ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਤਾਂ ਸ਼ੇਖ਼ ਅਬਦੁੱਲ੍ਹਾ ਨੂੰ 11 ਸਾਲ ਜੇਲ੍ਹ ’ਚ ਰੱਖਿਆ ਸੀ: ਅਮਿਤ ਸ਼ਾਹ

ਕਾਂਗਰਸ ਨੇ ਤਾਂ ਸ਼ੇਖ਼ ਅਬਦੁੱਲ੍ਹਾ ਨੂੰ 11 ਸਾਲ ਜੇਲ੍ਹ ’ਚ ਰੱਖਿਆ ਸੀ: ਅਮਿਤ ਸ਼ਾਹ

ਸੰਸਦ ਦੇ ਸਰਦ–ਰੁੱਤ ਸੈਸ਼ਨ ਦਾ ਅੱਜ 17ਵਾਂ ਦਿਨ ਹੈ। ਲੋਕ ਸਭਾ ’ਚ ਪ੍ਰਸ਼ਨ–ਕਾਲ ਦੌਰਾਨ ਹੰਗਾਮਾ ਵੇਖਣ ਨੂੰ ਮਿਲਿਆ। ਗ੍ਰਹਿ ਰਾਜ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਦੇ ਰਹੇ ਸਨ। ਇਸ ਦੇ ਜਵਾਬ ’ਚ ਕਾਂਗਰਸੀ ਐੱਮਪੀ ਅਧੀਰ ਰੰਜਨ ਨੇ ਕਿਹਾ ਕਿ ਮੰਤਰੀ ਦੇ ਬਿਆਨ ਤੋਂ ਜਾਪਦਾ ਹੈ ਕਿ ਕਸ਼ਮੀਰ ’ਚ ਰਾਮ–ਰਾਜ ਆ ਗਿਆ ਹੈ।

 

 

ਜਵਾਬ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ’ਚ ਹਾਲਾਤ ਆਮ ਵਰਗੇ ਹੋ ਗਏ ਹਨ। ਬੀਤੀ 5 ਅਗਸਤ ਤੋਂ ਬਾਅਦ ਇੱਕ ਵੀ ਗੋਲੀ ਨਹੀਂ ਚੱਲੀ। ਹਿਰਾਸਤ ’ਚ ਲਏ ਆਗੂਆਂ ਬਾਰੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਜਦੋਂ ਵਾਜਬ ਲੱਗੇਗਾ, ਤਾਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

 

 

ਕਾਂਗਰਸ ਦੇ ਸੰਸਦ ਮੈਂਬਰ ਸ੍ਰੀ ਅਧੀਰ ਰੰਜਨ ਬੋਲੇ – ‘ਲੱਗਦਾ ਹੈ ਕਿ ਕਸ਼ਮੀਰ ’ਚ ਰਾਮਰਾਜ ਆ ਗਿਆ ਹੈ। ਕਸ਼ਮੀਰ ’ਚ ਕਿਹੜੇ ਹਾਲਾਤ ਸੁਖਾਵੇਂ ਹੋਏ ਹਨ। ਸਾਡੇ ਆਗੂ ਰਾਹੁਲ ਗਾਂਧੀ ਨੂੰ ਉੱਥੇ ਜਾਣ ਨਹੀਂ ਦਿੱਤਾ ਜਾਂਦਾ। ਹਿਰਾਸਤ ’ਚ ਲਏ ਆਗੂਆਂ ਨੂੰ ਕਦੋਂ ਛੱਡਿਆ ਜਾਵੇਗਾ।’

 

 

ਤਦ ਜਵਾਬ ਵਿੱਚ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਿੱਥੋਂ ਤੱਕ ਕਸ਼ਮੀਰ ਦੀ ਜਨਤਾ ਦਾ ਸੁਆਲ ਹੈ, ਉੱਥੇ ਹਾਲਾਤ ਪੂਰੀ ਤਰ੍ਹਾਂ ਨਾਰਮਲ ਹਨ ਪਰ ਕਾਂਗਰਸ ਦੀ ਹਾਲਤ ਨਾਰਮਲ ਨਹੀਂ ਹੈ। ਕਸ਼ਮੀਰ ਵਿੱਚ ਇੱਕ ਵੀ ਗੋਲੀ ਨਹੀਂ ਚੱਲੀ। ਨੇਤਾਵਾਂ ਦੀ ਰਿਹਾਈ ਬਾਰੇ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਪ੍ਰਸ਼ਾਸਨ ਨੂੰ ਉਚਿਤ ਲੱਗੇਗਾ, ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

 

 

ਫ਼ਾਰੂਕ ਅਬਦੁੱਲ੍ਹਾ ਦੀ ਹਿਰਾਸਤ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਹਿਰਾਸਤ ’ਚ ਲਿਆਂ ਪੰਜ ਤੋਂ ਛੇ ਮਹੀਨੇ ਹੋਏ ਹਨ। ਕਾਂਗਰਸ ਪਾਰਟੀ ਨੇ ਤਾਂ ਉਨ੍ਹਾਂ ਦੇ ਪਿਤਾ ਸ਼ੇਖ਼ ਅਬਦੁੱਲ੍ਹਾ ਨੂੰ 11 ਸਾਲ ਜੇਲ੍ਹ ਵਿੱਚ ਰੱਖਿਆ ਸੀ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਸ਼ਮੀਰ ’ਚ ਹਾਲਾਤ ਬਿਲਕੁਲ ਆਮ ਵਰਗੇ ਹੋ ਚੱਲੇ ਹਨ। ਸਾਨੂੰ ਦੱਸਿਆ ਗਿਆ ਸੀ ਕਿ ਹਾਲਾਤ ਖ਼ਰਾਬ ਹੋ ਸਕਦੇ ਹਨ। ਉੱਥੇ ਖ਼ੂਨ ਦੀਆਂ ਨਦੀਆਂ ਵਹਿਣਗੀਆਂ, ਹਿੰਸਾ ਹੋਵੇਗੀ। ਪਰ ਅਜਿਹਾ ਕੁਝ ਨਹੀਂ ਹੋਇਆ। ਇੱਕ ਵੀ ਗੋਲੀ ਨਹੀਂ ਚੱਲੀ। ਗ੍ਰਹਿ ਮੰਤਰੀ ਨੇ ਕਿਹਾ ਕਿ 99.5 ਫ਼ੀ ਸਦੀ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ। ਸੱਤ ਲੱਖ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਸਾਰੇ ਪੁਲਿਸ ਥਾਣੇ ਸਹੀ ਤਰੀਕੇ ਕੰਮ ਕਰ ਰਹੇ ਹਨ। ਧਾਰਾ 144 ਹਟਾ ਲਈ ਗਈ ਹੈ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਚਾਇਤ ਤੇ ਬਲਾਇਕ ਚੋਣਾਂ ਹੋਈਆਂ। ਅਸੀਂ ਆਗੂਆਂ ਨੂੰ ਜ਼ਿਆਦਾ ਦਿਨ ਜੇਲ੍ਹ ’ਚ ਨਹੀਂ ਰੱਖਣਾ ਚਾਹੁੰਦੇ। ਪ੍ਰਸ਼ਾਸਨ ਨੂੰ ਜਦੋਂ ਉਚਿਤ ਲੱਗੇਗਾ, ਤਾਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress had kept Sheikh Abdullah in jail for 11 years says Amit Shah