ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ ਦਾ 150 ਕਰੋੜ ਦਾ 'ਬੇਨਾਮੀ' ਹੋਟਲ ਜ਼ਬਤ

ਆਮਦਨ ਕਰ ਵਿਭਾਗ  (Income Tax Department) ਨੇ ਹਰਿਆਣਾ ਕਾਂਗਰਸੀ ਨੇਤਾ ਕੁਲਦੀਪ ਬਿਸ਼ਨੋਈ (Kuldeep Bishnoi) ਅਤੇ ਉਸ ਦੇ ਭਰਾ ਦੇ ਗੁੜਗਾਉਂ ਸਥਿਤ ਇੱਕ ਹੋਟਲ ਨੂੰ ਬੇਨਾਮੀ ਜਾਇਦਾਦ ਵਜੋਂ ਜ਼ਬਤ ਕਰ ਲਿਆ ਹੈ। ਇਹ ਇਕ ਮਹਿੰਗੇ ਵਪਾਰਕ ਇਲਾਕੇ ਵਿੱਚ ਹੈ ਅਤੇ ਇਸ ਦੀ ਕੀਮਤ 150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਅਧਿਕਾਰੀਆਂ ਦੀ ਇਹ ਕਾਰਵਾਈ ਬੇਨਾਮੀ ਜਾਇਦਾਦ ਲੈਣ-ਦੇਣ (ਮਨਾਹੀ) ਐਕਟ 1988 ਦੀ ਧਾਰਾ 24 (3) ਦੇ ਤਹਿਤ ਕੀਤੀ ਗਈ ਹੈ। ਪੀਟੀਆਈ ਵੱਲੋਂ ਵੇਖੇ ਗਏ ਆਦੇਸ਼ ਪੱਤਰ ਮੁਤਾਬਕ ਜ਼ਬਤ ਕੀਤੀ ਜਾਇਦਾਦ ਬ੍ਰਾਈਟ ਸਟਾਰ ਹੋਟਲ ਪ੍ਰਾਈਵੇਟ ਲਿਮਟਿਡ ਦੇ ਨਾਮ 'ਤੇ ਹੈ। ਇਸ ਦੀ ਪਛਾਣ 'ਬ੍ਰਿਸਟਲ ਹੋਟਲ' ਦੇ ਤੌਰ ਉੱਤੇ ਕੀਤੀ ਜੋ ਡੀਐਲਐਫ ਫੇਜ਼ -1 ਵਿੱਚ ਸਥਿਤ ਹੈ। 

 

ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ 23 ਜੁਲਾਈ ਨੂੰ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਸ਼ਨੋਈ ਨਾਲ ਜੁੜੇ 13 ਟਿਕਾਣਿਆਂ 'ਤੇ ਛਾਪੇ ਮਾਰੇ ਸਨ।

 

ਇਨਕਮ ਟੈਕਸ ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਜ਼ਬਤ ਕੀਤੀ ਗਈ ਕੰਪਨੀ ਦਾ 34 ਫ਼ੀ ਸਦੀ ਹਿੱਸਾ ਦਿਖਾਵੇ ਦੀ ਕੰਪਨੀ ਦੇ ਨਾਮ ਹੈ ਜੋ ਟੈਕਸ ਚੋਰਾਂ ਦੀ ਪਨਾਹਗਾਹ ਮੰਨੇ ਜਾਣ ਵਾਲੇ ਵਿਦੇਸ਼ ਇਲਾਕੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਵਿੱਚ ਰਜਿਸਟਰਡ ਹੈ ਅਤੇ ਉਸ ਦਾ ਸੰਚਾਲਨ ਯੂਏਈ ਤੋਂ ਹੋ ਰਿਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Leader Kuldeep Bishnoi s Hotel Listed As Benami Asset