ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਂਗਰਸ ਅਲਵਰ ਗੈਂਗ–ਰੇਪ ਕਾਂਡ ਦਬਾਉਂਦੀ ਰਹੀ, ਐਵਾਰਡ–ਵਾਪਸੀ ਗੈਂਗ ਚੁੱਪ ਕਿਉਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗਾਜ਼ੀਪੁਰ ਦੀ ਚੋਣ ਰੈਲੀ ਦੌਰਾਨ ਅਲਵਰ ਗੈਂਗਰੇਪ ਨੂੰ ਲੈ ਕੇ ਕਾਂਗਰਸ ਤੇ ਐਵਾਰਡ–ਵਾਪਸੀ ਗੈਂਗ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਾ ਕਿ ਰਾਜਸਥਾਨ ਵਿੱਚ ਵੀ ਚੋਦਾਂ ਸਨ, ਇਸੇ ਲਈ ਉੱਥੋਂ ਦੀ ਕਾਂਗਰਸ ਸਰਕਾਰ ਉਸ ਬੱਚੀ ਨੂੰ ਨਿਆਂ ਦਿਵਾਉਣ ਦੀ ਥਾਂ ਚੋਣਾਂ ਨਿੱਕਲਣ ਦੀ ਉਡੀਕ ਕਰਦੀ ਰਹੀ।

 

 

ਸ੍ਰੀ ਮੋਦੀ ਨੇ ਕਿਹਾ ਕਿ ਇਹੋ ਕਾਂਗਰਸ ਦੇ ਨਿਆਂ ਦੀ ਸੱਚਾਈ ਹੈ। ਉਨ੍ਹਾਂ ਦੇ ਰਾਗ ਦਰਾਬਾਰੀ ਵੀ ਇੰਨੇ ਭਿਆਨਕ ਕਾਂਡ ਨੂੰ ਦਬਾਉਂਦੇ ਰਹੇ ਤੇ ਮੋਮਬੱਤੀਆਂ ਲੈ ਕੇ ਨਿੱਕਲਣ ਵਾਲੇ ਲੋਕਾਂ ਦੀਆਂ ਮੋਮਬੱਤੀਆਂ ਵਿੱਚੋਂ ਧੂੰਆਂ ਨਿੱਕਲ ਰਿਹਾ ਹੈ। ਇਹ ਜੋ ਐਵਾਰਡ ਵਾਪਸੀ ਗੈਂਗ ਸੀ, ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਅਲਵਰ ਦੀ ਧੀ ਨਾਲ ਬਲਾਤਕਾਰ ਹੋਣ ਉੱਤੇ ਵੀ ਤੁਹਾਡਾ ਗੈਂਗ ਚੁੱਪ ਕਿਉਂ ਬੈਠਾ ਹੈ?

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਲਾਤਕਾਰ ਜਿਹੇ ਘਿਨਾਉਣੇ ਅਪਰਾਧ ਲਈ ਫਾਂਸੀ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਹੈ। ਔਰਤਾਂ ਦੇ ਹਿਤਾਂ ਤੇ ਔਰਤਾਂ ਦੀ ਸੁਰੱਖਿਆ ਲਈ ਅਸੀਂ ਪੂਰੀ ਤਰ੍ਹਾਂ ਸੰਵੇਦਨਸ਼ੀਲ ਹਾਂ।

 

 

ਉਨ੍ਹਾਂ ਕਿਹਾ ਕਿ ਕਾਂਗਰਸ ਤੇ ਉਸ ਦੇ ਮਹਾਂ–ਮਿਲਾਵਟੀ ਸਾਥੀਆਂ ਨੇ ਤਿੰਨ ਸ਼ਬਦਾਂ ਦੇ ਆਧਾਰ ਉੱਤੇ ਦੇਸ਼ ਚਲਾਇਆ ਹੈ। ਉਨ੍ਹਾਂ ਦਾ ਮੰਤਰ ਹੈ – ‘ਹੂਆ ਤੋ ਹੂਆ’। ਦੇਸ਼ ਦਾ ਕਿਸਾਨ ਅਧੂਰੀਆਂ ਸਿੰਜਾਈ ਯੋਜਨਾਵਾਂ ਤੇ ਪ੍ਰੋਜੇਕਟਾਂ ਕਾਰਨ ਪਾਣੀ ਲਈ ਪਰੇਸ਼ਾਨ ਹੁੰਦਾ ਰਿਹਾ, ਇਹ ਮਹਾਂ–ਮਿਲਾਵਟੀ ਆਖਦੇ ਰਹੇ – ਹੂਆ ਤੋ ਹੂਆ। ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਸਪਾ ਨੇ ਸਦਾ ਸਿਰਫ਼ ਆਪਣੇ ਹੀ ਪਰਿਵਾਰਾਂ ਦੇ ਵਿਕਾਸ ਬਾਰੇ ਸੋਚਿਆ ਹੈ। ਰਾਸ਼ਟਰ ਦੇ ਵਿਕਾਸ ਵੱਲ ਧਿਆਨ ਦੇਣ ਬਾਰੇ ਉਨ੍ਹਾਂ ਕਦੇ ਨਹੀਂ ਸੋਚਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress continues to press Alwar gang rape case Why Award returning gang mute Modi