ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਦਾ ਕੇਂਦਰ 'ਤੇ ਹਮਲਾ, ਸਰਕਾਰ ਜਨਾਦੇਸ਼ ਦੀ ਕਰ ਰਹੀ ਦੁਰਵਰਤੋਂ

ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਆਰਥਿਕ ਮੰਦੀ ਦੇ ਮੁੱਦੇ 'ਤੇ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਤੇ ਉਸ 'ਤੇ ਬਦਲਾ ਲੈਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ।

 

ਸੋਨੀਆ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਲੋਕਤੰਤਰ ਖ਼ਤਰੇ ’ਚ ਹੈ ਅਤੇ ਸਰਕਾਰ ਨੂੰ ਲੋਕਾਂ ਵਲੋਂ ਦਿੱਤੇ ਗਏ ਫਤਵੇ ਦਾ ਗਲਤ ਫਾਇਦਾ ਚੁੱਕ ਰਹੀ ਹੈ, ਅਜਿਹੇ ਚ ਸੋਸ਼ਲ ਮੀਡੀਆ ‘ਤੇ ਸਿਰਫ ਹਮਲਾਵਰ ਹੋਣਾ ਹੀ ਕਾਫ਼ੀ ਨਹੀਂ ਹੈ।

 

ਆਈਏਐਨਐਸ ਨੇ ਕਾਂਗਰਸ ਸੂਤਰਾਂ ਦੇ ਹਵਾਲੇ ਤੋਂ ਦੱਸਿਆ, ਸੋਨੀਆ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਲੋਕਤੰਤਰ ਅੱਜ ਖ਼ਤਰੇ ਚ ਹੈ। ਸਰਕਾਰ ਵੱਲੋਂ ਸਭ ਤੋਂ ਮਾੜੇ ਢੰਗ ਨਾਲ ਲੋਕਾਂ ਵਲੋਂ ਮਿਲੀਆਂ ਵੋਟਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਨਾਪਾਕ ਏਜੰਡੇ ਨੂੰ ਪੂਰਾ ਕਰਨ ਲਈ ਮਹਾਨ ਆਜ਼ਾਦੀ ਘੁਲਾਟੀਏ ਮਹਾਤਮਾ ਗਾਂਧੀ, ਸਰਦਾਰ ਪਟੇਲ ਅਤੇ ਭੀਮ ਰਾਓ ਅੰਬੇਦਕਰ ਵਰਗੇ ਨੇਤਾਵਾਂ ਦੇ ਅਸਲ ਸੰਦੇਸ਼ਾਂ ਦੀ ਗਲਤ ਵਿਆਖਿਆ ਕਰਨਾ ਇਕੋ ਮਕਸਦ ਬਣਾ ਲਿਆ ਹੈ।

 

ਉਨ੍ਹਾਂ ਕਿਹਾ ਕਿ ਸਿਰਫ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣਾ ਕਾਫ਼ੀ ਨਹੀਂ ਹੈ, ਕਾਂਗਰਸ ਪਾਰਟੀ ਦਾ ਅੰਦੋਲਨਕਾਰੀ ਏਜੰਡਾ ਹੋਣਾ ਚਾਹੀਦਾ ਹੈ।

 

ਸੋਨੀਆ ਪਾਰਟੀ ਦੇ ਜਨਰਲ ਸਕੱਤਰਾਂ, ਸੂਬਾ ਇੰਚਾਰਜ, ਸੂਬਾਈ ਇਕਾਈਆਂ ਦੇ ਪ੍ਰਧਾਨਾਂ ਤੇ ਹੋਰ ਨੇਤਾਵਾਂ ਨੂੰ ਸੰਬੋਧਨ ਕਰ ਰਹੀਆਂ ਸਨ।

 

ਪਾਰਟੀ ਦੇ ਇਕ ਸੂਤਰ ਨੇ ਕਿਹਾ ਕਿ ਸੋਨੀਆ ਨੇ 2007-2009 ਦਰਮਿਆਨ ਆਰਥਿਕ ਮੰਦੀ ਦੇ ਦੌਰਾਨ ਯੂਪੀਏ ਸਰਕਾਰ ਦੀਆਂ ਪ੍ਰਾਪਤੀਆਂ ਵੀ ਯਾਦ ਕੀਤੀਆਂ। ਉਨ੍ਹਾਂ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਆਰਥਿਕ ਮੰਦੀ ਚ ਸਾਡੀ ਸਰਕਾਰ ਨੇ ਅਰਥਵਿਵਸਥਾ ਨੂੰ ਬਾਹਰ ਕੱਢ ਲਿਆ ਸੀ।

 

ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਿਵੇਂ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਦੌਰਾਨ ਰੁਜ਼ਗਾਰ ਪੈਦਾ ਹੋਇਆ ਸੀ।

 

ਆਰਥਿਕ ਮੰਦੀ ਦੇ ਮੁੱਦੇ 'ਤੇ ਸਰਕਾਰ ਦੀ ਆਲੋਚਨਾ ਕਰਦਿਆਂ ਸੋਨੀਆ ਨੇ ਪਾਰਟੀ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵੱਖ-ਵੱਖ ਸੈਕਟਰਾਂ ਚ ਰੁਜ਼ਗਾਰ ਵੀ ਨਹੀਂ ਬਚਾ ਸਕੀ। ਅੱਜ ਕਾਂਗਰਸ ਦੇ ਮਤੇ ਦੀ ਪਰਖ ਕੀਤੀ ਜਾ ਰਹੀ ਹੈ। ਸਾਨੂੰ ਲੋਕਾਂ ਤੱਕ ਪਹੁੰਚਣਾ ਹੈ।

 

ਪਾਰਟੀ ਦੇ ਅੰਤਰਿਮ ਪ੍ਰਧਾਨ ਚੁਣੇ ਜਾਣ ਤੋਂ ਇਕ ਮਹੀਨੇ ਬਾਅਦ ਸੋਨੀਆ ਦੀ ਪਾਰਟੀ ਨੇਤਾਵਾਂ ਨਾਲ ਇਹ ਪਹਿਲੀ ਮੁਲਾਕਾਤ ਸੀ। ਉਨ੍ਹਾਂ ਦੇ ਬੇਟੇ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਚ ਪਾਰਟੀ ਦੀ ਹਾਰ ਲਈ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress interim president sonia gandhi attacks bjp central government