ਭਾਜਪਾ ਨੂੰ ਹਰਾਉਣ ਲਈ ਕਾਂਗਰਸ ਯੂਪੀ ਚ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਨ ਲਈ ਤਿਆਰ ਹੈ। ਇਸ ਗੱਲ ਦਾ ਦਾਅਵਾ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਸ਼ੱਨਿਚਰਵਾਰ ਨੂੰ ਦਿੱਲੀ ਚ ਕਹੀ। ਉਨ੍ਹਾਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਚ ਕਿਸੇ ਵੀ ਦਲ ਨਾਲ ਗਠਜੋੜ ਕਰਨ ਲਈ ਤਿਆਰ ਹਨ ਕਿਉਂਕਿ ਲੋਕ ਚਾਹੁੰਦੇ ਹਨ ਕਿ ਸਾਰੇ ਇਕੱਠੇ ਹੋ ਜਾਣ। ਰਾਜ ਬੱਬਰ ਨੇ ਕਿਹਾ ਕਿ ਭਾਜਪਾ ਵਿਰੋਧੀ ਪਾਰਟੀਆਂ ਨੂੰ ਇੱਕ ਦੂਜਿਆਂ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ।
ਰਾਜ ਬੱਬਰ ਨੇ ਪੱਤਕਾਰਾਂ ਨੂੰ ਕਿਹਾ, ਪ੍ਰਧਾਨ ਮੰਤਰੀ ਜੀ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਧੋਖੇ ਸਾਬਿਤ ਹੋਏ ਹਨ। ਲੋਕ ਇਨ੍ਹਾਂ ਕੋਲੋਂ ਛੁਟਕਾਰਾ ਚਾਹੁੰਦੇ ਹਨ। ਸਾਡੀ ਨਜ਼ਰੀਆ ਬਹੁਤ ਸਾਫ ਹੈ ਕਿ ਭਾਜਪਾ ਤੋਂ ਜਨਤਾ ਨੂੰ ਨਿਜਾਤ ਦਵਾਉਣ ਲਈ ਅਸੀਂ ਇਕੱਠੇ ਹੋਵਾਂਗੇ, ਹੋਰਨਾਂ ਪਾਰਟੀਆਂ ਦਾ ਸੁਆਗਤ ਹੈ।
ਬੱਬਰ ਨੇ ਕਿਹਾ, ਤਿੰਨ ਸੂਬਿਆਂ ਦੇ ਨਤੀਜਿਆਂ ਤੋਂ ਇਹ ਸਾਫ ਹੈ ਕਿ ਲੋਕ ਭਾਜਪਾ ਦੀ ਸਰਕਾਰ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਦੇ ਵਿਚਾਰਾਂ ਨੂੰ ਲੈ ਕੇ ਚਲਦੀ ਹੈ, ਯੂਪੀ ਚ ਕਾਂਗਰਸ ਨੇ ਸਾਫ ਕਰ ਦਿੱਤਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਲੋਕ ਚਾਹੁੰਦੇ ਹਨ ਕਿ ਸਾਰੀਆਂ ਪਾਰਟੀਆਂ ਇੱਕਜੁੱਟ ਹੋਣ ਤੇ ਅਸੀਂ ਵੀ ਇਹੀ ਚਾਹੁੰਦੇ ਹਨ। ਬੱਬਰ ਨੇ ਅੱਗੇ ਕਿਹਾ ਕਿ ਭਾਜਪਾ ਖਿਲਾਫ ਤਾਕਤਾਂ ਨੂੰ ਇੱਕ ਦੂਜੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦੈ।
/