ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਦੇਸ਼ ਦੀਆਂ ਤਿੰਨੇ ਫ਼ੌਜਾਂ ਦੀ ਦੁਰਵਰਤੋਂ ਕੀਤੀ: ਨਿਰਮਲਾ ਸੀਤਾਰਮਣ

ਕਾਂਗਰਸ ਨੇ ਦੇਸ਼ ਦੀਆਂ ਤਿੰਨੇ ਫ਼ੌਜਾਂ ਦੀ ਦੁਰਵਰਤੋਂ ਕੀਤੀ: ਨਿਰਮਲਾ ਸੀਤਾਰਮਣ

ਭਾਰਤ ਦੇ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲਾਏ ਉਸ ਦੋਸ਼ ਦਾ ਸਮਰਥਨ ਕੀਤਾ ਹੈ, ਜਿਸ ਵਿੱਚ ਸ੍ਰੀ ਮੋਦੀ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਥਿਤ ਤੌਰ ਉੱਤੇ ਇੱਕ ਟਾਪੂ ਉੱਤੇ ਸੈਰ–ਸਪਾਟਾ ਕਰਨ ਲਈ ਆਈਐੱਨਐੱਸ ਵਿਰਾਟ ਦੀ ਦੁਰਵਰਤੋਂ ਕੀਤੀ ਸੀ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਜਲ, ਥਲ ਤੇ ਹਵਾਈ ਤਿੰਨੇ ਹੀ ਫ਼ੌਜਾਂ ਦੀ ਦੁਰਵਰਤੋਂ ਕੀਤੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਦਿੰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ – ‘ਸਾਲ 2013 ਦੇ ‘ਇੰਡੀਆ ਟੂਡੇ’ ਦੇ ‘ਆਊਟਲੁੱਕ’ ਮੈਗਜ਼ੀਨ ਵਿੱਚ ਇਸ ਬਾਰੇ ਵਿਸਥਾਰਪੂਰਬਕ ਲਿਖਿਆ ਗਿਆ ਹੈ। ਆਈਏਐੱਨਐੱਸ ਵਿਰਾਟ ਨੂੰ ਲੈ ਕੇ ਸਾਰੀ ਜਾਣਕਾਰੀ ਜਨਤਕ ਹੈ। ਉਸ ਦੀ ਜਾਣਕਾਰੀ ਸਭ ਨੂੰ ਹੈ।’

 

 

ਰੱਖਿਆ ਮੰਤਰੀ ਨੇ ਕਿਹਾ ਕਿ ਆਈਏਐੱਨਐੱਸ ਵਿਰਾਟ ਦੇ ਅਮਲੇ ਦੇ ਮੈਂਬਰਾਂ ਨੇ ਵੀ ਮੰਨਿਆ ਹੈ ਕਿ ਰਾਜੀਵ ਗਾਂਧੀ ਆਪਣੇ ਪਰਿਵਾਰਕ ਮੈਂਬਰਾਂ ਤੇ ਸਹੁਰੇ ਪਰਿਵਾਰ ਨਾਲ ਵਿਰਾਟ ਵਿੱਚ ਘੁੰਮਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਇਸ ਉੱਤੇ ਨਵੀਂ ਸਰਕਾਰ ਕੀ ਕਰੇਗੀ, ਉਸ ਬਾਰੇ ਤਾਂ ਉਹ ਹਾਲੇ ਕੁਝ ਨਹੀਂ ਦੱਸਣਗੇ ਪਰ ਕਾਂਗਰਸ ਨੇ ਥਲ ਸੈਨਾ, ਜਲ ਸੈਨਾ ਤੇ ਹਵਾਈ ਫ਼ੌਜ ਦੀ ਸਪੱਸ਼ਟ ਤੌਰ ਉੱਤੇ ਦੁਰਵਰਤੋਂ ਕੀਤੀ ਹੈ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਤਿੰਨੇ ਫ਼ੌਜਾਂ ਦੀ ਦੁਰਵਰਤੋਂ ਕਰਨ ਵਾਲੀ ਕਾਂਗਰਸ ਅੱਜ ਫ਼ੌਜ ਦੇ ਮੁੱਦੇ ਉੱਤੇ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਤੇ ਅਸੀਂ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਫ਼ੌਜ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress had misused all three forces of India Nirmala Sitharaman