ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਸਿਰਫ਼ ਵੋਟਾਂ ਦੀ ਸਿਆਸਤ ਕਰਦੀ ਹੈ: ਨਰਿੰਦਰ ਮੋਦੀ

ਕਾਂਗਰਸ ਸਿਰਫ਼ ਵੋਟਾਂ ਦੀ ਸਿਆਸਤ ਕਰਦੀ ਹੈ: ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ‘ਗੌਰਵ ਯਾਤਰਾ` ਦੀ ਸਮਾਪਤੀ ਮੌਕੇ ਸਨਿੱਚਰਵਾਰ ਨੂੰ ਅਜਮੇਰ ਵਿਖੇ ਇੱਕ ਰੈਲੀ ਦੌਰਾਨ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਕੰਮ ਦਾ ਹਿਸਾਬ ਦੇਣ ਤੋਂ ਕਦੇ ਪਿੱਛੇ ਨਹੀਂ ਹਟਦੀ। ਉਨ੍ਹਾਂ ਕਿਹਾ ਕਿ ਇੰਨੀ ਭਿਆਨਕ ਗਰਮੀ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਜਨਤਾ ਦਾ ਇਹ ਸੈਲਾਬ, ਇਹ ਉਮੰਗ, ਇਹ ਉਤਸ਼ਾਹ, ਇਹ ਊਰਜਾ ਤੁਸੀਂ ਸਾਰੇ ਲੋਕਾਂ ਨੇ ਰਾਜਸਥਾਨ ਦੇ ਉੱਜਲ ਭਵਿੱਖ ਦੀ ਹਸਤ-ਰੇਖਾ ਅੱਜ ਲਿਖ ਦਿੱਤੀ ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਦਾ ਨਾਗਰਿਕ ਛੋਟਾ ਜਿਹਾ ਮੌਕਾ ਵੀ ਮਿਲ ਜਾਵੇ, ਤਾਂ ਆਪਣੇ ਕੰਮ ਨਾਲ ਚਾਰ ਚੰਨ ਲਾ ਦੇਣ ਦੀ ਤਾਕਤ ਰੱਖਦਾ ਹੈ। ਉਨ੍ਹਾਂ ਕਾਂਗਰਸ `ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਿਛਲੇ 60 ਵਰ੍ਹਿਆਂ ਦੌਰਾਨ ਕਾਂਗਰਸ ਨੇ ਸਿਰਫ਼ ਵੋਟ ਬੈਂਕ ਦੀ ਸਿਆਸਤ ਹੀ ਕੀਤੀ ਹੈ ਪਰ ਹੁਣ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਇੱਕ ਜੱਫੀ ਪਾ ਕੇ ਸੋਚਦੇ ਹਨ ਕਿ ਉਨ੍ਹਾਂ ਸਿਆਸਤ ਦਾ ਰੁਖ਼ ਬਦਲ ਦਿੱਤਾ।


ਠੇਕੇਦਾਰ `ਚ ਭਾਈ-ਭਤੀਜਾਵਾਦ `ਤੇ ਸੁਆਲ ਉਠਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਕੰਮ ਦੇ ਦਿੱਤਾ ਜਾਂਦਾ ਹੈ, ਜੋ ਕੰਮ ਕਰੇ ਜਾਂ ਨਾ ਕਰੇ, ਪੈਸੇ ਖ਼ਰਚ ਹੋ ਜਾਂਦੇ ਹਨ। ਇਸੇ ਲਈ ਦੇਸ਼ ਬਰਬਾਦ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਹੁਤ ਮੁਸ਼ਕਿਲ ਨਾਲ 60 ਸਾਲਾਂ ਤੋਂ ਬਾਅਦ ਦੇਸ਼ ਨੇ ਇੱਕ ਦਿਸ਼ਾ ਫੜੀ ਹੈ। ਹੁਣ ਉਸ ਨੂੰ ਕਿਸੇ ਵੀ ਹਾਲਤ `ਚ ਮੌਕਾ ਨਹੀਂ ਦੇਣਾ ਹੈ। ਉਨ੍ਹਾਂ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਰ ਵਾਲਿਆਂ ਨੂੰ ਹਿੰਦੁਸਤਾਨ ਦੇ ਕਿਸੇ ਵੀ ਕੋਣੇ `ਚ ਘੁਸਣ ਨਾ ਦੇਵੋ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਵੋਟ ਬੈਂਕ ਦੀ ਖੇਡ ਹੈ ਤੇ ਦੂਜੇ ਪਾਸੇ ‘ਸਬਕਾ ਸਾਥ ਸਬਕਾ ਵਿਕਾਸ` ਦੀ ਸਿਆਸਤ ਹੈ। ਉਨ੍ਹਾਂ ਵਿਰੋਧੀ ਧਿਰ `ਤੇ ਜਾਤ-ਬਰਾਦਰੀ, ਅਮੀਰ-ਗ਼ਰੀਬ, ਕਦੇ ਮਰਦ ਤੇ ਕਦੇ ਔਰਤ, ਕਦੇ ਬਜ਼ੁਰਗ ਕਦੇ ਨੌਜਵਾਨਾਂ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ।


ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਤੋੜਨਾ ਸੁਖਾਲ਼ਾ ਹੁੰਦਾ ਹੈ ਪਰ ਜੋੜਨ ਲਈ ਜਿ਼ੰਦਗੀ ਖਪਾਉਣੀ ਪੈਂਦੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਜੋੜਨ ਵਾਲੇ ਹਾਂ। ਸਮਾਜ ਦੇ ਹਰ ਵਰਗ ਨੂੰ ਸਮਾਜ ਦੇ ਹਰ ਤਬਕੇ ਨੂੰ। ਧਰਤੀ ਦਾ ਕੋਈ ਹਿੱਸਾ ਬਹੁਤ ਅਗਾਂਹ ਨਿੱਕਲ ਜਾਵੇ ਤੇ ਕੋਈ ਹਿੱਸਾ ਪਿੱਤੇ ਰਹਿ ਜਾਵੇ, ਇਹ ਵੀ ਸਾਨੂੰ ਮਨਜ਼ੂਰ ਨਹੀਂ ਹੈ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨਾਲ ਸਮਾਨਤਾ ਦਾ ਵਿਵਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਲਾਤਕਾਰ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਹੈ। ਅਜਿਹੇ ਰੋਗੀ ਮਾਨਸਿਕਤਾ ਵਾਲੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।


ਇਸ ਤੋਂ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅਜਮੇਰ ਰੈਲੀ ਵਿੰਚ ਕਿਹਾ ਕਿ ਤੁਸੀਂ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹੋ, ਜਿਨ੍ਹਾਂ ਨੇ ਔਰਤਾਂ ਦੇ ਦਰਦ ਨੂੰ ਸਮਝਿਆ ਹੈ। ਉਨ੍ਹਾਂ ਉੱਜਵਲਾ ਯੋਜਨਾ ਦਾ ਜਿ਼ਕਰ ਕਰਦਿਆਂ ਕਿਹਾ ਕਿ ਇਸ ਯੋਜਨਾ ਰਾਹੀਂ ਦਿਹਾਤੀ ਔਰਤਾਂ ਨੁੰ ਬਹੁਤ ਲਾਭ ਪੁੱਜਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress does only Vote politics