ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਰਾਹੁਲ ਗਾਂਧੀ ਅਹੁਦਾ ਛੱਡਣ ਤਾਂ ਮੈਂ ਸਾਂਭਣ ਲਈ ਤਿਆਰ’

ਸਾਬਕਾ ਕੇਂਦਰੀ ਮੰਤਰੀ ਅਤੇ ਹਾਕੀ ਓਲੰਪਿਅਨ ਖਿਡਾਰੀ ਅਸਲਮ ਸ਼ੇਰ ਖ਼ਾਨ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਹੁਦਾ ਛੱਡਦੇ ਹਨ ਤਾਂ ਉਹ ਦੋ ਸਾਲ ਲਈ ਇਸ ਅਹੁਦੇ ਨੂੰ ਸਾਂਭਣ ਲਈ ਤਿਆਰ ਹਨ।

 

ਕਾਂਗਰਸ ਪਾਰਟੀ ਦੇ ਸਭ ਤੋਂ ਉਪਰਲੀ ਨੀਤੀ ਬਣਾਉਣ ਵਾਲੀ ਇਕਾਈ ਨੇ ਰਾਹੁਲ ਦੇ ਅਹੁਦਾ ਛੱਡਣ ਦੇ ਪ੍ਰਸਤਾਵ ਨੂੰ ਖਾਰਿਜ ਕਰਦਿਆਂ ਇਕ ਰੈਜ਼ੋਲੂਸ਼ਨ ਪਾਸ ਕੀਤਾ ਤੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਲਈ ਕਿਹਾ। ਖਾਨ ਅਜਿਹੇ ਪਹਿਲੇ ਆਗੂ ਹਨ ਜਿਹੜੇ ਇਸ ਅਹੁਦੇ ਲਈ ਆਪਣਾ ਦਾਅਵਾ ਕਰ ਰਹੇ ਹਨ।

 

ਦੱਸਣਯੋਗ ਹੈ ਕਿ 1975 ਚ ਮਲੇਸ਼ੀਆ ਦੇ ਕੁਆਲਾਲੰਪੁਰ ਚ ਜਿੱਤੀ ਇੰਡੀਅਨ ਹਾਕੀ ਟੀਮ ਦੇ ਮੈਂਬਰ ਰਹਿ ਚੁੱਕੇ ਅਸਲਮ ਸ਼ੇਰ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਪ੍ਰਸਤਾਵ ਉਨ੍ਹਾਂ ਦੇ ਇਕ ਅੰਤਰਰਾਜੀ ਖਿਡਾਰੀ ਅਤੇ ਰਾਜਨੇਤਾ ਦੋਨਾਂ ਦੇ ਤਜੁਰਬੇ ਦੇ ਅਧਾਰ ਤੇ ਕੀਤਾ ਹੈ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader and Olympian Aslam Sher Khan offers to be substitute for Rahul Gandhi as Cong boss