ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਆਗੂ ਨੇ ਲੋਕ ਸਭਾ 'ਚ ਵਿੱਤ ਮੰਤਰੀ ਨੂੰ ਕਿਹਾ 'ਨਿਰਬਲਾ' ਸੀਤਾਰਮਣ

ਲੋਕ ਸਭਾ 'ਚ ਕਾਰਪੋਰੇਟ ਟੈਸਟ ਵਿੱਚ ਕਟੌਤੀ 'ਤੇ ਚਰਚਾ ਦੌਰਾਨ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵਿੱਤ ਮੰਤਰੀ ਵਿਰੁੱਧ ਵਿਵਾਦਤ ਬਿਆਨ ਦਿੱਤਾ। ਕਾਂਗਰਸੀ ਆਗੂ ਨੇ ਨਿਰਮਲਾ ਸੀਤਾਰਮਣ ਨੂੰ 'ਨਿਰਬਲਾ' ਸੀਤਾਰਮਣ ਕਿਹਾ। ਇੱਕ ਦਿਨ ਪਹਿਲਾਂ ਹੀ ਅਧੀਰ ਰੰਜਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੁਸਪੈਠੀਆ ਦੱਸਿਆ ਸੀ, ਜਿਸ ਕਾਰਨ ਸੰਸਦ 'ਚ ਕਾਫੀ ਹੰਗਾਮਾ ਹੋਇਆ ਸੀ।
 

ਸੰਸਦ 'ਚ ਅੱਜ ਚਰਚਾ ਦੌਰਾਨ ਕਾਂਗਰਸੀ ਆਗੂ ਨੇ ਕਿਹਾ, "ਅਸੀਂ ਤੁਹਾਡਾ ਸਨਮਾਨ ਕਰਦੇ ਹਾਂ ਪਰ ਕਦੇ-ਕਦੇ ਮੈਨੂੰ ਤੁਹਾਨੂੰ ਨਿਰਮਲਾ ਸੀਤਾਰਮਨ ਦੀ ਬਜਾਏ 'ਨਿਰਬਲਾ' ਸੀਤਾਰਮਨ ਕਹਿਣ ਦਾ ਮਨ ਕਰਦਾ ਹੈ, ਕਿਉਂਕਿ ਤੁਸੀਂ ਮੰਤਰੀ ਅਹੁਦੇ 'ਤੇ ਹੋ ਪਰ ਜੋ ਤੁਹਾਡੇ ਮਨ 'ਚ ਹੈ, ਉਹ ਕਹਿ ਵੀ ਨਹੀਂ ਪਾਉਂਦੇ ਹੋ।''


 

ਇਸ ਤੋਂ ਬਾਅਦ ਵਿੱਤ ਮੰਤਰੀ ਨੇ ਰੰਜਨ ਚੌਧਰੀ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ, "ਸਾਡੀ ਪਾਰਟੀ 'ਚ ਹਰ ਔਰਤ ਮਜਬੂਤ ਹੈ ਅਤੇ ਕੋਈ ਵੀ ਨਿਰਬਲਾ ਨਹੀਂ ਹੈ।" ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਾਂਗਰਸ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਾਡੀ ਯੋਜਨਾਵਾਂ ਦਾ ਲਾਭ ਆਮ ਆਦਮੀ ਨੂੰ ਮਿਲ ਰਿਹਾ ਹੈ, ਨਾ ਕਿ ਕਿਸੇ ਦੇ ਜੀਜੇ ਜਾਂ ਜਵਾਈ ਨੂੰ।
 

ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਅਧੀਰ ਰੰਜਨ ਚੌਧਰੀ ਨੇ ਐਨ.ਆਰ.ਸੀ. ਦਾ ਵਿਰੋਧ ਕਰਦੇ ਹੋਏ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਘੁਸਪੈਠੀਆ ਦੱਸ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਗੁਜਰਾਤ ਤੋਂ ਆ ਕੇ ਦਿੱਲੀ 'ਚ ਵਸ ਗਏ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Leader Adhir Ranjan Chowdhury address Finance Minister Nirmala Sitharaman as Nirbala Sitharaman