ ਦੱਸਿਆ ਗਿਆ ਕਿ ਭਾਜਪਾ, ਆਰਐਸਐਸ ਦਾ ਏਜੰਡਾ ਵਧ ਰਿਹਾ ਹੈ ਅਤੇ ਆਰਬੀਆਈ ਗਵਰਨਰ ਨੇ ਅਸਤੀਫਾ ਦੇ ਦਿੱਤਾ। ... ਇਹ ਕੀ ਹੋ ਰਿਹਾ ਹੈ ਕਿ ਸਰਕਾਰ ਬੇਖੌਫ ਹੁੰਦੀ ਜਾ ਰਹੀ ਹੈ, ਆਰਬੀਆਈ ਗਵਰਨਰ ਕੰਮ ਨਹੀਂ ਕਰ ਸਕਦੇ?’’


ਕਾਂਗਰਸ ਨੇ ਇਸ ਤੋਂ ਪਹਿਲਾਂ ਅਸਤੀਫੇ `ਤੇ ਹਮਲਾ ਕਰਦੇ ਹੋਏ ਇਸ ਨੂੰ ਲੋਕਤੰਤਰਿਕ ਸੰਸਥਾ `ਤੇ ਹਮਲਾ ਕਰਾਰ ਦਿੱਤਾ।
ਕਾਂਗਰਸ ਨੇ ਇਸ ਤੋਂ ਪਹਿਲਾਂ ਵੀ ਸਰਕਾਰ `ਤੇ ਹਮਲਾ ਕਰਦੇ ਹੋਏ ਕੇਂਦਰੀ ਬੈਂਕ `ਤੇ ਕੰਟਰੋਲ `ਚ ਲੈਣ ਦਾ ਯਤਨ ਕਰਾਰ ਦਿੱਤਾ। ਉਰਜਿਤ ਪਟੇਲ ਦਾ ਅਸਤੀਫਾ ਕੇਂਦਰੀ ਬੈਂਕ ਅਤੇ ਸਰਕਾਰ ਦੇ ਵਿਚ ਆਰਬੀਆਈ ਦੀ ਖੁਦਮੁਖਤਿਆਰੀ ਨੂੰ ਲੈ ਕੇ ਜਾਰੀ ਵਿਵਾਦ `ਚ ਆਇਆ ਹੈ।


55 ਸਾਲਾ ਪਟੇਲ 5 ਸਤੰਬਰ 2016 ਨੂੰ ਕੇਂਦਰੀ ਬੈਂਕ ਦੇ ਗਵਰਨਰ ਵਜੋਂ ਅਹੁਦਾ ਸੰਭਾਲਿਆ ਸੀ ਅਤੇ 1992 ਤੋਂ ਉਹ ਹੁਣ ਤੱਕ ਉਸਦਾ ਸਭ ਤੋਂ ਛੋਟਾ ਕਾਰਜਕਾਲ ਰਿਹਾ ਹੈ। ਰਘੁਰਾਮ ਰਾਜਨ ਵੱਲੋਂ ਦੂਜੇ ਕਾਰਜਕਾਲ ਲਈ ਇਨਕਾਰ ਕਰਨ ਬਾਅਦ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਗਵਰਨਰ ਬਣਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Chief Rahul Gandhi on RBI governor Urjit Patel resignation says It is BJP RSS agenda