ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ’ਤੇ ਕਾਂਗਰਸੀ MP ਕਾਲਿਤਾ ਨੇ ਪਾਰਟੀ ਪੱਖ ਖਿਲਾਫ ਦਿੱਤਾ ਅਸਤੀਫਾ

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਸੂਬੇ ਨੂੰ ਦੋ ਕੇਂਦਰਸ਼ਾਸਤ ਸੂਬਿਆਂ ਵਜੋਂ ਵੰਡਣ ਦੇ ਸਰਕਾਰ ਦੇ ਫੈਸਲੇ ’ਤੇ ਕਾਂਗਰਸ ਦੇ ਪੱਖ ਦਾ ਵਿਰੋਧ ਕਰਦਿਆਂ ਹੋਇਆਂ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਚੀਫ਼ ਵ੍ਹਿਪ ਭੁਵਨੇਸ਼ਵਰ ਕਾਲਿਤਾ ਨੇ ਸੋਮਵਾਰ ਨੂੰ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।

 

ਰਾਜ ਸਭਾ ਦੇ ਸਭਾਪਤੀ ਐਮ ਵੈਂਕੱਈਆ ਨਾਇਡੂ ਨੇ ਸਦਨ ਚ ਐਲਾਨ ਕੀਤਾ ਕਿ ਉਨ੍ਹਾਂ ਨੇ ਕਾਲਿਤਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕਾਲਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਧਾਰਾ 370 ਹਟਾਉਣ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰਸ਼ਾਸਤ ਸੂਬਿਆਂ ਵਜੋਂ ਵੰਡਣ ’ਤੇ ਕਾਂਗਰਸ ਦੇ ਪੱਖ ਖਿਲਾਫ ਅਸਤੀਫਾ ਦਿੱਤਾ ਹੈ।

 

ਕਾਲਿਤਾ ਨੇ ਕਿਹਾ, ਮੈਨੂੰ ਪਾਰਟੀ ਵਲੋਂ ਵ੍ਹਿਪ ਜਾਰੀ ਕਰਨ ਨੂੰ ਕਿਹਾ ਗਿਆ ਸੀ ਪਰ ਇਹ ਸੱਚ ਹੈ ਕਿ ਦੇਸ਼ਾ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ, ਇਹ ਵ੍ਹਿਪ ਦੇਸ਼ ਦੀ ਜਨਭਾਵਨਾ ਖਿਲਾਫ ਹੈ। ਅੱਜ ਦੀ ਕਾਂਗਰਸ ਦੀ ਵਿਚਾਰਧਾਰਾ ਤੋਂ ਲੱਗਦਾ ਹੈ ਕਿ ਉਹ ਆਤਮਹੱਤਿਆ ਕਰ ਰਹੀ ਹੈ। ਮੈਂ ਇਸ ਚ ਕਾਂਗਰਸ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਮੈਂ ਇਸ ਵ੍ਹਿਪ ਦਾ ਪਾਲਣ ਨਹੀਂ ਕਰਾਂਗਾ ਤੇ ਅਸਤੀਫਾ ਦਿੰਦਾ ਹਾਂ।

 

ਕਾਲਿਤਾ ਨੇ ਦਾਅਵਾ ਕੀਤਾ ਕਿ ਹੁਣ ਕਾਂਗਰਸ ਨੂੰ ਤਬਾਹ ਹੋਣ ਤੋਂ ਕੋਈ ਨਹੀਂ ਬਚਾ ਸਕਦਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader and Chief Whip Bhubaneswar Kalita resigns on Article 370