ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਹੁਣ ਕਰ ਰਹੀ ਆਪਣੀਆਂ ਗ਼ਲਤੀਆਂ ’ਤੇ ਆਤਮ–ਮੰਥਨ

ਕਾਂਗਰਸ ਹੁਣ ਕਰ ਰਹੀ ਆਪਣੀਆਂ ਗ਼ਲਤੀਆਂ ’ਤੇ ਆਤਮ–ਮੰਥਨ

‘ਬਹੁਤ ਦਿਨਾਂ ਪਿੱਛੋਂ ਇੱਕ ਵਧੀਆ ਚਰਚਾ ਹੋਈ ਹੈ ਤੇ ਇਸ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ, ਜੂਨੀਅਰ ਸਾਰੇ ਆਗੂਆਂ ਤੇ ਕਾਰਕੁੰਨਾਂ ਵਿੱਚ ਇੱਕ ਨਵੀਂ ਆਸ ਜਾਗੀ ਹੈ। ਪਾਰਟੀ ਹੁਣ ਮੁੜ ਸਹੀ ਦਿਸ਼ਾ ਤੇ ਦਸ਼ਾ ਵਿੱਚ ਆ ਰਹੀ ਹੈ।‘ ਇਹ ਟਿੱਪਣੀ ਅਸੀਂ ਨਹੀਂ, ਸਗੋਂ ਕਾਂਗਰਸ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਦੇਸ਼ ਭਰ ’ਚ ਸਰਗਰਮ ਜਨਰਲ ਸਕੱਤਰਾਂ, ਇੰਚਾਰਜਾਂ, ਸੂਬਾ ਪ੍ਰਧਾਨਾਂ ਤੇ ਵਿਧਾਇਕ ਪਾਰਟੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਇੱਕ ਨੌਜਵਾਨ ਆਗੂ ਨੇ ਕੀਤੀ ਹੈ।

 

 

ਸ੍ਰੀਮਤੀ ਸੋਨੀਆ ਗਾਂਧੀ ਪ੍ਰਧਾਨ ਵਜੋਂ ਆਪਣੀ ਪਾਰਟੀ ’ਚ ਹੇਠਾਂ ਤੱਕ ਇਹ ਸੁਨੇਹਾ ਦੇਣ ਵਿੱਚ ਸਫ਼ਲ ਰਹੇ ਹਨ ਕਿ ਸਫ਼ਲਤਾ ਸਦਾ ਸੰਘਰਸ਼ ਤੋਂ ਬਾਅਦ ਹੀ ਮਿਲਦੀ ਹੈ।

 

 

ਲਗਭਗ ਇੱਕ ਸਾਲ ਅੱਠ ਮਹੀਨਿਆਂ ਬਾਅਦ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਦੋਬਾਰਾ ਸੰਭਾਲਣ ਤੋਂ ਬਾਅਦ ਸੋਨੀਆ ਗਾਂਧੀ ਦੀ ਵੀਰਵਾਰ ਨੂੰ ਪਾਰਟੀ ਅਹੁਦੇਦਾਰਾਂ ਨਾਲ ਪਹਿਲੀ ਮੀਟਿੰਗ ਸੀ। ਲਗਭਗ ਚਾਰ ਘੰਟਿਆਂ ਤੱਕ ਚੱਲੀ ਇਸ ਮੀਟਿੰਗ ਵਿੱਚ ਸੋਨੀਆ ਗਾਂਧੀ ਨੇ ਸਾਰੇ ਆਗੂਆਂ ਦੀ ਗੱਲ ਸੁਣੀ ਤੇ ਆਪਣੀ ਰਾਇ ਵੀ ਰੱਖੀ।

 

 

ਮੀਟਿੰਗ ਤੋਂ ਇੱਕ ਅਹੁਦੇਦਾਰ ਨੇ ਕਿ ਇੰਝ ਜਾਪ ਰਿਹਾ ਹੈ ਕਿ ਅਸੀਂ ਸਾਲ 2004 ਤੋਂ ਪਹਿਲਾਂ ਦੀਆਂ ਚੋਣਾਂ ਦੇ ਦੌਰ ਵਿੱਚ ਹਾਂ। ਆਪਣੀਆਂ ਗ਼ਲਤੀਆਂ ਤੋਂ ਸਬਕ ਲੈਂਦਿਆਂ ਨਵੀਂ ਰਣਨੀਤੀ ਉਲੀਕ ਰਹੇ ਹਾਂ।

 

 

ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਹ ਸੁਨੇਹਾ ਦੇਣ ਵਿੱਚ ਸਫ਼ਲ ਰਹੇ ਕਿ ਸੜਕ ਉੱਤੇ ਸੰਘਰਸ਼ ਤੋਂ ਬਗ਼ੈਰ ਸੱਤਾ ਤੱਕ ਪੁੱਜਣਾ ਸੰਭਵ ਨਹੀਂ ਹੈ। ਆਰਐੱਸਐੱਸ ਦੇ ਮੁਕਾਬਲੇ ਆਪਣੀ ਵਿਚਾਰਧਾਰਾ ਨੂੰ ਮਜ਼ਬੂਤ ਕਰਨਾ ਹੋਵੇਗਾ।

 

 

ਬੂਥ ਤੋਂ ਸੂਬੇ ਤੱਕ ਕਾਰਕੁੰਨਾਂ ਦੀ ਫ਼ੌਜ ਖੜ੍ਹੀ ਕਰਨੀ ਹੋਵੇਗੀ। ਇਸੇ ਲਈ ਜ਼ਿੰਮੇਵਾਰੀ ਸੰਭਾਲਦਿਆਂ ਹੀ ਉਨ੍ਹਾਂ ਸਿਖਲਾਈ ਉੱਤੇ ਜ਼ੋਰ ਦਿੱਤਾ। ਪਾਰਟੀ ਦੇ ਇੱਕ ਆਗੂ ਨੇ ਕਿਹਾ ਕਿ ਮੀਟਿੰਗ ਵਿੱਚ ਪਹਿਲਾਂ ਦੇ ਮੁਕਾਬਲੇ ਬਹੁਤ ਅਧਿਕ ਸਰਗਰਮੀ ਤੇ ਜੋਸ਼ ਸੀ। ਜੇ ਅਸੀਂ ਇਹ ਆਖ ਲਈਏ ਕਿ ਕਾਂਗਰਸ ਪਾਰਟੀ ਇਸ ਵੇਲੇ ਇੱਕ ਆਤਮ–ਮੰਥਨ ਦੇ ਦੌਰ ਵਿੱਚ ਹੈ, ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress is now doing self-analysis of its mistakes