ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਭਰੋਸਗੀ ਦਾ ਕੋਈ ਕਾਰਨ ਨਾ ਦੱਸ ਸਕਿਆ ਤਾਂ ਰਾਹੁਲ ਮੇਰੇ ਗਲ਼ੇ ਲੱਗ ਗਿਆ: ਮੋਦੀ

ਬੇਭਰੋਸਗੀ ਦਾ ਕੋਈ ਕਾਰਨ ਨਾ ਦੱਸ ਸਕਿਆ ਤਾਂ ਰਾਹੁਲ ਮੇਰੇ ਗਲ਼ੇ ਲੱਗ ਗਿਆ: ਮੋਦੀ

1 / 2ਬੇਭਰੋਸਗੀ ਦਾ ਕੋਈ ਕਾਰਨ ਨਾ ਦੱਸ ਸਕਿਆ ਤਾਂ ਰਾਹੁਲ ਮੇਰੇ ਗਲ਼ੇ ਲੱਗ ਗਿਆ: ਮੋਦੀ

ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) 'ਚ ‘ਕਿਸਾਨ ਕਲਿਆਣ ਰੈਲੀ`

2 / 2ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) 'ਚ ‘ਕਿਸਾਨ ਕਲਿਆਣ ਰੈਲੀ`

PreviousNext

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ‘ਕਿਸਾਨ ਕਲਿਆਣ ਰੈਲੀ` ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਲੋਕ ਸਭਾ `ਚ ਉਹ ਉਨ੍ਹਾਂ (ਰਾਹੁਲ ਗਾਂਧੀ) ਤੋਂ ਲਗਾਤਾਰ ਇਹੋ ਪੁੱਛਦੇ ਰਹੇ ਕਿ ਇਸ ਬੇਭਰੋਸਗੀ ਦਾ ਕਾਰਣ ਕੀ ਹੈ। ਜਦੋਂ ਉਹ ਕਾਰਨ ਨਾ ਦੱਸ ਸਕੇ, ਤਾਂ ਗਲ਼ੇ ਲੱਗ ਗਏ।


ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਅੱਜ-ਕੱਲ੍ਹ ਇੱਕ ਦਲ (ਪਾਰਟੀ) ਨਹੀਂ, ਦਲ ਦੇ ਨਾਲ ਦਲ ਹੋ ਰਿਹਾ ਹੈ ਅਤੇ ਜਦੋਂ ਦਲ ਨਾਲ ਦਲ ਹੋਵੇ, ਤਾਂ ਦਲਦਲ ਹੋ ਜਾਂਦੀਹੈ ਤੇ ਜਿੰਨੀ ਜਿ਼ਆਦਾ ਦਲਦਲ ਹੁੰਦੀ ਹੈ, ਕਮਲ ਓਨਾ ਹੀ ਖਿੜਦਾ ਹੈ। ਉਨ੍ਹਾਂ ਕਿਹਾ ਕਿ ਹੰਕਾਰ, ਦੰਭ ਤੇ ਦਮਨ ਦੇ ਸੰਸਕਾਰ ਅੱਜੋਕਾ ਨੌਜਵਾਨ ਝੱਲਣ ਨੂੰ ਤਿਆਰ ਨਹੀਂ ਹੈ। ਭਾਵੇਂ ਸਾਇਕਲ ਹੋਵੇ ਜਾਂ ਹਾਥੀ, ਕੋਈ ਵੀ ਹੋਵੇ ਸਾਥੀ, ਸੁਆਰਥ ਦੇ ਇਸ ਪੂਰੇ ਨਾਟਕ ਨੁੰ ਹੁਣ ਦੇਸ਼ ਸਮਝ ਚੁੱਕਾ ਹੈ।


ਨਰਿੰਦਰ ਮੋਦੀ ਨੇ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਉਨ੍ਹਾਂ ਦਾ ਗੁਨਾਹ ਇਹੋ ਹੈ ਕਿ ਉਹ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੇ ਖਿ਼ਲਾਫ਼ ਲੜ ਰਹੇ ਹਨ। ਕੱਲ੍ਹ ਦੇਸ਼ ਦੀ ਜਨਤਾ ਨੇ ਵੇਖਿਆ ਹੈ ਕਿ ਕੁਝ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਇਲਾਵਾ ਹੋਰ ਕੁਝ ਵਿਖਾਈ ਨਹੀਂ ਦਿੰਦਾ; ਉਨ੍ਹਾਂ ਨੂੰ ਨਾ ਦੇਸ਼ ਦਿਸਦਾ ਹੈ ਨਾ ਦੇਸ਼ ਦਾ ਗ਼ਰੀਬ ਵਿਖਾਈ ਦਿੰਦਾ ਹੈ।


ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਜਨਤਾ ਨੂੰ ਹਨੇਰੇ ਵਿੱਚ ਰੱਖਿਆ, ਅੱਜ ਅਸੀਂ ਉਨ੍ਹਾਂ ਦੇ ਘਰਾਂ `ਚ ਰੌਸ਼ਨੀ ਪਹੁੰਚਾ ਰਹੇ ਹਾਂ। ‘‘ਸਾਡੀ ਨਿਰੰਤਰ ਇਹੋ ਕੋਸਿ਼ਸ਼ ਹੈ ਕਿ ਗੰਨਾ ਉਤਪਾਦਕ ਕਿਸਾਨ ਦਾ ਇੱਕ-ਇੱਕ ਪੈਸਾ ਉਸ ਤੱਕ ਸਮੇਂ ਸਿਰ ਪੁੱਜੇ। ਪੁਰਾਣੀਆਂ ਸਰਕਾਰਾਂ ਨੇ ਦਹਾਕਿਆਂ ਤੋਂ ਜੋ ਇੰਤਜ਼ਾਮ ਬਣਾ ਰੱਖੇ ਹਨ, ਜੋ ਗੱਠਜੋੜ ਬਣਾ ਰੱਖੇ ਸਨ, ਉਨ੍ਹਾਂ ਨੁੰ ਤੋੜਿਆ ਜਾ ਰਿਹਾ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਜੋ ਹਜ਼ਾਰਾਂ ਕਰੋੜ ਦਾ ਬਕਾਇਆ ਛੱਡਿਆ ਹੋਇਆ ਸੀ, ਉਸ ਨੂੰ ਨਿਸ਼ਚਤ ਸਮਾਂ-ਸੀਮਾ ਦੇ ਅੰਦਰ ਨਿਬੇੜਿਆ ਗਿਆ।``


ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਵਿੱਚ ਜੋ ਤਾਕਤ ਹੁੰਦੀ ਹੈ, ਜੇ ਉਸ ਨੂੰ ਪਾਣੀ ਮਿਲ ਜਾਵੇ, ਤਾਂ ਉਹ ਮਿੱਟੀ `ਚੋਂ ਸੋਨਾ ਕੱਢ ਸਕਦਾ ਹੈ। ਅੱਜ ਜਿਹੜੇ ਲੋਕ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਉਨ੍ਹਾਂ ਕੋਲ ਵੀ ਇਹ ਕੰਮ ਕਰਨ ਦਾ ਮੌਕਾ ਸੀ ਪਰ ਉਨ੍ਹਾਂ ਕੋਲ ਕਿਸਾਨਾਂ ਲਈ ਕੰਮ ਕਰਨ ਦੀ ਵਿਹਲ ਨਹੀਂ ਸੀ।


ਉਨ੍ਹਾਂ ਕਿਹਾ ਕਿ ਖੰਡ ਲਈ ਘੱਟੋ-ਘੱਟ ਮੁੱਲ ਤੈਅ ਕੀਤਾ ਗਿਆ ਹੈ। ਹੌਲੀ ਰਫ਼ਤਾਰ ਨਾਲ ਫ਼ੈਸਲੇ ਲੈਣ ਕਾਰਨ ਕਿਸਾਨਾਂ ਦੇ ਪੈਸੇ ਫਸਦੇ ਚਲੇ ਗਏ। ਪਰ ‘ਸਾਡੀ ਸਰਕਾਰ ਨੇ ਫ਼ੈਸਲਾ ਲਿਆ ਕਿ ਦੇਸ਼ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਗੰਨੇ `ਤੇ ਲਾਗਤ ਕੀਮਤ ਤੋਂ ਉੱਤੇ ਲਗਭਗ 80% ਸਿੱਧਾ ਲਾਭ ਮਿਲੇਗਾ। ਝੋਨਾ, ਮੱਕੀ, ਦਾਲ਼ਾਂ ਤੇ ਤੇਲ ਵਾਲੀਆਂ 14 ਫ਼ਸਲਾਂ ਦੇ ਸਰਕਾਰੀ ਮੁੱਲ ਵਿੱਚ 200 ਰੁਪਏ ਤੋਂ 1,800 ਰੁਪਏ ਦਾ ਵਾਧਾ ਦੇਸ਼ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress had no reason for no confidence vote says narendra modi