ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਤਿੰਨ ਸੂਬਿਆਂ ’ਚ ਕਾਂਗਰਸ ਜਿੱਤੀ ਨਹੀਂ, ਭਾਜਪਾ ਹਾਰੀ’

ਦੇਸ਼ ਦੇ ਤਿੰਨ ਸੂਬਿਆਂ ਚ ਹੋਈਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਜਿੱਤੀ ਨਹੀਂ ਬਲਕਿ ਭਾਜਪਾ ਦੀ ਹਾਰ ਹੋਈ ਹੈ। ਇਸ ਗੱਲ ਦਾ ਦਾਅਵਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਨੂੰ ਵੀ ਨਿਸ਼ਾਨੇ ਤੇ ਲਿਆ।

 

ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਦਾ ਚਰਿੱਤਰ ਇੱਕ ਹੈ, ਇਨ੍ਹਾਂ ਸਾਰੀਆਂ ਪਾਰਟੀਆਂ ਦੀ ਰਾਜਨੀਤੀ ਤੋਂ ਉਦਾਸ ਜਨਤਾ ਹਰੇਕ ਚੋਣਾਂ ਚ ਸਿਰਫ ਸੱਤਾਧਾਰੀ ਪਾਰਟੀ ਨੂੰ ਹਰਾਉਣ ਲਈ ਵੋਟ ਦੇਣ ਲਈ ਮਜਬੂਰ ਹੈ। ਇਸ ਲਈ ਹੁਣ ਪਿੱਛੇ ਜਿਹੀਆਂ ਹੋਈਆਂ ਤਿੰਨ ਸੂਬਿਆਂ ਚ ਚੋਣਾਂ ਚ ਲੋਕਾਂ ਨੇ ਭਾਜਪਾ ਨੂੰ ਹਰਾਇਆ ਹੈ, ਅਸਲ ਚ ਇਹ ਕਾਂਗਰਸ ਦੀ ਕੋਈ ਜਿੱਤ ਨਹੀਂ ਹੈ।

 

ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਆਪ ਦੀ ਸੁਪਰੀਮ ਨੀਤੀ ਨਿਰਣਾਇਕ ‘ਕੌਮੀ ਕੌਂਸਲ’ ਦੀ ਬੈਠਕ ਚ ਸਾਰਿਆਂ ਸੂਬਿਆਂ ਤੋਂ ਆਏ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 70 ਸਾਲ ਚ ਦੇਸ਼ ਨਾਉਮੀਦ ਹੋ ਚੁੱਕਿਆ ਸੀ ਕਿਉਂਕਿ ਦੇਸ਼ ਦੀ ਸਿਆਸਤ ਅਜਿਹੀ ਹੋ ਗਈ ਸੀ ਕਿ ਹਰੇਕ 5 ਸਾਲ ਚ ਜਨਤਾ ਸਰਕਾਰਾਂ ਬਦਲਣ ਤੇ ਮਜਬੂਰ ਹੋ ਗਈ। ਹਾਲੇ ਵੀ ਜਿਹੜੀਆਂ ਤਿੰਨ ਸੂਬਿਆਂ ਚ ਚੋਣ ਨਤੀਜੇ ਆਏ ਹਨ ਉਨ੍ਹਾਂ ਦੇ ਨਤੀਜੇ ਇਹ ਦਰਸਾਉਂਦੇ ਹਨ ਕਿ ਕਾਂਗਰਸ ਜਿੱਤੀ ਨਹੀਂ ਬਲਕਿ ਭਾਜਪਾ ਦੀ ਹਾਰ ਹੋਈ ਹੈ।

 

ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਚਾਰ ਸਾਲ ਦੇ ਕੰਮਾਕਾਰਾਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੇ ਹਨ ਜਿਸਦੀ ਬਦੌਲਤ ਹੀ ਸੱਤਾਵਿਰੋਧੀ ਲਹਿਰ ਦੀ ਧਾਰਨਾ ਹੁਣ ਵੱਡੀ ਸੱਤਾਵਿਰੋਧੀ ਲਹਿਰ ਚ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਚ ਤਾਕਤ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਇਹ ਵਿਸ਼ਵਾਸ ਜਿੱਤਿਆ ਹੈ।


 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress does not win in three states BJP loses