ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਆਗੂ ਨੇ ਮੋਦੀ ਦੀ ਰੱਜ ਕੇ ਕੀਤੀ ਸ਼ਲਾਘਾ, ਪਾਰਟੀ ਨੇ ਮੰਗਿਆ ਜਵਾਬ

ਲੋਕ ਸਭਾ ਚੋਣਾਂ ਚ ਭਾਜਪਾ ਨੂੰ ਬਹੁਮਤ ਮਿਲਣ ਮਗਰੋਂ ਕਾਂਗਰਸ ਦੇ ਆਗੂ ਏ ਪੀ ਅਬਦੁੱਲਾਕੁੱਟੀ ਨੇ ਪੀਐਮ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ ਜਿਸ ਤੋਂ ਬਾਅਦ ਅਬਦੁੱਲਾਕੁੱਟੀ ਵਿਵਾਦਾਂ ਚ ਘਿਰ ਗਏ ਹਨ। ਪੀਐਮ ਮੋਦੀ ਦੀ ਸ਼ਲਾਘਾ ਕਰਨ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਹੈ।

 

ਮੋਦੀ ਦੇ ਵਿਕਾਸ ਏਜੰਡੇ ਨੂੰ ਜਿੱਤ ਦੀ ਹਮਾਇਤ ਕਰਾਰ ਦਿੰਦਿਆਂ ਅਬਦੁੱਲਾਕੁੱਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਫ਼ਲਤਾ ਦਾ ਸੂਤਰ ਇਹ ਹੈ ਕਿ ਉਨ੍ਹਾਂ ਨੇ ਗਾਂਧੀਵਾਦੀ ਵਿਚਾਰਾਂ ਨੂੰ ਅਪਨਾਇਆ ਹੈ।

 

ਅਬਦੁੱਲਾਕੁੱਟੀ ਨੇ ਕੇਂਦਰ ਦੇ ਸਵੱਛ ਭਾਰਤ ਮੁਹਿੰਮ ਦੀ ਸ਼ਲਾਘਾ ਕੀਤੀ। ਉੱਜਵਲਾ ਯੋਜਨਾ ਦੀ ਵੀ ਉਨ੍ਹਾਂ ਨੇ ਰੱਜ ਕੇ ਸ਼ਲਾਘਾ ਕੀਤੀ ਜਿਸਦੀ ਬਦੌਲਤ ਬੀਪੀਐਲ ਪਰਿਵਾਰਾਂ ਦੀਆਂ ਔਰਤਾਂ ਨੂੰ ਐਲਪੀਜੀ ਕੁਨੈਕਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਹੋਰ ਯੋਜਨਾਵਾਂ ਨੂੰ ਵੀ ਭਾਜਪਾ ਦੀ ਸਫਲਤਾ ਦਾ ਕਾਰਨ ਦਸਿਆ ਹੈ।

 

ਫੇਸਬੁੱਕ ’ਤੇ ਮੋਦੀ ਦੀ ਸ਼ਾਨਦਾਰ ਜਿੱਤ ਸਿਰਲੇਖ ਨਾਲ ਪੋਸਟ ਚ ਅਬਦੁੱਲਾਕੁੱਟੀ ਨੇ ਕਿਹਾ ਕਿ ਭਗਵਾ ਪਾਰਟੀ ਦੀ ਜ਼ਬਰਦਸਤ ਜਿੱਤ ਨਾਲ ਸਿਫਰ ਵਿਰੋਧੀ ਧੜੇ ਹੀ ਨਹੀਂ ਬਲਕਿ ਭਾਜਪਾ ਦੇ ਲੋਕ ਵੀ ਹੈਰਾਨ ਹਨ।

 

ਅਬਦੁੱਲਾਕੁੱਟੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਮਾਜਿਕ ਵਰਕਰਾਂ ਨੂੰ ਕਿਹਾ ਸੀ ਕਿ ਜਦੋਂ ਤੁਸੀਂ ਨੀਤੀ ਬਣਾਉਂਦੇ ਹੋ ਤਾਂ ਤੁਹਾਨੂੰ ਉਸ ਗ਼ਰੀਬ ਦਾ ਚਿਹਰਾ ਯਾਦ ਰੱਖਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਮਿਲੇ ਹੋ। ਮੋਦੀ ਨੇ ਬੇਹਦ ਸਹੀ ਢੰਗ ਨਾਲ ਇਸ ਨੂੰ ਨੇਪਰੇ ਚਾੜ੍ਹਿਆ ਹੈ।

 

ਅਬਦੁੱਲਾਕੁੱਟੀ ਦੀ ਇਸ ਬਿਆਨ ਮਗਰੋਂ ਕਾਂਗਰਸ ਦੀ ਕੇਰਲ ਇਕਾਈ ਦੇ ਪ੍ਰਧਾਨ ਮੁਲਾਪੱਲੀ ਰਾਮਚੰਦਰਨ ਨੇ ਮੰਗਲਵਾਰ ਨੂੰ ਕਿਹਾ ਕਿ ਮੋਦੀ ਦੀ ਸ਼ਲਾਘਾ ਕਰਨ ਲਈ ਪਾਰਟੀ ਅਬਦੁੱਲਾਕੁੱਟੀ ਤੋਂ ਸਪੱਸ਼ਟੀਕਰਨ ਮੰਗੇਗੀ।

 

ਦੱਸਣਯੋਗ ਹੈ ਕਿ ਅਬਦੁੱਲਾਕੁੱਟੀ ਨੂੰ 2009 ਚ ਮੋਦੀ ਦੀ ਸ਼ਲਾਘਾ ਕਰਨ ਲਈ ਮਾਕਪਾ ਤੋਂ ਕੱਢ ਦਿੱਤਾ ਗਿਆ ਸੀ। ਉਸ ਸਮੇਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਬਾਅਦ ਚ ਅਬਦੁੱਲਾਕੁੱਟੀ ਕਾਂਗਰਸ ਚ ਸ਼ਾਮਲ ਹੋ ਗਏ ਸਨ। ਉਹ 1999 ਅਤੇ 2004 ਚ ਕੰਨੂਰ ਤੋਂ ਸੰਸਦ ਮੈਂਬਰ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader ap abdullakutty Praises PM Modi says PM Modi inculcated Gandhian values in his governance