ਅਗਲੀ ਕਹਾਣੀ

ਗੁਜਰਾਤ ’ਚ 58 ਸਾਲ ਬਾਅਦ CWC ਦੀ ਮੀਟਿੰਗ ਅੱਜ

ਗੁਜਰਾਤ ’ਚ 58 ਸਾਲ ਬਾਅਦ CWC ਦੀ ਮੀਟਿੰਗ ਅੱਜ

ਕਾਂਗਰਸ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਅਤੇ ਭਾਜਪਾ ਦੇ ਗੜ੍ਹ ਮੰਨੇ ਜਾਂਦੇ ਗੁਜਰਾਤ ਵਿਚ ਆਪਣੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਕਾਂਗਰਸ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਵੇਗੀ ਅਤੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰੇਗੀ।  

 

ਆਮ ਚੋਣਾਂ ਦੇ ਐਲਾਨ ਹੋਣ ਦੇ ਦੋ ਦਿਨ ਬਾਅਦ ਕਾਂਗਰਸ ਦੀ ਹੋ ਰਹੀ ਵਰਕਿੰਗ ਕਮੇਟੀ ਦੀ ਮੀਟਿੰਗ ਦਾ ਅਹਿਮ ਮਹੱਤਵ ਹੈ।  ਮੀਟਿੰਗ ’ਚ ਹਿੱਸਾ ਲੈਣ ਲਈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਪ੍ਰਿੰਅਕਾ ਗਾਂਧੀ ਵਾਡਰਾ ਅਤੇ ਸੋਨੀਆ ਗਾਂਧੀ ਅਹਿਮਾਦਾਬਾਦ ਪਹੁੰਚ ਗਏ ਹਨ।  ਸੂਤਰਾਂ ਨੇ ਨਿਊਜ਼ ਏਜੰਸੀ ਭਾਸ਼ਾ ਨੂੰ ਦੱਸਿਆ ਕਿ ਕਾਂਗਰਸ ਮਹੱਤਮਾ ਗਾਂਧੀ ਅਤੇ ਸਰਦਾਰ ਪਟੇਲ ਦੀ ਭੂਮੀ ਤੋਂ ਪੂਰੇ ਦੇਸ਼ ਵਿਚ ਮਜਬੂਤ ਰਾਜਨੀਤਿਕ ਸੰਦੇਸ਼ ਦੇਣ ਦੀ ਕੋਸ਼ਿਸ਼ ਵਿਚ ਹੈ।  ਸੀਡਬਲਿਊਸੀ ਦੀ ਮੀਟਿੰਗ ਤੋਂ ਪਹਿਲਾਂ ਅਹਿਮਦਾਬਾਦ ਵਿਚ ਸਾਬਰਮਤੀ ਆਸ਼ਰਮ ਵਿਚ ਇਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਹੈ।

 

ਗੁਜਰਾਤ ਵਿਚ 58 ਸਾਲਾਂ ਬਾਅਦ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ।  ਗੁਜਰਾਤ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਆਖਰੀ ਮੀਟਿੰਗ 1961 ਵਿਚ ਹੋਈ ਸੀ।

 

ਸੀਡਬਲਿਊ ਦੀ ਮੀਟਿੰਗ ਦੇ ਬਾਅਦ ਕਾਂਗਰਸ ਗਾਂਧੀਨਗਰ ਵਿਚ ‘ਜੈ ਜਵਾਨ, ਜੈ ਕਿਸਾਨ ਸਭਾ ਦਾ ਆਯੋਜਨ ਕਰੇਗੀ ਜਿਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾਵੀ ਸ਼ਾਮਲ ਹੋ ਸਕਦੀ ਹੈ। ਪਾਟੀਦਾਰ ਆਗੂ ਹਾਰਦਿਕ ਪਟੇਲ ਵੀ ਇਸ ਸਭਾ ਦੌਰਾਨ ਕਾਂਗਰਸ ਵਿਚ ਸ਼ਾਮਲ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress cwc meeting live updates congress working committee meeting at gujarat hardik patel join party