ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਫ਼ੇਲ ਸੌਦਾ: ਕਾਂਗਰਸ ਦੀ ਮੰਗ ਰੱਦ, ਨਹੀਂ ਗਠਤ ਹੋਵੇਗੀ ਸਾਂਝੀ ਸੰਸਦੀ ਕਮੇਟੀ

ਰਾਫ਼ੇਲ ਸੌਦਾ: ਕਾਂਗਰਸ ਦੀ ਮੰਗ ਰੱਦ, ਨਹੀਂ ਗਠਤ ਹੋਵੇਗੀ ਸਾਂਝੀ ਸੰਸਦੀ ਕਮੇਟੀ

ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਨੇ ਫ਼ਰਾਂਸ ਤੋਂ ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ ਦੇ ਸੌਦੇ ਦੇ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕਾਇਮ ਕਰਨ ਦੀ ਮੰਗ ਰੱਦ ਕਰਦਿਆਂ ਐਤਵਾਰ ਨੂੰ ਇਸ ਮੁੱਦੇ `ਤੇ ਵਿਰੋਧੀ ਕਾਂਗਰਸ ਪਾਰਟੀ `ਤੇ ਤਿੱਖਾ ਹਮਲਾ ਕੀਤਾ। ਸ੍ਰੀ ਜੇਟਲੀ ਨੇ ਕਿਹਾ ਕਿ ਅਦਾਲਤ ਦਾ ਫ਼ੈਸਲਾ ਆਖ਼ਰੀ ਹੈ ਤੇ ਉਸ ਤੋਂ ਬਾਗ਼ ਕੰਪਟਰੋਲਰ ਤੇ ਆਡੀਟਰ ਜਨਰਲ ਦੀ ਰਾਇ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ।


ਸ੍ਰੀ ਜੇਟਲੀ ਨੇ ਫ਼ੇਸਬੁੱਕ `ਤੇ ਆਪਣੇ ਲੇਖ `ਚ ਕਿਹਾ ਕਿ ਕਾਂਗਰਸ ਝੂਠ ਫੈਲਾਉਣ ਦੇ ਆਪਣੇ ਜਤਨ ਵਿੱਚ ਨਾਕਾਮ ਰਹੀ ਤੇ ਹੁਣ ਅਦਾਲਤ ਦੇ ਫ਼ੈਸਲੇ `ਤੇ ਵੀ ਨਵੇਂ ਝੂਠ ਘੜ ਰਹੀ ਹੈ।


ਇੱਥੇ ਵਰਨਣਯੋਗ ਹੈ ਕਿ ਸੰਸਦ ਦੇ ਸਰਦ-ਰੁੱਦ ਸੈਸ਼ਨ ਦੇ ਪਹਿਲੇ ਚਾਰ ਦਿਨ ਰਾਫ਼ੇਲ ਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਹੰਗਾਮੇ ਦੀ ਭੇਟ ਚੜ੍ਹ ਚੁੱਕੇ ਹਨ। ਸ੍ਰੀ ਜੇਟਲੀ ਨੇ ਕਿਹਾ ਕਿ ਵਿਰੋਧੀ ਕਾਂਗਰਸ ਸੰਸਦ ਦੇ ਬਾਕੀ ਦੇ ਸੈਸ਼ਨ ਦੌਰਾਨ ਰਾਫ਼ੇਲ `ਤੇ ਕੋਈ ਚਰਚਾ ਦੀ ਥਾਂ ਹੰਗਾਮਾ ਕਰਨਾ ਚਾਹੇਗੀ। ਸੁਪਰੀਮ ਕੋਰਟ `ਚ ਰਾਫ਼ੇਲ ਮਾਮਲੇ ਵਿੱਚ ਕਾਂਗਰਸ ਪਟੀਸ਼ਨਰ ਨਹੀਂ ਸੀ।


ਕਾਂਗਰਸ ਚਾਹੁੰਦੀ ਹੈ ਕਿ ਰਾਫ਼ੇਲ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਭਾਵ ਜੇਪੀਸੀ ਬਣਾਈ ਜਾਵੇ, ਤਾਂ ਜੋ ਭਾਜਪਾ ਸਰਕਾਰ ਜਿਸ ਕੀਮਤ `ਤੇ ਜੰਗੀ ਜੈੱਟ ਹਵਾਈ ਜਹਾਜ਼ ਖ਼ਰੀਦਣ ਦਾ ਸਮਝੌਤਾ ਕੀਤਾ ਹੈ, ਉਸ ਦੀ ਤੁਲਨਾ ਕਾਂਗਰਸ ਦੀ ਅਗਵਾਈ ਹੇਠਲੀ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਸਰਕਾਰ ਦੌਰਾਨ ਇਨ੍ਹਾਂ ਹਵਾਈ ਜਹਾਜ਼ਾਂ ਦੀ ਕੀਮਤ `ਤੇ ਹੋਈ ਗੱਲਬਾਤ ਤੋਂ ਕੀਤੀ ਜਾ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress demand for JPC on Rafale Deal rejected