ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੈਲੀ ਨੂੰ ਸੰਬੋਧਨ ਕਰਦੇ ਸਮੇਂ ਹਾਰਦਿਕ ਪਟੇਲ ਦੇ ਮਾਰਿਆ ਥੱਪੜ

ਰੈਲੀ ਨੂੰ ਸੰਬੋਧਨ ਕਰਦੇ ਸਮੇਂ ਹਾਰਦਿਕ ਪਟੇਲ ਦੇ ਮਾਰਿਆ ਥੱਪੜ

ਪਿਛਲੇ ਮਹੀਨੇ ਕਾਂਗਰਸ ਵਿਚ ਸ਼ਾਮਲ ਹੋਏ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ (ਪਾਸ) ਦੇ ਸਾਬਕਾ ਆਗੂ ਹਾਰਦਿਕ ਪਟੇਲ ਨੂੰ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੇ ਥੱਪੜ ਮਾਰ ਦਿੱਤਾ।  ਹਾਰਦਿਕ ਨੂੰ ਜਿਸ ਸਮੇਂ ਥੱਪੜ ਮਾਰਿਆ ਗਿਆ, ਉਸ ਸਮੇਂ ਉਹ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।

 

ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਕੀਤੇ ਗਏ ਵੀਡੀਓ ਅਨੁਸਾਰ ਹਾਰਦਿਕ ਪਟੇਲ ਗੁਜਰਾਤ ਦੇ ਸੁਰਿੰਦਰ ਨਗਰ ਵਿਚ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭਾਸ਼ਣ ਵਿਚ ਇਕ ਨੌਜਵਾਨ ਨੇ ਉਨ੍ਹਾਂ ਦੇ ਕੋਲ ਆ ਕੇ ਥੱਪੜ ਮਾਰ ਦਿੱਤਾ। 

 

ਹਾਰਦਿਕ ਪਟੇਲ ਵੱਲੋਂ ਇਸ ਸਬੰਧੀ ਸੁਰਿੰਦਰ ਨਗਰ ਥਾਣੇ ਵਿਚ ਜਾ ਕੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਹੈ।

 

ਦੂਜੇ ਪਾਸੇ ਥੱਪੜ ਮਾਰਨ ਵਾਲੇ ਵਿਅਕਤੀ ਨੇ ਕਿਹਾ ਕਿ ਜਦੋਂ ਹਾਰਦਿਕ ਪਟੇਲ ਦੀ ਅਗਵਾਈ ਵਿਚ ਸੰਘਰਸ਼ ਚਲ ਰਿਹਾ ਸੀ ਤਾਂ ਉਸ ਸਮੇਂ ਉਨ੍ਹਾਂ ਸੜਕ ਜਾਮ ਕੀਤੀ ਹੋਈ ਸੀ। ਇਸ ਸਮੇਂ ਦੌਰਾਨ ਉਹ ਆਪਣੇ ਘਰਵਾਲੀ ਨੂੰ ਲੈ ਕੇ ਹਸਪਤਾਲ ਲਿਜਾ ਰਿਹਾ ਸੀ ਤਾਂ ਉਹ ਜਾਮ ਵਿਚ ਫਸ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਮੁਸਕਿਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਮੈਂ ਇਹ ਮਥੀ ਸੀ ਕਿ ਪਟੇਲ ਦੇ ਮੌਕਾ ਮਿਲਣ ਉਤੇ ਥੱਪੜ ਜ਼ਰੂਰ ਮਾਰੂਗਾ। 

 

 

ਇਸ ਤੋਂ ਬਾਅਦ ਉਥੇ ਮੌਜੂਦ ਹਾਰਦਿਕ ਪਟੇਲ, ਹੋਰ ਲੋਕਾਂ ਨੇ ਥੱਪੜ ਮਾਰਨ ਵਾਲੇ ਵਿਅਕਤੀ ਵਿਚ ਬਹਿਸਬਾਜੀ ਵੀ ਹੋਈ। ਉਥੇ, ਹਾਲ ਹੀ ਵਿਚ ਹਾਰਦਿਕ ਪਟੇਲ ਨੇ ਹੈਲੀਕਾਪਟਰ ਵਿਚ ਉਨ੍ਹਾਂ ਦੀ ਸੈਲਫੀ ਅਤੇ ਵੀਡੀਓ ਦੇ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਅਤੇ ਇਸਦੀ ਆਲੋਚਨਾ ਬਾਅਦ ਆਪਣੇ ਟਵਿਟਰ ਅਕਾਉਂਟ ਉਤੇ ਆਪਣੇ ਨਾਮ ਅੱਗੇ ਲੱਗਿਆ ਬੇਰੁਜ਼ਾਗਰ ਸ਼ਬਦ ਹਟਾ ਲਿਆ ਸੀ।

ਹਾਰਦਿਕ ਨੇ ਪਿਛਲੇ ਮਹੀਨੇ 12 ਮਾਰਚ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦੇ ਇਕ ਹਫਤੇ ਬਾਅਦ ਭਾਜਪਾ ਦੇ ‘ਮੈਂ ਵੀ ਚੌਕੀਦਾਰ’ ਮੁਹਿੰਮ ਦੇ ਵਿਰੋਧ ਵਿਚ ਆਪਣੇ ਨਾਮ ਅੱਗੇ ਬੇਰੁਜ਼ਾਗਰ ਸ਼ਬਦ ਲਗਾ ਦਿੱਤਾ ਸੀ ਜਿਸਦੀ ਖਾਸੀ ਚਰਚਾ ਹੋਈ ਸੀ। ਹਾਲਾਂਕਿ ਫਿਰ ਤੋਂ ਟਵੀਟ ਅਕਾਊਂਟ ਨਾਲ ਇਹ ਸ਼ਬਦ ਹਟਾ ਲਿਆ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress leader Hardik Patel slapped during a rally in Surendranagar Gujarat