ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਗੁਜਰਾਤ ਦੇ ਵੀਰਮਗਾਂਵ ਨੇੜੇ ਹਸਲਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਦੇਸ਼ਧ੍ਰੋਹ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਅਦਾਲਤ ਨੇ ਹਾਰਦਿਕ ਪਟੇਲ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ 24 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਹਿਮਦਾਬਾਦ ਦੀ ਇਕ ਅਦਾਲਤ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਸਾਬਕਾ ਕਨਵੀਨਰ ਹਾਰਦਿਕ ਪਟੇਲ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਸੁਣਵਾਈ ਦੌਰਾਨ ਵਾਰ-ਵਾਰ ਗੈਰਹਾਜ਼ਰ ਰਹਿਣ ਕਾਰਨ ਅਜਿਹਾ ਕੀਤਾ ਹੈ।
ਅਹਿਮਦਾਬਾਦ ਦੇ ਜੀ.ਐੱਮ.ਡੀ.ਸੀ. ਗਰਾਉਂਡ ਵਿਖੇ ਵਿਸ਼ਾਲ ਪਾਟੀਦਾਰ ਪੱਖੀ ਰਾਖਵਾਂਕਰਨ ਰੈਲੀ ਤੋਂ ਬਾਅਦ ਹੋਏ ਸੂਬਾ ਪੱਧਰੀ ਭੰਨਤੋੜ ਅਤੇ ਹਿੰਸਾ ਤੋਂ ਬਾਅਦ ਅਦਾਲਤ ਨੇ 25 ਅਗਸਤ 2015 ਨੂੰ ਇੱਕ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।
ਉਸੇ ਸਾਲ ਅਕਤੂਬਰ ਚ ਅਪਰਾਧ ਸ਼ਾਖਾ ਨੇ ਇੱਕ ਕੇਸ ਦਾਇਰ ਕੀਤਾ ਸੀ। ਇਸ ਚ ਕਈ ਸਰਕਾਰੀ ਬੱਸਾਂ, ਪੁਲਿਸ ਚੌਕੀਆਂ ਅਤੇ ਹੋਰ ਸਰਕਾਰੀ ਜਾਇਦਾਦ ਨੂੰ ਅੱਗ ਲਗਾਈ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਸਮੇਤ ਦਰਜਨ ਦੇ ਕਰੀਬ ਲੋਕ ਮਾਰੇ ਗਏ, ਜਿਨ੍ਹਾਂ ਚੋਂ ਬਹੁਤਿਆਂ ਦੀ ਮੌਤ ਪੁਲਿਸ ਦੀ ਗੋਲੀਬਾਰੀ ਕਾਰਨ ਹੋਈ।
Congress leader Hardik Patel has been arrested near Viramgam (Ahmedabad district ) after a non-bailable warrant was issued against him in connection with a sedition case today. pic.twitter.com/YcP4GNsYxc
— ANI (@ANI) January 18, 2020
.