ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇਤਾ ਬੀਐੱਸ ਹੁੱਡਾ ਨੇ ਆਰਟੀਕਲ 370 ਕੀਤਾ ਸਮਰੱਥਨ 

ਕਿਹਾ - ਮੈਂ ਦੇਸ਼ ਭਗਤੀ ਨਾਲ ਸਮਝੌਤਾ ਨਹੀਂ ਕਰ ਸਕਦਾ
 

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗ਼ਜ਼ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਇੱਕ ਵੱਡਾ ਬਿਆਨ ਆਇਆ ਹੈ। ਜੰਮੂ ਕਸ਼ਮੀਰ 'ਤੇ ਮੋਦੀ ਸਰਕਾਰ ਦੇ ਮਾਸਟਰ ਸਟ੍ਰੋਕ ਨਾਲ ਕਾਂਗਰਸ ਨੂੰ ਧਾਰਾ 370 'ਤੇ ਆਪਣੇ ਹੀ ਨੇਤਾਵਾਂ ਦਾ ਸਮਰੱਥਨ ਨਹੀਂ ਮਿਲ ਰਿਹਾ ਹੈ। 

 

ਕਾਂਗਰਸ ਨੇਤਾ ਭੁਪਿੰਦਰ ਹੁੱਡਾ ਨੇ ਰੋਹਤਕ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਉਹ ਧਾਰਾ 370 ਦਾ ਸਮਰੱਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਭਗਤੀ ਨਾਲ ਸਮਝੌਤਾ ਨਹੀਂ ਕਰ ਸਕਦਾ। ਇਸ ਲਈ ਮੈਂ ਆਰਟੀਕਲ 370 ਦਾ ਸਮਰੱਥਨ ਕੀਤਾ।

 

ਰੋਹਤਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਆਗੂ ਭੁਪਿੰਦਰ ਹੁੱਡਾ (ਬੀਐੱਸ ਹੁੱਡਾ) ਨੇ ਕਿਹਾ ਕਿ ਮੈਂ ਉਦੋਂ ਸਮਰੱਥਨ ਕਰਦਾ ਹਾਂ ਜਦੋਂ ਸਰਕਾਰ ਕੁਝ ਚੰਗਾ ਕਰਦੀ ਹੈ। ਧਾਰਾ 370 ਨੂੰ ਹਟਾਉਣ ਦੇ ਫ਼ੈਸਲੇ ਦਾ ਮੇਰੇ ਬਹੁਤ ਸਾਰੇ ਸਾਥੀਆਂ ਨੇ ਵਿਰੋਧ ਕੀਤਾ, ਮੇਰੀ ਪਾਰਟੀ ਨੇ ਵੀ ਕੀਤਾ। ਇਹ ਉਹ ਕਾਂਗਰਸ ਨਹੀਂ ਹੈ ਜੋ ਪਹਿਲਾਂ ਹੁੰਦੀ ਸੀ। ਜਦੋਂ ਦੇਸ਼ ਭਗਤੀ ਅਤੇ ਸਵੈ-ਮਾਣ ਦੀ ਗੱਲ ਆਉਂਦੀ ਹੈ, ਮੈਂ ਕਿਸੇ ਨਾਲ ਸਮਝੌਤਾ ਨਹੀਂ ਕਰਾਂਗਾ।

 

 

 

ਨਿਊਜ਼ ਏਜੰਸੀ ਏਐਨਆਈ ਅਨੁਸਾਰ, ਬੀਐੱਸ ਹੁੱਡਾ ਨੇ ਅੱਗੇ ਕਿਹਾ ਕਿ ਮੈਂ ਆਰਟੀਕਲ 370 ਨੂੰ ਹਟਾਉਣ ਦੇ ਫ਼ੈਸਲੇ ਦਾ ਸਮਰੱਥਨ ਕਰਦਾ ਹਾਂ, ਪਰ ਮੈਂ ਹਰਿਆਣਾ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਪੰਜ ਸਾਲਾਂ ਵਿੱਚ ਜੋ ਕੀਤਾ ਉਸ ਦਾ ਹਿਸਾਬ ਦੇਣਾ ਹੋਵੇਗਾ।  ਇਸ ਫੈਸਲੇ ਪਿੱਛੇ ਲੁੱਕਣ ਦੀ ਕੋਸ਼ਿਸ਼ ਨਾ ਕਰੋ। ਹਰਿਆਣੇ ਤੋਂ ਸਾਡੇ ਭਰਾ ਕਸ਼ਮੀਰ ਵਿੱਚ ਸਿਪਾਹੀਆਂ ਵਜੋਂ ਤਾਇਨਾਤ ਹਨ, ਇਸੇ ਕਰਕੇ ਮੈਂ ਇਸ ਦਾ ਸਮਰੱਥਨ ਕੀਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Leader BS Hooda supports decision to abrogate Article 370 in jammu and kashmir