ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਸਭਾ ਚੋਣਾਂ ’ਚ ਕਿਸਾਨਾਂ ਦੇ ਕਰਜ਼ਮੁਆਫੀ ਨੂੰ ਭਖਾਵੇਗੀ ਕਾਂਗਰਸ

ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਚ ਕਿਸਾਨਾਂ ਦੀ ਕਰਜ਼ਮੁਆਫੀ ਦੇ ਐਲਾਨ ਮਗਰੋਂ ਕਾਂਗਰਸ ਕਰਜ਼ਮੁਆਫੀ ਨੂੰ ਲੋਕਸਭਾ ਚੋਣਾਂ ਚ ਵੱਡਾ ਮੁੱਦਾ ਬਣਾ ਕੇ ਚੰਗੀ ਤਰ੍ਹਾਂ ਭਖਾਉਣ ਦੀ ਕੋਸਿ਼ਸ਼ ਕਰੇਗੀ। ਉਹ ਕਿਸਾਨਾਂ ਦਾ ਭਰੋਸਾ ਜਿੱਤਣ ਲਈ ਸਾਰੇ ਸੂਬਿਆਂ ਚ ਸੰਮੇਲਨ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਦਵਾਉਣ ਦਾ ਵਾਅਦਾ ਕੀਤਾ ਜਾਵੇਗਾ।

 

ਕਾਂਗਰਸ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਚ ਸਰਕਾਰ ਬਣਾਉਣ ਨਾਲ ਕਰਜ਼ ਮੁਆਫੀ ਦਾ ਐਲਾਨ ਕਰ ਪਾਰਟੀ ਨੇ ਵਾਅਦਾ ਪੂਰਾ ਕੀਤਾ ਹੈ। ਇੱਕ ਸੀਨੀਅਰ ਨੇਤਾ ਨੇ ਕਿਹਾ, ਲੋਕਸਭਾ ਚੋਣਾਂ ਚ ਕਿਸਾਨਾਂ ਦੀ ਕਰਜ਼ ਮੁਆਫੀ ਵੱਡਾ ਮੁੱਦਾ ਹੋਵੇਗਾ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੀ ਸਾਫ ਕਰ ਚੁੱਕੇ ਹਨ ਕਿ ਜੇਕਰ ਭਾਜਪਾ ਕਿਸਾਨਾਂ ਦੀ ਕਰਜ਼ ਮੁਆਫ ਨਹੀਂ ਕਰਦੀ ਹੈ ਤਾਂ ਲੋਕ ਸਭਾ ਚੋਣਾਂ ਮਗਰੋਂ ਕੇਂਦਰ ਚ ਸਰਕਾਰ ਬਣਾਉਣ ਤੇ ਕਾਂਗਰਸ ਗਾਰੰਟੀ ਨਾਲ ਕਿਸਾਨਾਂ ਦਾ ਕਰਜ਼ ਮੁਆਫ ਕਰੇਗੀ।

 

ਕਾਂਗਰਸ ਕਿਸਾਨਾਂ ਨੂੰ ਇਹ ਸਮਝਾਉਣ ਦਾ ਵੀ ਕੋਸਿ਼ਸ਼ ਕਰੇਗੀ ਕਿ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰਾਂ ਨੇ ਕਿਸ ਤਰ੍ਹਾਂ ਕਿਸਾਨਾਂ ਨਾਲ ਵਾਅਦਾਖਿਲਾਫੀ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਸਰਕਾਰ ਨੇ ਫਸਲਾਂ ਦੀ ਐਮਐਸਪੀ ਫਸਲਾਂ ਦੀ ਉਤਪਾਦਨ ਲਾਗਤ ਤੇ ਡੇਢ ਗੁਣਾ ਤੈਅ ਕਰਨ ਦਾ ਐਲਾਨ ਕੀਤਾ ਹੈ, ਪਰ ਅਸਲ ਇਸਦੇ ਉਲਟ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress foreskins farmers debt in Lok Sabha elections