ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

60 ਸਾਲ ਦੀ ਉਮਰ 'ਚ ਕਾਂਗਰਸੀ ਆਗੂ ਨੇ ਕਰਵਾਇਆ ਵਿਆਹ

ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ 60 ਸਾਲ ਦੀ ਉਮਰ ਵਿੱਚ ਐਤਵਾਰ ਨੂੰ ਵਿਆਹ ਕਰਵਾ ਲਿਆ। ਵਾਸਨਿਕ ਦੇ ਨੇੜਲੇ ਸੂਤਰਾਂ ਮੁਤਾਬਿਕ ਵਾਸਨਿਕ ਨੇ ਰਵੀਨਾ ਖੁਰਾਨਾ ਨਾਲ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ 'ਚ ਸੱਤ ਫੇਰੇ ਲਏ।
 

ਸੂਤਰਾਂ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਵਾਸਨਿਕ ਅਤੇ ਰਵੀਨਾ ਪੁਰਾਣੇ ਦੋਸਤ ਹਨ ਅਤੇ ਹੁਣ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਵੀਨਾ ਇੱਕ ਪ੍ਰਾਈਵੇਟ ਕੰਪਨੀ ਵੱਡੇ ਅਹੁਦੇ 'ਤੇ ਤਾਇਨਾਤ ਹਨ।
 

 

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ, ਅੰਬਿਕਾ ਸੋਨੀ, ਬੀ.ਕੇ. ਹਰੀਪ੍ਰਸਾਦ ਅਤੇ ਅਨੰਦ ਸ਼ਰਮਾ ਨਵੇਂ ਜੋੜੇ ਨੂੰ ਵਧਾਈ ਦੇਣ ਪਹੁੰਚੇ।
 

ਅਸ਼ੋਕ ਗਹਿਲੋਤ ਨੇ ਟਵੀਟ ਰਾਹੀਂ ਵੀ ਵਾਸਨਿਕ ਨੂੰ ਜ਼ਿੰਦਗੀ ਦੀ ਨਵੀਂ ਪਾਰੀ ਲਈ ਵਧਾਈ ਦਿੱਤੀ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਵਾਸਨਿਕ ਦੇ ਵਿਆਹ ਦੀ ਖ਼ਬਰ ਸਿਰਫ਼ ਗਹਿਲੋਤ ਨੇ ਟਵੀਟ ਰਾਹੀਂ ਜਨਤਕ ਹੋਈ ਹੈ।

 

 

ਕੌਣ ਹਨ ਮੁਕੁਲ ਵਾਸਨਿਕ?
ਮੁਕੁਲ ਵਾਸਨਿਕ ਮਹਾਰਾਸ਼ਟਰ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਵਿੱਚੋਂ ਇੱਕ ਰਹੇ ਹਨ। ਮੁਕੁਲ ਵਾਸਨਿਕ ਕਾਂਗਰਸ ਦੇ ਦਿੱਗਜ਼ ਅਤੇ ਤਿੰਨ ਵਾਰ ਦੇ ਸੰਸਦ ਮੈਂਬਰ ਬਾਲਕ੍ਰਿਸ਼ਨ ਵਾਸਨਿਕ ਦੇ ਬੇਟੇ ਹਨ। ਬਾਲਕ੍ਰਿਸ਼ਨ ਵਾਸਨਿਕ ਕਾਂਗਰਸ ਦੇ ਦਿੱਗਜ ਨੇਤਾਵਾਂ 'ਚ ਰਹੇ ਹਨ। ਉਹ ਮਹਿਜ਼ 28 ਸਾਲ ਦੀ ਉਮਰ ਵਿੱਚ ਮਹਾਰਾਸ਼ਟਰ ਦੇ ਬੁੱਲਢਾਨਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ।

 

ਮੁਕੁਲ ਵਾਸਨਿਕ ਨੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਕਾਂਗਰਸ ਪਾਰਟੀ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਉਨ੍ਹਾਂ ਨੇ ਬਹੁਤ ਛੋਟੀ ਉਮਰੇ ਰਾਜਨੀਤੀ 'ਚ ਕਦਮ ਰੱਖਿਆ ਸੀ ਅਤੇ ਅੱਜ ਉਹ ਇੱਕ ਮਸ਼ਹੂਰ ਨੇਤਾ ਵਜੋਂ ਜਾਣੇ ਜਾਂਦੇ ਹਨ। ਮੁਕੁਲ ਵਾਸਨਿਕ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ।
 

ਮੁਕੁਲ ਵਾਸਨਿਕ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ। ਉਹ ਪਹਿਲੀ ਵਾਰ 1984-1989 ਵਿੱਚ ਲੋਕ ਸਭਾ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 10ਵੀਂ ਅਤੇ 12ਵੀਂ ਲੋਕ ਸਭਾ ਚੋਣਾਂ ਲੜੀਆਂ ਅਤੇ ਜਿੱਤ ਪ੍ਰਾਪਤ ਕਰਕੇ ਸੰਸਦ ਮੈਂਬਰ ਬਣੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress general secretary Mukul Wasnik married with friend at age 60