ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ: ਮਾਇਆਵਤੀ ਦੀ ਬਸਪਾ ਨਾਲ ਗਠਜੋੜ ਬਾਰੇ ਕਾਂਗਰਸ ਦਾ ਗੋਲ-ਮੋਲ ਜਵਾਬ

ਬਸਪਾ ਨਾਲ ਗਠਜੋੜ

ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਸਾਲ ਰਾਜਸਥਾਨ ਦੀਆਂ 2 ਲੋਕਸਭਾ ਸੀਟਾਂ ਤੇ ਹੋਈ ਉਪਚੋਣ ਵਿੱਚ ਮਿਲੀ ਜਿੱਤ ਤੋਂ ਬਾਅਦ ਕਾਂਗਰਸ ਦੇ ਹੌਂਸੇਲੇ ਪੂਰੀ ਨਾਲ ਬੁਲੰਦ ਹਨ। ਪਰ ਕਾਂਗਰਸ ਕੋਈ ਵੀ ਗ਼ਲਤੀ ਨਹੀਂ ਕਰਨੀ ਚਾਹੁੰਦੀ।

 

ਚਰਚੇ ਹਨ ਕਿ ਕਾਂਗਰਸ ਚੋਣਾਂ ਦੌਰਾਨ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਸਕਦੀ ਹੈ। ਇਸੇ ਨੂੰ ਲੈ ਕੇ ਅੱਜ ਸੂਬਾਈ ਕਾਂਗਰਸੀ ਆਗੂ ਸਚਿਨ ਪਾਈਲਟ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।  ਸਚਿਨ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਸੀਂ ਸਾਰੀਆਂ ਸੀਟਾਂ ਉੱਤੇ ਆਪਣੇ ਦਮ 'ਤੇ ਜਿੱਤ ਹਾਸਿਲ ਕਰ ਸਕਦੇ ਹਾਂ। ਕਿਸੇ ਵੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ। ਨਾਂ ਹੀ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਹੈ।

 

ਸਚਿਨ ਨੇ ਅੱਗੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨੂੰ ਇਸ ਗੱਲ ਤੋਂ ਜਾਣੂੰ ਕਰਵਾ ਦਿੱਤਾ ਹੈ ਕਿ ਚੋਣਾਂ ਦੌਰਾਨ ਕਿਵੇਂ ਦਾ ਮਾਹੌਲ ਹੋਵੇਗਾ ਤੇ ਕਿੰਨਾ ਹਾਲਾਤਾਂ ਦੇ ਵਿੱਚ ਚੋਣਾਂ ਹੋਣਗੀਆਂ।

 

ਦੱਸ ਦੇਈਏ ਕਿ ਇਸੇ ਸਾਲ ਫਰਵਰੀ 'ਚ ਰਾਜਸਥਾਨ ਦੀਆਂ ਦੋ ਲੋਕਸਭਾ ਸੀਟਾਂ ਅਜਮੇਰ ਅਤੇ ਅਲਵਰ 'ਤੇ ਉੱਪਚੋਣ ਹੋਈ ਸੀ। ਬੀਜੇਪੀ ਨੂੰ ਝਟਕਾ ਦਿੰਦੇ ਹੋਏ ਕਾਂਗਰਸ ਨੇ ਦੋਵੇਂ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ. ਜਿਸ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਸੀ ਕਿ ਲੋਕ ਸੂਬਾ ਸਰਕਾਰ ਤੋਂ ਕਾਫੀ ਨਾਰਾਜ਼ ਹਨ। ਕਾਂਗਰਸ ਨੂੰ ਲੱਗਦਾ ਹੈ ਕਿ ਉਹ ਆਸਾਨੀ ਨਾਲ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾ ਦੇਵੇਗੀ । ਪਰ ਸੂਬੇ ਦੀਆਂ ਕੁਝ ਸੀਟਾਂ ਉੱਤੇ ਬਸਪਾ ਦਾ ਵੀ ਚੰਗਾ ਅਸਰ ਹੈ। ਜਿਸ ਕਾਰਨ ਇਨ੍ਹਾਂ ਸੀਟਾਂ 'ਤੇ ਬੀਜੇਪੀ ਵਿਰੋਧੀ ਵੋਟਾਂ ਦੀ ਵੰਡ ਹੋਣ ਕਾਰਨ ਕਾਂਗਰਸ ਨੂੰ ਨੁਕਸਾਨ ਹੋ ਸਕਦਾ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress denies chances of alliance with bsp during rajasthan assembly polls