ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗਵਾ ਕੱਪੜੇ ਪਾਕੇ ਹੋ ਰਹੇ ਬਲਾਤਕਾਰ, ਕੀ ਇਹ ਸਾਡਾ ਧਰਮ ਹੈ : ਦਿਗਵਿਜੈ ਸਿੰਘ

ਭਗਵਾ ਕੱਪੜੇ ਪਾਕੇ ਹੋ ਰਹੇ ਬਲਾਤਕਾਰ, ਕੀ ਇਹ ਸਾਡਾ ਧਰਮ ਹੈ : ਦਿਗਵਿਜੈ ਸਿੰਘ

ਕਾਂਗਰਸ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਭੋਪਾਲ ਵਿਚ ਕਿਹਾ ਕਿ ਭਗਵਾ ਕੱਪੜੇ ਪਾ ਕੇ ਲੋਕ ਚੂਰਨ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵਾ ਕੱਪੜੇ ਪਾ ਕੇ ਬਲਾਤਕਾਰ ਹੋ ਰਹੇ ਹਨ। ਮੰਦਰਾਂ ਵਿਚ ਬਲਾਤਕਾਰ ਹੋ ਰਹੇ ਹਨ। ਉਨ੍ਹਾਂ ਪੁੱਛਿਆ ਕੀ ਇਹ ਸਾਡਾ ਧਰਮ ਹੈ। ਕਾਂਗਰਸ ਆਗੂ ਨੇ ਕਿਹਾ ਕਿ ਜਿਨ੍ਹਾਂ ਸਾਡੇ ਸਨਾਤਮ ਧਰਮ ਨੂੰ ਬਦਨਾਮ ਕੀਤਾ ਹੈ, ਉਨ੍ਹਾਂ ਨੂੰ ਈਸ਼ਵਰ ਵੀ ਮੁਆਫ ਨਹੀਂ ਕਰੇਗਾ।

 

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਆਗੂ ਨੇ ਭਾਜਪਾ ਅਤੇ ਬਜਰੰਗ ਦਲ ਉਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੋਂ ਪੈਸੇ ਲੈਣ ਦਾ ਦੋਸ਼ ਲਗਾਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਸੀ। ਚਾਰ ਚੁਫੇਰੇ ਸ਼ੇਅਰ ਕੀਤੇ ਗਏ ਇਕ ਵੀਡੀਓ ਵਿਚ ਉਹ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਸਨ ਕਿ ਮੁਸਲਿਮ ਤੋਂ ਜ਼ਿਆਦਾ ਗੈਰ ਮੁਸਲਿਮ ਆਈਐਸਆਈ ਲਈ ਜਾਸੂਸ ਕਰਦੇ ਹਨ।

 

ਉਸਦੇ ਬਾਅਦ ਉਨ੍ਹਾਂ ਟਵਿਟਰ ਦਾ ਸਹਾਰਾ ਲੈਂਦੇ ਹੋਏ ਆਪਣੇ ਪਹਿਲੇ ਬਿਆਨ ਉਤੇ ਸਪੱਸ਼ਟੀਕਰਨ ਦਿੰਦੇ ਹੋਏ ਲਿਖਿਆ ‘ਕੁਝ ਚੈਨਲ ਇਹ ਦੱਸ ਰਹੇ ਹਨ ਕਿ ਮੈਂ ਭਾਜਪਾ ਉਤੇ ਆਈਐਸਆਈਆਈ ਤੋਂ ਪੈਸੇ ਲੇਣ ਦਾ ਦੋਸ਼ ਲਗਾਇਆ ਹੈ। ਇਹ ਪੂਰੀ ਤਰ੍ਹਾਂ ਗਲਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress leader digvijay singh says people doing rapes wearing saffron clothes