ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼
ਹਰਿਆਣਾ ਕਾਂਗਰਸ ਨੇ ਅੱਜ ਆਪਣਾ ਚੋਣ–ਮੈਨੀਫ਼ੈਸਟੋ ਜਾਰੀ ਕਰ ਦਿੱਤਾ। ਇਸ ਮੌਕੇ ਚੰਡੀਗੜ੍ਹ ਦੇ ਸੈਕਟਰ–9 ’ਚ ਸ੍ਰੀ ਗ਼ੁਲਾਮ ਨਬੀ ਆਜ਼ਾਦ, ਹਰਿਆਣਾ ਕਾਂਗਰਸ ਦੇ ਪ੍ਰਧਾਨ ਕੁਮਾਰੀ ਸ਼ੈਲਜਾ, ਚੋਣ ਪ੍ਰਬੰਧਾਂ ਦੇ ਇੰਚਾਰਜ ਸ੍ਰੀ ਭੁਪਿੰਦਰ ਸਿੰਘ ਹੁੱਡਾ ਤੇ ਸਾਬਕਾ ਐੱਮਪੀ ਸ੍ਰੀ ਪਵਨ ਬਾਂਸਲ ਮੌਜੂਦ ਸਨ।
ਕਾਂਗਰਸ ਦੇ ਇਸ ਮੈਨੀਫ਼ੈਸਟੋ ਵਿੱਚ ਹਰਿਆਣਾ ਸੂਬੇ ਦੇ ਸਰਕਾਰੀ ਤੇ ਗ਼ੈਰ–ਸਰਕਾਰੀ ਸੰਸਥਾਨਾਂ ’ਚ ਔਰਤਾਂ ਲਈ 33 ਫ਼ੀ ਸਦੀ ਰਾਖਵੇਂਕਰਨ ਦਾ ਵਾਅਦਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪੰਚਾਇਤੀ ਰਾਜ ਸੰਸਥਾਨਾਂ ਵਿੱਚ ਔਰਤਾਂ ਲਈ 50 ਫ਼ੀ ਸਦੀ ਰਾਖਵਾਂਕਰਨ, ਸਾਰੇ ਵਰਗ ਦੇ ਖਪਤਕਾਰਾਂ ਲਈ 300 ਯੂਨਿਟਾਂ ਤੱਕ ਬਿਜਲੀ ਮੁਫ਼ਤ ਦੇਣ ਜਿਹੇ ਵਾਅਦੇ ਵੀ ਕੀਤੇ ਗਏ ਹਨ।
ਇਸ ਤੋਂ ਇਲਾਵਾ 300 ਯੂਨਿਟਾਂ ਤੋਂ ਵੱਧ ਦੇ ਬਿਜਲੀ–ਬਿਲਾਂ ਦੀਆਂ ਦਰਾਂ ਅੱਧੀਆਂ ਕਰ ਦਿੱਤੀਆਂ ਗਈਆਂ ਹਨ। ਕਿਸਾਨਾਂ ਦੇ ਕਰਜ਼ੇ 24 ਘੰਟਿਆਂ ਅੰਦਰ ਮਾਫ਼ ਕਰਨ ਦਾ ਵਾਅਦਾ ਵੀ ਇਸ ਚੋਣ–ਮੈਨੀਫ਼ੈਸਟੋ ਵਿੱਚ ਹੈ।
ਦੋ ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨਾਂ ਲਈ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਵੀ ਕਾਂਗਰਸ ਨੇ ਕੀਤਾ ਹੈ; ਜੇ ਉਸ ਦੀ ਸਰਕਾਰ ਸੂਬੇ ਵਿੱਚ ਆਈ।