ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HINDUSTAN EXCLUSIVE: ਦੇਸ਼ ਦੀ ਸਮਝਦਾਰ ਜਨਤਾ ਸਭ ਸਮਝਦੀ ਹੈ : ਪ੍ਰਿਯੰਕਾ ਗਾਂਧੀ

HINDUSTAN EXCLUSIVE: ਦੇਸ਼ ਦੀ ਸਮਝਦਾਰ ਜਨਤਾ ਸਭ ਸਮਝਦੀ ਹੈ : ਪ੍ਰਿਯੰਕਾ ਗਾਂਧੀ

‘ਇਸ ਦੇਸ਼ ਦੀ ਜਨਤਾ ਬਹੁਤ ਸਮਝਦਾਰ ਹੈ। ਉਹ ਸਭ ਜਾਣਦੀ ਹੈ ਇਸ ਲਈ ਮੈਂ ਅਜਿਹੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਜੋ ਜਨਹਿਤ ਦੀ ਦ੍ਰਿਸ਼ਟੀ ਤੋਂ ਫਿਜੂਲ ਹੋਵੇ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੀਤਾ। ਉਹ ਸ਼ੁੱਕਰਵਾਰ ਦੀ ਸ਼ਾਮ ਨੂੰ ‘ਹਿੰਦੁਸਤਾਨ’ ਨਾਲ ਖਾਸ ਗੱਲਬਾਤ ਕਰ ਰਹੇ ਸਨ।


‘ਹਿੰਦੁਸਤਾਨ’ ਦਾ ਪ੍ਰਸ਼ਨ ਸੀ ਕਿ ਲੋਕ ਸਭਾ ਚੋਣਾਂ ਦੇ ਹੁਣ ਸਿਰਫ ਦੋ ਪੜਾਅ ਬਾਕੀ ਰਹਿ ਗਏ ਹਨ। ਅਜਿਹੇ ਵਿਚ ਤੁਹਾਡੇ ਸਵਰਗੀ ਪਿਤਾ ਦੇ ਨਾਮ ਉਤੇ ਵੀ ਕੁਝ ਵਿਵਾਦ ਉਛਾਲੇ ਗਏ ਹਨ, ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਉਨ੍ਹਾਂ ਵਿਸਥਾਰਤ ਜਵਾਬ ਦਿੱਤਾ ਕਿ ‘ਅਸੀਂ ਚਾਹੁੰਦੇ ਹਾਂ ਕਿ ਚੋਣਾਂ ਦੇ ਦੌਰਾਨ ਰੁਜ਼ਗਾਰ, ਉਦਯੋਗ, ਧੰਦੇ, ਕਿਸਾਨਾਂ ਦੀਆਂ ਸਮੱਸਿਆਵਾਂ ਵਰਗੇ ਮੁੱਦਿਆਂ ਉੱਤੇ ਗੱਲ ਹੋਵੇ। ਇਸ ਉਤੇ ਜਵਾਬ ਨਾ ਦੇਣਾ ਪਵੇ ਇਸ ਲਈ ‘ਲੋਕ’ ਫਿਜੂਲ ਦੀਆਂ ਗੱਲਾਂ ਕਰ ਰਹੇ ਹਨ। ਰਹੀ ਗੱਲ ਮੇਰੇ ਪਿਤਾ ਦੀ ਤਾਂ ਉਨ੍ਹਾਂ ਅਤੇ ਮੇਰੇ ਸਮੁੱਚੇ ਪਰਿਵਾਰ ਨੂੰ ਦੇਸ਼ ਦੀ ਜਨਤਾ ਜਾਣਦੀ ਹੈ। ਮੈਨੂੰ ਉਨ੍ਹਾਂ ਦੀ ਸਮਝ ਉਤੇ ਪੂਰਾ ਵਿਸ਼ਵਾਸ ਹੈ।’

 

ਯਕੀਨਨ, ਉਨ੍ਹਾਂ ਕਿਸੇ ਵੀ ਵਿਰੋਧੀ ਪਾਰਟੀ ਆਗੂ ਦਾ ਨਾਮ ਲਏ ਬਿਨਾਂ ਆਪਣੀ ਪੂਰੀ ਗੱਲ ਸਮੂਚੀ ਦ੍ਰਿੜਤਾ ਨਾਲ ਸਾਹਮਣੇ ਰੱਖ ਦਿੱਤੀ ਸੀ।
‘ਇਸ ਸਮੇਂ ਦੇਸ਼ ਦਾ ਰਾਜਨੀਤਿਕ ਚਰਚਾ ਬਹੁਤ ਦੂਸ਼ਿਤ ਹੋ ਗਈ ਹੈ, ਇਸ ਸਬੰਧੀ ਕਾਂਗਰਸ ਕੁਝ ਪਹਿਲਾ ਕਰਨਾ ਚਾਹੇਗੀ? ਇਸ ਪ੍ਰਸ਼ਨ ਉਤੇ ਪ੍ਰਿਯੰਕਾ ਗਾਂਧੀ ਜਵਾਬ ਦਿੰਦੀ ਹੈ– ‘ਅਸੀਂ ਅਤੇ ਸਾਡੇ ਆਗੂ ਇਸ ਪੱਧਰ ਦੀ ਭਾਸ਼ਾ ਦੀ ਵਰਤੋਂ ਨਹੀਂ ਕਰਦੇ। ਤੁਸੀਂ ਪੂਰੀ ਚੋਣ ਦੇਖ ਲਓ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਉਦਾਹਰਣ ਨਹੀਂ ਮਿਲੇਗਾ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਆਗੂ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਗੱਲਾਂ ਨਾ ਕਰਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress general secretary priyanka gandhi exclusive interview with hindustan says people understand everything