ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਭਾਰਤੀ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ 'ਤੇ ਚੁੱਕੀ ਉਂਗਲ

ਭਾਰਤੀ ਚੋਣ ਕਮਿਸ਼ਨ ਅੱਜ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ ਅਤੇ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਕੀਤੀ ਜਾਣ ਵਾਲੇ ਐਲਾਨ ਦੇ ਸਮੇਂ ਚ ਫੇਰਬਦਲ 'ਤੇ ਕਾਂਗਰਸ ਨੇ ਸਵਾਲ ਚੁੱਕੇ ਹਨ।

 

ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਚੋਣ ਕਮਿਸ਼ਨ ਨੇ ਅੱਜ ਪੰਜ ਰਾਜਾਂ ਦੀ ਚੋਣ ਦੀ ਤਰੀਕ ਲਈ 12.30 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਹੈ। ਰਾਜਸਥਾਨ ਦੇ ਅਜਮੇਰ 'ਚ ਦੁਪਹਿਰ 1 ਵਜੇ ਪ੍ਰਧਾਨ ਮੰਤਰੀ ਦੀ ਰੈਲੀ ਹੈ। ਚੋਣ ਕਮਿਸ਼ਨ ਨੇ ਅਚਾਨਕ ਵਕਤ ਬਦਲ ਦਿੱਤਾ ਤੇ ਪ੍ਰੈੱਸ ਕਾਨਫਰੰਸ 3 ਵਜੇ ਹੋਵੇਗੀ। ਕੀ ਚੋਣ ਕਮਿਸ਼ਨ ਆਜ਼ਾਦ ਹੈ?

 

 

 

ਕਾਂਗਰਸੀ ਆਗੂ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਜੇਕਰ ਚੋਣ ਪ੍ਰੋਗਰਾਮ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਰੈਲੀ ਕਰਦੇ ਤਾਂ ਇਸ ਰੈਲੀ ਦਾ ਖਰਚ ਵੀ ਚੋਣ ਰੈਲੀ 'ਚ ਹੀ ਜੋੜਿਆ ਜਾਂਦਾ। ਅਜਿਹੇ 'ਚ ਭਾਜਪਾ ਦੇ ਹੁਕਮਾਂ 'ਤੇ ਹੀ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਦਾ ਸਮਾਂ ਬਦਲ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress has taken finger on the functioning of the eci